Tag Archive "article-by-malkeet-singh-bhawanighar"

ਤਕਨੀਕੀ ਬੁੱਤ … (ਗੁਰੂ ਬਿੰਬ ਦੀ ਫ਼ਿਲਮੀ ਪੇਸ਼ਕਾਰੀ)

ਇਹ ਬੁੱਤ ਨੇ ਤਕਨੀਕ ਦੇ ਬਿਜਲੀ ਨਾ' ਖਿੱਚੀ ਲੀਕ ਦੇ ਨਵੇਂ ਜ਼ਮਾਨੇ ਨਵੀਆਂ ਗੱਲਾਂ ਆਉਂਦੇ ਨੇ ਲੋਕੀ ਚੀਕ ਦੇ

ਅਮਲਾਂ ਦੀ ਪੈੜ …

ਇਹ ਵਕਤੀ ਧੁੰਦ ਸਦੀਵੀ ਨਾ ਬਣੇ ਇਹਦੇ ਲਈ ਸਾਨੂੰ ਅਰਦਾਸ ਕਰਨੀ ਪਵੇਗੀ ਅਤੇ ਇਹੀ ਅਰਦਾਸ ਸਾਡੇ ਪੈਰਾਂ ਨੂੰ ਉਹ ਭੁੱਲੇ ਰਾਹ ਉੱਤੇ ਮੁੜ ਲੈ ਕੇ ਜਾਵੇਗੀ। ਫਿਰ ਉਹਨਾਂ ਪੈੜਾਂ ਦੀਆਂ ਮਹਿਕਾਂ ਬਣ ਰਹੇ ਇਤਿਹਾਸ ਨੂੰ ਸੁਨਹਿਰੀ ਕਰਨ ਵਿੱਚ ਸਹਾਈ ਹੋਣਗੀਆਂ। ਫਿਰ ਅੰਦਰ ਬਾਹਰ ਇੱਕੋ ਅਮੀਰੀ ਹੋਵੇਗੀ, ਸਾਡੇ ਅਮਲਾਂ ਦੀਆਂ ਪੈੜਾਂ ਦੇ ਮੂੰਹ ਵੀ ਫਿਰ ਸੁੱਚੇ ਘਰ ਵੱਲ ਨੂੰ ਹੋਣਗੇ। ਸ਼ਬਦਾਂ ਤੋਂ ਸੰਘਰਸ਼ ਤੀਕ ਫਿਰ ਕੇਸਰੀ ਲਹਿਰਾਊਗਾ ਅਤੇ ਆਪਾ ਮੇਟਣ ਦੀਆਂ ਰੀਤਾਂ ਸੁਰਜੀਤ ਹੋਣਗੀਆਂ।

ਮਨਮਰਜੀਆਂ: ਲੱਗਦਾ ਹੈ ਜਿਵੇਂ ਇਹ ਹਰਕਤਾਂ ਚੀਕ ਰਹੀਆਂ ਹੋਣ ਕਿ “ਅਸੀਂ ਦੱਸਦੇ ਹਾਂ ਤੁਸੀਂ ਕੌਣ ਹੋ”…

ਪਰਦੇ ਤੇ ਬੋਲਦੀਆਂ ਤਸਵੀਰਾਂ ਨੂੰ ਆਏ ਬੇਸ਼ੱਕ ਬਹੁਤਾ ਜ਼ਿਆਦਾ ਸਮਾਂ ਨਹੀਂ ਹੋਇਆ ਪਰ ਇਸ ਵਿੱਚ ਆ ਰਹੇ ਬਦਲਾਅ ਜੇ ਵੇਖੇ ਜਾਣ ਤਾਂ ਉਹਨਾਂ ਦੀ ਰਫਤਾਰ ਬਹੁਤ ਜ਼ਿਆਦਾ ਹੈ।

ਸ਼ਬਦਾਂ ਦੇ ਪਰਦੇ ‘ਚ ਬੇਈਮਾਨਾਂ ਦਾ ਦਾਅਵਾ ਅਤੇ ਇਮਾਨਦਾਰਾਂ ਦੀ ਮੰਗ

ਮਨੁੱਖ ਆਪਣੀ ਗੱਲ ਨੂੰ ਦੂਜੇ ਤੱਕ ਅੱਪੜਦੀ ਕਰਨ ਲਈ ਵੱਖ ਵੱਖ ਤਰੀਕੇ ਅਪਣਾਉਂਦਾ ਹੈ, ਜਿਸ ਵਿੱਚੋਂ ਸਭ ਤੋ ਵੱਧ ਬੋਲ ਕੇ ਹੀ ਉਹ ਆਪਣੀ ਗੱਲ ਦੂਜੇ ਕੋਲ ਕਰਦਾ ਹੈ। ਇਸ ਨੂੰ ਮੋਟੇ ਰੂਪ ਵਿੱਚ ਸਮਝਣ ਲਈ ਦੋ ਕਿਸਮ ਦੇ ਬੰਦੇ ਮੁੱਖ ਤੌਰ ਤੇ ਆਪਣੇ ਆਲੇ ਦੁਆਲੇ ਵੱਖ ਵੱਖ ਖੇਤਰਾਂ ਵਿੱਚ ਵਿਚਰਦੇ ਹਨ।ਪਹਿਲੇ ਜੋ ਰੂਹ ਤੋਂ ਅਤੇ ਇਮਾਨਦਾਰੀ ਤੋਂ ਢਿੱਡੋਂ ਆਪਣੀ ਗੱਲ ਕਹਿ ਦਿੰਦੇ ਹਨ ਅਤੇ ਦੂਜੇ ਦਿਮਾਗ ਦੇ ਜੋਰ ਨਾਲ ਸ਼ਬਦਾਂ ਦੇ ਪਰਦੇ ਚ ਆਪਣੀ ਗੱਲ ਰੱਖਦੇ ਹਨ।

« Previous Page