
ਸ੍ਰੀ ਅੰਮ੍ਰਿਤਸਰ ਵਿਖੇ ਤਸਵੀਰਬਾਜ਼ੀ ਤੇ ਦ੍ਰਿਸ਼ਸਾਜੀ (ਖਾਸ ਕਰ ਮੋਬਾਈਲ ਫੋਨਾਂ ਦੀ ਵਰਤੋਂ ਕਰਕੇ ਬਣਾਈਆਂ ਜਾਂਦੀਆਂ ਰੀਲਾਂ ਵਗੈਰਾ) ਕਈ ਤਰ੍ਹਾਂ ਦੇ ਵਾਦ-ਵਿਵਾਦ ਤੇ ਇਸ ਪਾਵਨ ਸਸਥਾਨ ਦੇ ਅਦਬ ਵਿਚ ਖਲਲ ਪਾਉਣ ਵਾਲੀਆਂ ਘਟਨਾਵਾਂ ਦਾ ਕਾਰਨ ਬਣ ਰਹੀਆਂ ਹਨ।
ਕੀ ਹਕੂਮਤਾਂ ਵੱਲੋਂ ਬਿਜਲ-ਸੱਥ (ਸੋਸ਼ਲ ਮੀਡੀਆ) ਅਤੇ ਇਸ ਉੱਤੇ ਲਗਾਈਆਂ ਰੋਕਾਂ ਦੀ ਵਰਤੋਂ ਇਕ ਮਨੋਵਿਗਿਆਨਕ ਹਮਲੇ ਦੇ ਹਥਿਆਰ ਵਾਂਙ ਹੋ ਸਕਦੀ ਹੈ? ਕੀ ਇਕ ਅਜਿਹਾ ਸਾਧਨ ਜਿਸ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਸ ਨੇ ਲੋਕਾਂ ਨੂੰ ਬੋਲਣ ਦੀ ਅਜ਼ਾਦੀ ਦੇ ਅਸੀਮ ਮੌਕੇ ਤੇ ਅਣਗਿਣਤ ਸੰਭਾਵਨਾਵਾਂ ਦਿੱਤੀਆਂ ਹਨ ਉਸ ਨੂੰ ਸਰਕਾਰਾਂ ਇਕ ਮਨੋਵਿਗਿਆਨਕ ਹਮਲੇ ਦੇ ਸੰਦ ਵਾਂਙ ਵਰਤ ਸਕਦੀਆਂ ਹਨ?
ਸੰਨ 1976 ਵਿੱਚ ਇੰਡੀਆ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰ ਕੇ ਪੰਜਾਬ ਦਾ 35 ਲੱਖ ਏਕੜ ਫੁੱਟ ਪਾਣੀ ਦਰਿਆਈ ਹਰਿਆਣੇ ਨੂੰ ਦੇਣ ਦਾ ਐਲਾਨ ਕੀਤਾ ਗਿਆ। ਸਤਲੁਜ ਯਮੁਨਾ ਲਿੰਕ ਨਹਿਰ, ਜਿਸ ਨੂੰ ਆਮ ਕਰਕੇ ਐਸ.ਵਾਈ.ਐਲ. (SYL) ਕਿਹਾ ਹਾਂਦਾ ਹੈ, ਰਾਹੀਂ ਸਤਲੁਜ ਦਾ ਇਹ ਪਾਣੀ ਹਰਿਆਣੇ ਨੂੰ ਦਿੱਤਾ ਜਾਣਾ ਹੈ।