Tag Archive "association-of-parents-of-disappeared-persons-apdp"

ਲਾਵਾਰਿਸ ਕਰਾਰ ਦਿੱਤੇ 8257 ਸਿੱਖਾਂ ਦੇ ਮਾਮਲੇ ਸੁਪਰੀਮ ਕੋਰਟ ਕੋਲ ਚੁੱਕੇ ਜਾਣਗੇ

ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਪੰਜਾਬ ਪੁਲਿਸ ਅਤੇ ਭਾਰਤੀ ਫੌਜੀ ਤੇ ਨੀਮ-ਫੌਜੀ ਦਸਤਿਆਂ ਵਲੋਂ ਪੰਜਾਬ ਅੰਦਰ ਗੈਰ-ਕਾਨੂੰਨੀ ਢੰਗ ਨਾਲ ਲਾਪਤਾ ਕਰਕੇ, ਅਤੇ ਤਸ਼ੱਦਦ ਕਰਕੇ ਮਾਰਨ ਤੋਂ ਬਾਅਦ ਲਾਵਾਰਿਸ ਜਾਂ ਅਣਪਛਾਤੇ ਕਰਾਰ ਦਿੰਦਿਆਂ ਗੁਪਤ ਤਰੀਕੇ ਨਾਲ ਸੰਸਕਾਰ ਕਰ ਕੀਤੇ ਗਏ 8257 ਸਿੱਖਾਂ ਦਾ ਮਾਮਲਾ ਭਾਰਤੀ ਸੁਪਰੀਮ ਕੋਰਟ ਵਿੱਚ ਦਾਖਲ ਕੀਤਾ ਜਾ ਰਿਹਾ ਹੈ।

ਭਾਰਤ ਵਲੋਂ ਸਾਲਾਂ ਤੋਂ ਕਸ਼ਮੀਰ ਚ ਕੀਤੇ ਜਾ ਰਹੇ ਤਸ਼ੱਦਦ ਦਾ ਲੇਖਾ ਸਾਹਮਣੇ ਆਇਆ; ਯੁ.ਨੇ. ਦੇ ਸਵਾਲਾਂ ਤੇ ਭਾਰਤ ਨੇ ‘ਮੋਨ’ ਧਾਰਿਆ

ਇਸ ਲੇਖੇ ਵਿਚ ਕਸ਼ਮੀਰੀਆਂ ਉੱਤੇ ਤਸ਼ੱਦਦ ਦੇ ਦਿਲ ਕੰਬਾਊ ਮਾਮਲਿਆਂ ਦੇ ਤੱਥ ਅਧਾਰਤ ਵੇਰਵੇ ਹਨ। ਇਸ ਲੇਖੇ ਵਿਚ ਤਸ਼ੱਦਦ ਦੇ ਮਨੋਰਥ, ਉਸ ਦੇ ਢੰਗ-ਤਰੀਕੇ, ਉਸਦੇ ਵੱਖ-ਵੱਖ ਰੂਪਾਂ, ਤਸ਼ੱਦਦ ਖਾਨਿਆਂ ਦੀ ਬਣਤਰ, ਰੁਪ-ਰੇਖਾ ਆਦਿ ਬਾਰੇ ਵੀ ਵਿਸਤਾਰ ਵਿਚ ਜ਼ਿਕਰ ਕੀਤਾ ਗਿਆ ਹੈ ਤੇ ਇਸ ਤੋਂ ਇਲਾਵਾ ਕੌਮਾਂਤਰੀ ਕਾਨੂੰਨ, ਭਾਰਤੀ ਕਾਨੂੰਨ ਅਤੇ ਮਨੁੱਖੀ ਹੱਕਾਂ ਦੇ ਪੱਖ ਤੋਂ ਵਿਚਾਰਦਿਆਂ ਦਰਸਾਇਆ ਗਿਆ ਹੈ ਕਿਵੇਂ ਭਾਰਤੀ ਹਕੂਮਤ ਹਰ ਨਿਆਂ-ਵਿਚਾਰ ਦੀਆਂ ਧੱਜੀਆਂ ਉਡਾ ਰਹੀ ਹੈ।

ਆਈਪੀਟੀ ਵੱਲੋਂ ਪੰਜਾਬ ‘ਚ ਲਾਵਾਰਿਸ ਲਾਸ਼ਾਂ ਦੇ ਮਾਮਲੇ ‘ਚ ਪੀੜਤ ਪਰਵਾਰਾਂ ਦੀ ਦਾਸਤਾਨ ਸੁਣਨੀ ਸ਼ੁਰੂ ਕੀਤੀ

ਨਿਰਪੱਖ ਲੋਕ ਟ੍ਰਿਬਿਊਨਲ ਵੱਲੋਂ ਅੰਮ੍ਰਿਤਸਰ ਸਾਹਿਬ ਵਿਖੇ ਪੰਜਾਬ ਵਿੱਚ ਲਾਵਾਰਿਸ ਲਾਸ਼ਾਂ ਕਹਿ ਕੇ ਖਪਾਏ ਗਏ ਨੌਜਵਾਨਾਂ ਦੇ ਪਰਵਾਰਾਂ ਦੀਆਂ ਗਵਾਹੀਆਂ ਦਰਜ਼ ਕੀਤੀਆਂ ਜਾ ਰਹੀਆਂ ਹਨ। ਇਸ ਟ੍ਰਿਬਿਊਨਲ ਵਿੱਚ ਭਾਰਤੀ ਸੁਪਰੀਕ ਕੋਰਟ ਦੇ ਸਾਬਕਾ ਜੱਜ ਏ.ਕੇ. ਗਾਂਗੁਲੀ, ਸੀਨੀਅਰ ਵਕੀਲ ਕੋਲਿਨ ਗਨਸਾਲਵਿਸ, ਮਣੀਪੁਰ ਤੋਂ ਮਨੁੱਖੀ ਹੱਕਾਂ ਦੇ ਕਾਰਕੁੰਨ ਬਬਲੂ ਲੋਟੋਂਗਮ, ਝਾੜਖੰਡ ਤੋਂ ਮਨੁੱਕੀ ਹੱਕਾਂ ਦੀ ਕਾਰਕੁੰਨ ਸੋਨੀ ਸੋਰੀ, ਤਪਨ ਬੋਸ (ਦੱਖਣੀ ਏਸ਼ੀਆ ਮਨੁੱਖੀ ਹੱਕ ਮੰਚ), ਬੀਬੀ ਪਰਮਜੀਤ ਕੌਰ ਖਾਲੜਾ (ਖਾਲੜਾ ਮਿਸ਼ਨ ਕਮੇਟੀ), ਪ੍ਰਵੀਨਾ ਅਹੰਗਰ (ਕਸ਼ਮੀਰ ਵਿੱਚ ਲਾਪਤਾ ਕੀਤੇ ਲੋਕਾਂ ਦੇ ਮਾਪਿਆਂ ਦੀ ਜਥੇਬੰਦੀ) ਅਤੇ ਕਵਿਤਾ ਸ਼੍ਰੀਵਾਸਤਵ (ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼) ਵੱਲੋਂ ਇਨ੍ਹਾਂ ਮਾਮਲਿਆਂ ਵਿਚ ਗਵਾਹੀਆਂ ਸੁਣੀਆਂ ਜਾ ਰਹੀ ਹਨ।