ਅਲ-ਕਾਇਦਾ ਵੱਲੋ ਜਾਰੀ ਵੀਡੀਓੁ ਨਸ਼ਰ ਹੋਣ ਤੋਂ ਬਾਅਦ ਅਮਰੀਕੀ ਮੀਡੀਆ ਅਤੇ ਸੂਹੀਆ ਏਜੰਸੀਆਂ ਦਾ ਕਹਿਣਾ ਹੈ ਕਿ ਅਲ-ਕਾਇਦਾ ਨੇ ਭਾਰਤ ਵਿੱਚ ’ਜਹਾਦ’ ਵਿੱਢਣ ਲਈ ਇਕ ਨਵੀਂ ਸ਼ਾਖਾ ਕਾਇਮ ਕਰ ਦਿੱਤੀ ਜਿਸ ਦਾ ਨਿਸ਼ਾਨਾ ਉਪ-ਮਹਾਂਦੀਪ ਵਿੱਚ ਇਸਲਾਮੀ ਸ਼ਾਸਨ ਦੀ ਬਹਾਲੀ ਅਤੇ ਸਖਤੀ ਕਾਨੂੰਨ ਲਾਗੂ ਕਰਨਾ ਹੈ। ਯੂ-ਟਿਊੂਬ ਅਤੇ ਸੋਸ਼ਲ ਮੀਡੀਆ ਆਊੂਟਲੈੱਟਜ਼ ’ਤੇ ਅਲ-ਕਾਇਦਾ ਦੇ ਮੀਡੀਆ ਵਿੰਗ ਅਸ-ਸਹਾਬ ਵੱਲੋਂ ਪਾਈ ਗਈ ਇਸ ਵੀਡੀਓ ਵਿੱਚ ‘ਭਾਰਤੀ ਉਪ-ਮਹਾਂਦੀਪ ਵਿੱਚ ਕਿਆਦਤ ਅਲ-ਜਹਾਦ’ ਕਾਇਮ ਕਰਨ ਦਾ ਐਲਾਨ ਕੀਤਾ ਗਿਆ ਹੈ।