
ਪੰਜਾਬੀ ਹਿਤੈਸ਼ੀਆਂ ਵੱਲੋਂ ਚੰਡੀਗੜ੍ਹ ਅਤੇ ਪੰਜਾਬ ਵਿੱਚ ਮਾਂ ਬੋਲੀ ਪੰਜਾਬੀ ਨੂੰ ਬਣਦਾ ਰੁਤਬਾ ਦਿਵਾਉਣ ਲਈ ਕੀਤੀ ਜਾ ਰਹੀ ਜੱਦੋ-ਜਹਿਦ ਦਾ ਕੁਝ ਅਸਰ ਦਿਖਣਾ ਸ਼ੁਰੂ ਹੋਇਆ ਹੈ। ਇਸ ਦੀ ਤਾਜ਼ਾ ਮਿਸਾਲ ਸੈਕਟਰ-17 ਸਥਿਤ ਆਮਦਨ ਕਰ ਭਵਨ ਵਿੱਚ ਲੱਗੇ ਮੁੱਖ ਪ੍ਰਿੰਸੀਪਲ ਚੀਫ ਕਮਿਸ਼ਨਰ ਕਰ ਵਿਭਾਗ (ਉਤਰੀ-ਪੱਛਮੀ ਖੇਤਰ) ਵਿੱਚ ਲੱਗੇ ਬੋਰਡ ਤੋਂ ਮਿਲਦੀ ਹੈ।