Tag Archive "balwan-khokhar"

“ਸੱਜਣ ਕੁਮਾਰ ਨੇ ਮੇਰੀ ਜ਼ਿੰਦਗੀ ਬਰਬਾਦ ਕੀਤੀ ਅਤੇ ਖੁਦ ਸਜ਼ਾ ਤੋਂ ਬਚ ਗਿਆ”: ਸਾਬਕਾ ਕੌਂਸਲਰ ਬਲਵਾਨ ਖੋਖਰ

ਕਾਂਗਰਸ ਦੇ ਸਾਬਕਾ ਕੌਂਸਲਰ ਬਲਵਾਨ ਖੋਖਰ, ਜੋ 1984 ਸਿੱਖ ਕਤਲੇਆਮ ਦੇ ਇਕ ਕੇਸ ’ਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ, ਨੇ ਸੋਮਵਾਰ ਨੂੰ ਦਿੱਲੀ ਹਾਈ ਕੋਰਟ ਵਿੱਚ ਸੀਨੀਅਰ ਪਾਰਟੀ ਸਾਥੀ ਸੱਜਣ ਕੁਮਾਰ ਉਤੇ ਉਸ ਨੂੰ ਬਲੀ ਦਾ ਬੱਕਰਾ ਬਣਾ ਕੇ ਜ਼ਿੰਦਗੀ ਤਬਾਹ ਕਰਨ ਦਾ ਦੋਸ਼ ਲਾਇਆ। ਕਾਰਜਕਾਰੀ ਚੀਫ ਜਸਟਿਸ ਗੀਤਾ ਮਿੱਤਲ ਤੇ ਜਸਟਿਸ ਅਨੂ ਮਲਹੋਤਰਾ ਦੇ ਬੈਂਚ ਅੱਗੇ ਖੋਖਰ ਨੇ ਕਿਹਾ, "ਸੱਜਣ ਕੁਮਾਰ ਅਤੇ ਉਸ ਦੇ ਵਕੀਲਾਂ ਨੇ ਉਸ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ। ਉਹ (ਸੱਜਣ) ਖ਼ੁਦ ਕੇਸਾਂ ਤੋਂ ਬਚ ਗਿਆ ਹੈ। ਅੱਜ ਮੇਰੇ ਪੱਲੇ ਕੁੱਝ ਵੀ ਨਹੀਂ ਹੈ।" ਅਦਾਲਤ ਵੱਲੋਂ ਖੋਖਰ ਖ਼ਿਲਾਫ਼ ਤਿੰਨ ਕੇਸ ਮੁੜ ਖੋਲ੍ਹੇ ਗਏ ਹਨ।