Tag Archive "bhai-lashwinder-singh-dallewal"

ਬਾਦਲ ਸਰਕਾਰ ਵਲੋਂ ‘ਸਰਬੱਤ ਖਾਲਸਾ’ ਲਈ ਦਫਤਰ ਖੋਲ੍ਹਣ ਤੋਂ ਰੋਕਣਾ ਜ਼ੁਲਮ ਦੀ ਇੰਤਹਾ:ਯੂਨਾਇਟਿਡ ਖ਼ਾਲਸਾ ਦਲ

ਯੂਨਾਇਟਿਡ ਖ਼ਾਲਸਾ ਦਲ ਯੂ.ਕੇ. ਦੇ ਪ੍ਰਧਾਨ ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਇਕ ਪ੍ਰੈਸ ਬਿਆਨ ਜਾਰੀ ਕਰਕੇ ਬਾਦਲ ਦੀ ਤੁਲਨਾ ਜ਼ਾਲਮ ਹੁਕਮਰਾਨ ਦੇ ਤੌਰ 'ਤੇ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪੰਥਕ ਰਿਵਾਇਤਾਂ ਮੁਤਾਬਕ ਸਿੱਖ ਨਵੰਬਰ 2016 ਵਿਚ ਇਕੱਠ ਕਰਨਾ ਚਾਹੁੰਦੇ ਹਨ ਅਤੇ ਉਸ ਦੇ ਤਾਲਮੇਲ ਲਈ ਇਕ ਦਫਤਰ ਖੋਲ੍ਹਣਾ ਚਾਹੁੰਦੇ ਹਨ। ਜੋ ਕਿ ਬਾਦਲ ਦੀ ਪੁਲਿਸ ਨੇ ਤਲਵੰਡੀ ਸਾਬੋ ਵਿਖੇ ਖੋਲ੍ਹਣ ਨਹੀਂ ਦਿੱਤਾ। ਭਾਈ ਨਿਰਮਲ ਸਿੰਘ ਅਤੇ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਕਿਹਾ ਕਿ ਬਾਦਲ ਸਰਕਾਰ ਦੀ ਇਹ ਧੱਕੇਸ਼ਾਹੀ ਹੀ ਬਾਦਲ ਪਰਿਵਾਰ ਦੇ ਪਤਨ ਦਾ ਕਾਰਨ ਬਣੇਗੀ।

ਸੌਦਾ ਸਾਧ ਕੇਸ: ਬਾਦਲਾਂ ਨੇ ਫਿਰ ਨਰਕਧਾਰੀ ਗੁਰਬਚਨੇ ਨੂੰ ਬਚਾਉਣ ਵਾਲਾ ਇਤਿਹਾਸ ਦੁਹਰਾਇਆ: ਯੂਨਾਈਟਿਡ ਖਾਲਸਾ ਦਲ ਯੂ ਕੇ

ਕੱਲ ਸਿਰਸੇ ਵਾਲੇ ਸਾਧ ਗੁਰਮੀਤ ਰਾਮ ਰਹੀਮ ਵਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਰਗੀ ਪੁਸ਼ਾਕ ਪਹਿਨ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਦੇ ਦੋਸ਼ ਹੇਠ ਬਠਿੰਡਾ ਪੁਲਿਸ ਵੱਲੋਂ ਦਰਜ਼ ਕੇਸ ਨੂੰ ਅਦਾਲਤ ਵੱਲੋਂ ਰੱਦ ਕਰਨ ਦੀ ਨਿਖੇਧੀ ਕਰਦਿਆਂ ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਸ੍ਰ, ਲਵਸਿੰਦਰ ਸਿੰਘ ਡੱਲੇਵਾਲ ਨੇ ਕਿਹਾ ਕਿ ਇਹ ਸਿਆਸਤ ਤੋਂ ਪ੍ਰੇਰਿਤ ਸਿੱਖ ਵਿਰੋਧੀ ਫੈਸਲਾ ਅਤੇ ਸਿੱਖ ਕੌਮ ਦੇ ਦੁਸ਼ਮਣਾਂ ਨੂੰ ਖੁਸ਼ ਕਰਨ ਵਾਲਾ ਕਰਾਰ ਦਿੱਤਾ ਗਿਆ ਹੈ।