
ਪੰਜਾਬ ਦੇ ਸਾਬਕਾ ਪੁਲਿਸ ਮੁਖੀ ਕੇ.ਪੀ.ਐੱਸ ਗਿੱਲ ਨਮਿਤ ਅੰਤਿਮ ਰਸਮਾਂ ਵਿੱਚ ਸ਼ਾਮਲ ਨਾ ਹੋਣ ਬਾਰੇ ਸ਼੍ਰੋਮਣੀ ਕਮੇਟੀ ਦੇ ਇੱਕ ਹਜ਼ੂਰੀ ਰਾਗੀ ਦੇ ਫੇਸਬੁੱਕ ਖਾਤੇ ਵਿੱਚ ਵੀ ਅਜਿਹੀ ਅਪੀਲ ਦਰਜ ਹੈ, ਜਿਸ ’ਚ ਦਰਬਾਰ ਸਾਹਿਬ ਦੇ ਰਾਗੀ ਸਿੰਘਾਂ ਵੱਲੋਂ ਸਮੂਹ ਕੀਰਤਨੀਆਂ, ਪਾਠੀਆਂ ਤੇ ਗ੍ਰੰਥੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਗਿੱਲ ਨਮਿੱਤ ਪਾਠ ਜਾਂ ਹੋਰ ਰਸਮਾਂ ਵਿੱਚ ਸ਼ਾਮਲ ਨਾ ਹੋਣ।