
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਕੀਤੇ ਗਏ ਸਮਾਗਮ ਦੌਰਾਨ ਗਿਆਨੀ ਜਗਤਾਰ ਸਿੰਘ ਨੇ ਕਿਤਾਬ ਦੀਆਂ ਕਾਪੀਆਂ ਕੁਝ ਵਿਸ਼ੇਸ਼ ਤੌਰ ਤੇ ਪੁੱਜੀਆਂ ਉਹਨਾਂ ਬੀਬੀਆਂ ਨੂੰ ਵੀ ਭੇਟ ਕੀਤੀਆਂ ਜਿਨ੍ਹਾਂ ਦੇ ਲਖ਼ਤੇ ਜ਼ਿਗਰ ਜਾਂ ਸਿਰ ਦੇ ਸਾਂਈਂ ਜਾਂ ਭਰਾ, ਗਿੱਲ ਦੇ ਰਾਜ ਭਾਗ ਦੌਰਾਨ ਸਰਕਾਰੀ ਦਹਿਸ਼ਤਗਰਦੀ ਦੀ ਭੇਟ ਚਾੜ੍ਹ ਦਿੱਤੇ ਗਏ।
ਦਿੱਲੀ ਦੀ ਪਟਿਆਲਾ ਹਾਉਸ ਕੋਰਟ ਨੇ 37 ਸਾਲ ਪਹਿਲਾ ਜਹਾਜ ਅਗਵਾਹ ਕਰਨ ਦੇ ਕੇਸ ਵਿੱਚ ਭਾਈ ਸਤਨਾਮ ਸਿੰਘ ਪਾਉਂਟਾ ਸਾਹਿਬ ਅਤੇ ਭਾਈ ਤੇਜਿੰਦਰਪਾਲ ਸਿੰਘ ਨੂੰ ਅੱਜ ਬਰੀ ਕਰ ਦਿੱਤਾ ਗਿਆ ਹੈ।
ਪੰਜਾਬ ਦਾ ਮਾਹੌਲ ਵਿਗਾੜ ਕੇ ਉਸ ਵਿਚੋਂ ਸਿਆਸੀ ਲਾਹਾ ਲੈਣ ਦੀਆਂ ਕੋਸ਼ਿਸ਼ਾਂ ਦਾ ਸੁਖਬੀਰ ਸਿੰਘ ਬਾਦਲ ਉਤੇ ਦੋਸ਼ ਲਾਉਦਿਆਂ ਦਲ ਖਾਲਸਾ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ 17 ਜੁਲਾਈ ਨੂੰ ਭਗਤਾ ਭਾਈ ਤੋਂ ਬਰਗਾੜੀ ਤੱਕ ਕੀਤੇ ਜਾ ਰਹੇ ਰੋਸ ਮਾਰਚ ਦੇ ਪ੍ਰਬੰਧਕਾਂ ਦੀ ਪੰਜਾਬ ਪੁਲਿਸ ਵਲੋਂ ਕੀਤੀ ਗਈ ਫੜੋ-ਫੜਾਈ ਨੂੰ ਨਜਾਇਜ਼ ਅਤੇ ਅਨੈਤਿਕ ਕਰਾਰ ਦਿੱਤਾ ਹੈ।