Tag Archive "bombay-high-court"

ਸੰਤ ਭਿੰਡਰਾਂਵਾਲਿਆਂ ਬਾਰੇ ਸਕੂਲੀ ਕਿਤਾਬ ‘ਚ ਗਲਤ ਪ੍ਰਚਾਰ ਲਈ ਬੰਬੇ ਹਾਈਕੋਰਟ ਨੇ ਮੰਗਿਆ ਜਵਾਬ

ਬੰਬੇ ਹਾਈ ਕੋਰਟ ਨੇ ਮਹਾਰਾਸ਼ਟਰ ਸਰਕਾਰ ਦੇ ਸਕੂਲਾਂ 'ਚ ਇਤਿਹਾਸ ਦੀ ਪੁਸਤਕ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ "ਅੱਤਵਾਦੀ" ਦੱਸਣ ਵਾਲੇ ਪਾਠ ਨੂੰ ਹਟਾਉਣ ਦੀ ਮੰਗ ਕਰਨ ਵਾਲੀ ਇਕ ਪਟੀਸ਼ਨ 'ਤੇ ਸਕੂਲ ਪਾਠ ਪੁਸਤਕਾਂ ਦੇ ਪ੍ਰਕਾਸ਼ਕ ਬਾਲਭਾਰਤੀ ਤੋਂ ਜਵਾਬ ਮੰਗਿਆ ਹੈ।

ਬੰਬੇ ਹਾਈਕੋਰਟ ਨੇ 30 ਸਾਲਾਂ ਤੋਂ ਨਜ਼ਰਬੰਦ ਸਿੱਖ ਰਾਜਨੀਤਕ ਕੈਦੀ ਨਿਸ਼ਾਨ ਸਿੰਘ ਦੀ ਰਿਹਾਈ ਦੇ ਹੁਕਮ ਦਿੱਤੇ

ਮਿਲੀਆਂ ਰਿਪੋਰਟਾਂ ਮੁਤਾਬਕ ਬੰਬੇ ਹਾਈ ਕੋਰਟ ਨੇ ਸਿੱਖ ਰਾਜਨੀਤਕ ਕੈਦੀ ਨਿਸ਼ਾਨ ਸਿੰਘ ਦੀ ਰਿਹਾਈ ਦੇ ਹੁਕਮ ਦਿੱਤੇ ਹਨ, ਨਿਸ਼ਾਨ ਸਿੰਘ ਨੇ ਜੇਲ੍ਹ ਦੀਆਂ ਮਾਫੀਆਂ ਮਿਲਾ ਕੇ 30 ਸਾਲਾਂ ਤੋਂ ਭਾਰਤੀ ਜੇਲ੍ਹਾਂ ਵਿਚ ਕੱਟੇ ਹਨ। ਮੀਡੀਆ ਦੀ ਰਿਪੋਰਟਾਂ ਮੁਤਾਬਕ ਨਿਸ਼ਾਨ ਸਿੰਘ ਇਹ ਹਫਤੇ ਦੇ ਅਖੀਰ ਤਕ ਬਾਹਰ ਆ ਸਕਦੇ ਹਨ। ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ ਜੋ ਕਿ ਬਦਲ ਕੇ 2011 ਵਿਚ 30 ਸਾਲ ਕਰ ਦਿੱਤੀ ਗਈ ਸੀ।