
ਲੰਬੀ ਹਲਕੇ ਦੇ ਪਿੰਡ ਫਤਿਹਪੁਰ ਮਨੀਆਂ ਵਿੱਚ ‘ਇੱਕ ਸ਼ਾਮ ਆਪਣੀ ਸਰਕਾਰ ਦੇ ਨਾਲ’ ਵੈਨ ਪ੍ਰੋਗਰਾਮ ਤੋਂ ਪਹਿਲਾਂ ਖਾਲੀ ਕੁਰਸੀਆਂ ਦੀਆਂ ਫੋਟੋਆਂ ਖਿੱਚਣ ਦੇ ਮਾਮਲੇ ’ਤੇ ਅਕਾਲੀ ਸਰਪੰਚ ਦਵਿੰਦਰਪਾਲ ਸਿੰਘ ਧੜੇ ਦਾ ‘ਆਪ’ ਕਾਰਕੁਨ ਜਗਸੀਰ ਸਿੰਘ ਨਾਲ ਝਗੜਾ ਹੋ ਗਿਆ। ਇਸ ਝਗੜੇ ਵਿੱਚ ਪਿਉ-ਪੁੱਤ ਸਣੇ ਦੋਵੇਂ ਧਿਰਾਂ ਦੇ ਚਾਰ ਜਣੇ ਜ਼ਖ਼ਮੀ ਹੋ ਗਏ।