Tag Archive "chaar-sahibzaade-movie"

ਗੁਰੂ ਸਾਹਿਬਾਨਾਂ ਨੂੰ ਫਿਲਮਾਉਂਦੀਆਂ “ਨਾਨਕ ਸ਼ਾਹ ਫਕੀਰ ਅਤੇ ਚਾਰ ਸਾਹਿਬਜ਼ਾਦਿਆਂ ਵਰਗੀਆਂ ਫਿਲਮਾਂ ਕਿਉਂ ਗਲਤ ਹਨ, ਦੇਖੋ ਵੀਡੀਓੁ

ਨਾਨਾਕ ਸ਼ਾਹ ਫਕੀਰ ਫਿਲਮ ਬਾਰੇ ਬੀਤੇ ਕੁਝ ਦਿਨਾਂ ਤੋਂ ਚਰਚਾ ਸ਼ੁਰੂ ਹੋਈ ਹੈ ਕਿ ਫਿਲਮਾਂ ਵਿਚ ਗੁਰੂ ਸਾਹਿਬਾਨ ਦੇ ਬਿੰਬ ਦੀ ਕੀਤੀ ਜਾ ਰਹੀ ਨਾਟਕੀ ਪੇਸ਼ਕਾਰੀ ਸਿੱਖ ਸਿਧਾਂਤਾਂ ਦੇ ਉਲਟ ਹੈ। ਜੇਕਰ ਇਸ ਮਾਮਲੇ ਦੀ ਪੈੜ ਨੱਪੀ ਜਾਵੇ ਤਾਂ ਫਿਲਮਾਂ ਵਿਚ ਸਿੱਖ ਗੁਰੂ ਸਾਹਿਬਾਨ ਜਾਂ ਉਨ੍ਹਾਂ ਦੇ ਪਰਵਾਰਾਂ ਨੂੰ ਦ੍ਰਿਸ਼ਮਾਨ ਕਰਨ ਦਾ ਕੰਮ ਕਾਰਟੂਨ ਫਿਲਮ “ਸਾਹਿਬਜ਼ਾਦੇ” (2005) ਨਾਲ ਸ਼ੁਰੂ ਹੋਇਆ ਸੀ, ਜਿਸ ਵਿਚ ਛੋਟੇ ਸਾਹਿਬਜ਼ਾਦਿਆਂ ਨੂੰ ਕਾਰਟੂਨ ਵਿਧੀ ਰਾਹੀਂ ਦ੍ਰਿਸ਼ਮਾਨ ਕੀਤਾ ਗਿਆ ਸੀ। ਇਸ ਤੋਂ ਬਾਅਦ ਮੂਲਾ ਖੱਤਰੀ (2008) ਫਿਲਮ ਵਿਚ ਗੁਰੂ ਨਾਨਕ ਸਾਹਿਬ ਨੂੰ ਕਾਰਟੂਨ ਵਿਧੀ ਰਾਹੀਂ ਦ੍ਰਿਸ਼-ਮਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਹ ਫਿਲਮਾਂ ਛੋਟੇ ਪਰਦੇ ਦੀਆਂ ਸਨ।

ਮਾਮਲਾ ਗੁਰੂ ਸਾਹਿਬਾਨ ਦੇ ਬਿੰਬ ਦੀ ਨਾਟਕੀ ਪੇਸ਼ਕਾਰੀ ਦਾ – ਰੂਹਾਨੀ ਖੁਦਕੁਸ਼ੀ ਦਾ ਰਾਹ ਨਾ ਫੜਿਆ ਜਾਵੇ

- ਪਰਮਜੀਤ ਸਿੰਘ (ਗਾਜ਼ੀ)
ਨਾਨਾਕ ਸ਼ਾਹ ਫਕੀਰ ਫਿਲਮ ਬਾਰੇ ਬੀਤੇ ਕੁਝ ਦਿਨਾਂ ਤੋਂ ਚਰਚਾ ਸ਼ੁਰੂ ਹੋਈ ਹੈ ਕਿ ਫਿਲਮਾਂ ਵਿਚ ਗੁਰੂ ਸਾਹਿਬਾਨ ਦੇ ਬਿੰਬ ਦੀ ਕੀਤੀ ਜਾ ਰਹੀ ਨਾਟਕੀ ਪੇਸ਼ਕਾਰੀ ਸਿੱਖ ਸਿਧਾਂਤਾਂ ਦੇ ਉਲਟ ਹੈ।

“ਰੂਹਾਨੀ ਖੁਦਕਸ਼ੀ” (‘ਚਾਰ ਸਾਹਿਬਜ਼ਾਦੇ ਫਿਲਮ’ ਬਾਰੇ ਇਕ ਪੜਚੋਲਵੀਂ ਟਿੱਪਣੀ): ਵਿਜੈਪਾਲ ਸਿੰਘ ਅਸਟ੍ਰੇਲੀਆ

ਗੁਰੂ ਪਿਆਰੇ ਖਾਲਸਾ ਜੀਓ ਜੋ ਨੁਕਤਾ ਮੈਂ ਆਪ ਜੀ ਨਾਲ ਸਾਂਝਾ ਕਰਨ ਜਾ ਰਿਹਾ ਹਾਂ ਉਹ ਬਹੁਤ ਹੀ ਸੰਵੇਦਨਵਸ਼ੀਲ ਹੋਣ ਦੇ ਨਾਲ ਨਾਲ ਬਹੁਤ ਉਲਝਿਆ ਹੋਇਆ ਵੀ ਹੈ। ਉਸ ਦੇ ਅਸਰ ਅਤੇ ਨਤੀਜੇ ਏਨੇ ਜ਼ਿਆਦਾ ਮਾਰੂ ਵੀ ਹੋ ਸਕਦੇ ਹਨ।ਆਪਣੇ ਰਹਿਬਰਾਂ ਉਤੇ ਅਥਾਹ ਵਿਸ਼ਵਾਸ਼ ਅਤੇ ਉਨ੍ਹਾਂ ਨੂੰ ਲਾਮਿਸਾਲ ਮੁਹੱਬਤ ਕਰਨ ਵਾਲੀ ਭੋਲੀ ਭਾਲੀ ਸਿੱਖ ਕੌਮ ਕਦੀ ਸੋਚ ਭੀ ਨਹੀਂ ਸਕਦੀ। ਕਿਉਂਕਿ ਕੁੱਝ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਸ਼ਕਤੀਆਂ ਬਹੁਤ ਹੀ ਖੁਫੀਆ ਅੰਦਾਜ਼ ਵਿੱਚ ਬੜੇ ਲੰਬੇ ਸਮੇਂ ਤੋਂ ਸਿੱਖ ਮਾਨਸਿਕਤਾ ਵਿੱਚ ਗੁਰੂਬਿੰਬ ਨੂੰ ਧੁੰਦਲਾ ਕਰਕੇ ਗੁਰੂ ਸਹਿਬਾਨ ਨੂੰ ਆਮ ਆਦਮੀ ਦੇ ਪੱਧਰ ਤੇ ਪੇਸ਼ ਕਰਨ ਲਈ ਯਤਨਸ਼ੀਲ਼ ਹਨ।

« Previous Page