Tag Archive "chief-khalsa-diwan"

ਪ੍ਰਸਿੱਧ ਉਦਯੋਗਪਤੀ ਸੁਨੀਤ ਸਿੰਘ ਤੁੱਲੀ ਬਣੇ ਚੀਫ ਖਾਲਸਾ ਦੀਵਾਨ ਦੇ ਮੈਂਬਰ

ਵਿਸ਼ਵ ਦੇ ਪ੍ਰਸਿੱਧ ਉਦਯੋਗਪਤੀ ਸੁਨੀਤ ਸਿੰਘ ਤੁੱਲੀ ਅੱਜ ਚੀਫ ਖਾਲਸਾ ਦੀਵਾਨ ਦੇ ਮੁਖ ਦਫਤਰ ਵਿਖੇ ਪੁੱਜੇ ਅਤੇ ਚੀਫ ਖਾਲਸਾ ਦੀਵਾਨ ਦੀ ਮੈਂਬਰਸ਼ਿਪ ਲਈ ਸਾਰੇ ਨਿਯਮ ਅਤੇ ਸ਼ਰਤਾਂ ਪੂਰੀਆਂ ਕਰਦਿਆਂ ਦੀਵਾਨ ਦੀ ਮੈਂਬਰਸ਼ਿਪ ਹਾਸਿਲ ਕੀਤੀ। ਕੈਨੇਡਾ ਵਾਸੀ ਸੁਨੀਤ ਸਿੰਘ ਤੁੱਲੀ ਆਕਾਸ਼ ਟੈਬਲੇਟ ਦੇ ਨਿਰਮਾਤਾ ਹਨ ਅਤੇ ਇਹਨਾਂ ਦੀ ਕੰਪਨੀ ਡੇਟਾ ਵਿੰਡ ਦੇ ਬਣਾਏ ਉਤਪਾਦ ਅਤੇ ਟੈਕਨਾਲਿਜੀਸ ਆਪਣੀ ਉਚ ਪੱਧਰੀ ਕੁਆਲਿਟੀ ਕਰਕੇ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਆਪਣਾ ਨਾਂ ਦਰਜ ਕਰਵਾ ਚੁੱਕੇੁ ਹਨ। ਵਰਲਡ ਸਿੱਖ ਐਵਾਰਡ ਵਲੋਂ ਸੁਨੀਤ ਸਿੰਘ ਤੁੱਲੀ “2012 ਦੇ ਬੈਸਟ ਉਦਯੋਗਪਤੀ” ਦਾ ਖਿਤਾਬ ਨਾਲ ਨਿਵਾਜ਼ੇ ਗਏ ਹਨ।

ਭਾਈ ਵੀਰ ਸਿੰਘ ਸਾਹਿਤ : ਵਰਤਮਾਨ ਪਰਿਪੇਖ ਵਿਸ਼ੇ ‘ਤੇ ਦੋ ਦਿਨਾ ਸੈਮੀਨਾਰ  ਅੰਮ੍ਰਿਤਸਰ ਵਿੱਚ ਹੋਵੇਗਾ

ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਵੱਲੋਂ ਸਥਾਪਿਤ ਭਾਈ ਵੀਰ ਸਿੰਘ ਖੋਜ ਕੇਂਦਰ ਵੱਲੋਂ ਅੰਮਿ੍ਤਸਰ ਵਿਖੇ 'ਭਾਈ ਵੀਰ ਸਿੰਘ ਸਾਹਿਤ : ਵਰਤਮਾਨ ਪਰਿਪੇਖ' ਵਿਸ਼ੇ 'ਤੇ ਦੋ ਦਿਨਾ ਸੈਮੀਨਾਰ 11-12 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ ।

ਕੌਮ ਦੇ ਵਡੇਰੇ ਹਿੱਤਾਂ ਨੂੰ ਸਾਹਮਣੇ ਰੱਖਦਿਆਂ ਚੀਫ਼ ਖਾਲਸਾ ਦੀਵਾਨ ਆਰ. ਐੱਸ. ਐੱਸ ਨੂੰ ਸਿੱਖ ਸਕੂਲਾਂ ਦੀ ਜਗਾਂ ਦੇਣ ਦੇ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰੇ: ਕਲਕੱਤਾ

ਸਿੱਖ ਧਰਮ ਦੇ ਨਿਆਰਪਨ ਨੂੰ ਹਮੇਸ਼ਾਂ ਖੋਰਾ ਲਾਉਣ ਵਾਲੀ ਆਰ. ਐੱਸ. ਐੱਸ ਦੇ ਵਿਦਿਆਰਥੀ ਵਿੰਗ ਵੱਲੋਂ ਅੰਮ੍ਰਿਤਸਰ ਵਿੱਚ ਹੋ ਰਹੇ ਸਮਾਗਮ ਲਈ ਸਿੱਖ ਸੰਸਥਾ ਚੀਫ ਖਾਲਸਾ ਦੀਵਾਨ ਵੱਲੋ ਸਿੱਖ ਸਕੂਲ਼ਾਂ ਦੀ ਜਗਾ ਦੇਣ ਦਾ ਵਿਰੋਧ ਕਰਦਿਆਂ ਮਨਜੀਤ ਸਿੰਘ ਕਲਕੱਤਾ ਸਬਕਾ ਮੰਤਰੀ ਅਤੇ ਸਕੱਤਰ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਇਹ ਇਕ ਵੱਡੀ ਸਾਜਿਸ਼ ਹੈ ਕਿ ਸਿੱਖ ਪਬਲਿਕ ਸਕੂਲ ਹੀ ਕਿਉਂ ਸਮਾਗਮਾਂ ਲਈ ਚੁਣੇ ਗਏ ਹਨ ਅਤੇ ਹਿੰਦੂ ਸਕੂਲ ਕਿਉਂ ਨਹੀਂ ਲਏ ਗਏ।

ਚੀਫ ਖਾਲਸਾ ਦੀਵਾਨ ਆਰ. ਐੱਸ. ਐਸ ਦੇ ਵਿੰਗ ਅਖਿਲ ਵਿਦਿਆਰਥੀ ਪ੍ਰੀਸ਼ਦ ਨੂੰ ਆਪਣੇ ਸਕੂਲਾਂ ਨੂੰ ਵਰਤਣ ਦੀ ਇਜ਼ਾਜਤ ਨਾ ਦੇਵੇ: ਸਿੱਖ ਜੱਥੇਬੰਦੀਆਂ

ਸਿੱਖਾਂ ਦੀ ਪੰਥਕ ਪ੍ਰੰਪਰਾਵਾਂ ਤੇ ਪਹਿਰਾ ਦੇਣ ਵਾਲੀ ਅਤੇ ਵਕਾਰੀ ਸੰਸਥਾ ਵੱਲੋਂ ਸਿੱਖ ਵਿਰੋਧੀ ਸੰਸਥਾ ਆਰ .ਐਸ.ਐਸ ਨਾਲ ਸਬੰਧਿਤ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਅੰਮ੍ਰਿਤਸਰ ਵਿੱਚ ਹੋ ਰਹੇ ਤਿੰਨ ਦਿਨਾਂ ਕੌਮੀ ਇਜਲਾਸ ਨੂੰ ਕਾਮਯਾਬ ਕਰਨ ਲਈ ਪ੍ਰੀਸ਼ਦ ਦੇ ਡੈਲੀਗੇਟਾਂ ਦੀ ਸੇਵਾ ਸੰਭਾਲ ਲਈ ਵੱਖ ਵੱਖ ਸਕੂਲਾਂ ਵਿੱਚ ਸ਼ਿਵਰ ਲਗਾਉਣ ਲਈ ਦਿੱਤੀ ਗਈ ਇਜਾਜਤ ਦਾ ਵਿਰੋਧ ਕਰਦਿਆ, ਵੱਖ ਵੱਖ ਪੰਥਕ ਸ਼ਖਸ਼ੀਅਤਾਂ ਨੇ ਚੀਫ ਖਾਲਸਾ ਦੀਵਾਨ ਵੱਲੋ ਲਏ ਗਏ ਇਸ ਫੈਸਲੇ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।

« Previous Page