ਸੀਨੀਅਰ ਪੱਤਰਕਾਰ ਅਤੇ ਹਿੰਦੂਤਵੀ ਤਾਕਤਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੀ ਗੌਰੀ ਲੰਕੇਸ਼ ਕਤਲ ਦੇ ਮਾਮਲੇ ਸਬੰਧੀ ਕਰਨਾਟਕ ਸਰਕਾਰ ਵੱਲੋਂ ਭੇਜੀ ਗਈ ਰਿਪੋਰਟ ਭਾਰਤ ਦੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਮਿਲ ਗਈ ਹੈ। ਕਰਨਾਟਕ ਦੇ ਮੁੱਖ ਸਕੱਤਰ ਵੱਲੋਂ ਭੇਜੀ ਗਈ ਰਿਪੋਰਟ ’ਚ ਕਤਲ ਅਤੇ ਉਸ ਮਗਰੋਂ ਪੁਲੀਸ ਵੱਲੋਂ ਕੀਤੀ ਗਈ ਜਾਂਚ ਦੇ ਵੇਰਵੇ ਦਿੱਤੇ ਗਏ ਹਨ।
ਸੀਨੀਅਰ ਪੱਤਰਕਾਰ ਅਤੇ ਹਿੰਦੂਤਵੀ ਤਾਕਤਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੀ ਗੌਰੀ ਲੰਕੇਸ਼ ਦੇ ਕਤਲ ਦੇ ਮਾਮਲੇ ’ਚ ਕਰਨਾਟਕ ਸਰਕਾਰ ਨੇ ਕਤਲ ਕਰਨ ਵਾਲਿਆਂ ਦੀ ਸੂਹ ਦੇਣ ਵਾਲੇ ਨੂੰ ਅੱਜ 10 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਗ੍ਰਹਿ ਮੰਤਰੀ ਰਾਮਾਲੰਿਗਾ ਰੈੱਡੀ ਵੱਲੋਂ ਇਹ ਐਲਾਨ ਉਸ ਸਮੇਂ ਕੀਤਾ ਗਿਆ ਹੈ ਜਦੋਂ ਇਕ ਦਿਨ ਪਹਿਲਾਂ ਪੁਲੀਸ ਨੇ ਲੋਕਾਂ ਨੂੰ ਕਿਹਾ ਸੀ ਕਿ ਜੇਕਰ ਪੱਤਰਕਾਰ ਕਲਤ ਕਾਂਡ ਦੇ ਮਾਮਲੇ ਨਾਲ ਸਬੰਧਤ ਉਨ੍ਹਾਂ ਕੋਲ ਕੋਈ ਸੂਹ ਹੈ ਤਾਂ ਉਹ ਖਾਸ ਫੋਨ ਨੰਬਰਾਂ ਅਤੇ ਈ-ਮੇਲ ’ਤੇ ਉਸ ਦੀ ਜਾਣਕਾਰੀ ਦੇ ਸਕਦੇ ਹਨ।
ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਤੋਂ ਬਾਅਦ ਕਰਨਾਟਕਾ ਦੇ ਭਾਜਪਾ ਆਗੂ ਤੇ ਸਾਬਕਾ ਮੰਤਰੀ ਜੀਵਰਾਜ ਨੇ ਕਿਹਾ ਹੈ ਕਿ ਜੇ ਗੌਰੀ ਲੰਕੇਸ਼ ਆਰ.ਐਸ.ਐਸ. ਦੇ ਖਿਲਾਫ ਨਾ ਲਿਖਦੀ ਤਾਂ ਸ਼ਾਇਦ ਅੱਜ ਜਿੰਦਾ ਹੁੰਦੀ। ਗੌਰੀ ਲੰਕੇਸ਼ ਦੀ ਮੰਗਲਵਾਰ ਨੂੰ ਬੈਂਗਲੁਰੂ 'ਚ ਉਸਦੇ ਘਰ 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।