Tag Archive "hate-crime-against-sikhs"

ਅਮਰੀਕਾ ‘ਚ ਨਫਰਤੀ ਹਿੰਸਾ ਦਾ ਸਭ ਤੋਂ ਵੱਧ ਸ਼ਿਕਾਰ ਹੋਣ ਵਾਲਿਆਂ ‘ਚ ਹਨ ਸਿੱਖ

ਅਮਰੀਕਾ ਵਿੱਚ ਫਿਰਕੂ ਹਿੰਸਾ ਅਤੇ ਨਫ਼ਰਤੀ ਅਪਰਾਧਾਂ ਦਾ ਸਭ ਤੋਂ ਵੱਧ ਨਿਸ਼ਾਨਾ ਬਣਨ ਵਾਲਿਆਂ ਵਿੱਚੋਂ ਸਿੱਖ ਇੱਕ ਹਨ। ਇਹ ਗੱਲ ਸਿੱਖ ਭਾਈਚਾਰੇ ਦੇ ਆਗੂਆਂ ਨੇ ਸਾਲ 2012 ’ਚ ਵਿਸਕੌਨਸਿਨ ਸ਼ਹਿਰ ਦੇ ਗੁਰਦੁਆਰੇ ਵਿੱਚ ਇਕ ਸਿਰਫਿਰੇ ਗੋਰੇ ਵੱਲੋਂ ਮਾਰੇ ਗਏ ਛੇ ਬੇਕਸੂਰ ਸਿੱਖਾਂ ਨੂੰ ਯਾਦ ਕਰਦਿਆਂ ਕਹੀ। ਇਸ ਖੂਨੀ ਘਟਨਾ ਦੇ ਪੀੜਤਾਂ ਨਮਿੱਤ ਸ਼ਰਧਾਂਜਲੀ ਸਮਾਗਮ ਵਿੱਚ ਅਮਰੀਕਾ ਭਰ ਵਿੱਚੋਂ ਮੋਹਰੀ ਸਿੱਖ ਆਗੂਆਂ ਤੋਂ ਇਲਾਵਾ ਕਾਨੂੰਨਸਾਜ਼ ਤੇ ਸਰਕਾਰੀ ਅਧਿਕਾਰੀ ਸ਼ਾਮਲ ਹੋਏ।

ਸਿੱਖ ਵਿਦਿਆਰਥੀ ਦਾ ਕੈਲੀਫੋਰਨੀਆ ‘ਚ ਕਤਲ; ਨਸਲਵਾਦੀ ਹਿੰਸਾ ਦਾ ਸ਼ੱਕ

ਅਮਰੀਕਾ ਦੇ ਕੈਲੀਫੋਰਨੀਆ 'ਚ 17 ਸਾਲਾ ਹਾਈ ਸਕੂਲ ਦੇ ਸਿੱਖ ਵਿਦਿਆਰਥੀ ਗੁਰਨੂਰ ਸਿੰਘ ਦੇ ਕਤਲ ਦੀ ਖ਼ਬਰ ਆਈ ਹੈ। ਉਸਦੀ ਲਾਸ਼ ਉਸਦੇ ਦੋਸਤ ਦੇ ਗੈਰਾਜ 'ਚੋਂ ਮਿਲੀ ਹੈ। ਗੁਰਨੂਰ ਦੇ ਕਤਲ ਨੂੰ ਨਸਲਵਾਦੀ ਹਿੰਸਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

ਸਿੱਖ ਬੱਚੇ ‘ਤੇ ਨਸਲੀ ਹਮਲਾ ਕਰਨ ਵਾਲਿਆਂ ਦੀਆਂ ਤਸਵੀਰਾਂ ਪੁਲਿਸ ਨੇ ਨਸ਼ਰ ਕੀਤੀਆਂ

ਅਸਟਰੇਲੀਆ ਦੀ ਵਿਕਟੋਰੀਆ ਪੁਲੀਸ ਨੇ ਸਿੱਖ ਵਿਦਿਆਰਥੀ ’ਤੇ ਨਸਲੀ ਹਮਲਾ ਕਰਨ ਵਾਲੇ ਤਿੰਨ ਦੋਸ਼ੀਆਂ ਦੀਆਂ ਫ਼ੋਟੋਆਂ ਨਸ਼ਰ ਕੀਤੀਆਂ ਗਈਆਂ ਹਨ ਜੋ ਸਕੂਲੀ ਵਿਦਿਆਰਥੀ ਹਰਜੀਤ ਸਿੰਘ (13) ’ਤੇ ਹਮਲਾ ਕਰਨ, ਧਮਕਾਉਣ ਅਤੇ ਉਸ ਦੀ ਦਸਤਾਰ ਦੀ ਬੇਅਦਬੀ ਕਰਨ ’ਚ ਸ਼ਾਮਲ ਸਮਝੇ ਜਾਂਦੇ ਹਨ।

ਸਿੱਖ ਬੁਜ਼ਰਗ ਦੇ ਕਾਤਲ ਦੀ ਸੂਚਨਾ ਦੇਣ ਵਾਲੇ ਨੂੰ ਦਸ ਹਜ਼ਾਰ ਡਾਲਰ ਦਾ ਇਨਾਮ ਦਿੱਤਾ ਜਾਵੇਗਾ

ਅਮਰੀਕਾ ਦੇ ਸ਼ਹਿਰ ਫਰਜ਼ਿਨੋ ਵਿੱਚ ਨਵੇਂ ਸਾਲ ਵਾਲੇ ਦਿਨ ਸੀਲਡ ਐਕਸਪ੍ਰੈਸ ਮਾਰਟ ਸਟੋਰ ਤੇ ਕੰਮ ਕਰਦੇ ਗੁਰਚਰਨ ਸਿੰਘ ਗਿੱਲ ਨਾਮੀ 68 ਸਾਲਾ ਸਿੱਖ ਬੁਜ਼ਰਗ ਦਾ ਅਣਪਛਾਤੇ ਕਾਤਲ ਵੱਲੋਂ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ। ਪੁਲਿਸ ਵੱਲੋਂ ਕਾਤਲ ਦੀ ਸੂਚਨਾ ਦੇਣ ਵਾਲੇ ਨੂੰ 10,000 ਡਾਲਰ ਦੇ ਇਨਾਮ ਦਾ ਐਲਾਨ ਕੀਤਾ ਹੈ।

ਅਮਰੀਕਾ ਵਿੱਚ ਪਿੱਛਲੇ ਸਾਲ ਸੰਦੀਪ ਸਿੰਘ ‘ਤੇ ਹਮਲਾ ਕਰਨ ਵਾਲੇ ਗੋਰੇ ‘ਤੇ ਲੱਗੇ ਨਸਲੀ ਅਪਰਾਧ ਦੇ ਦੋਸ਼

ਅਮਰੀਕਾ ਵਿੱਚ ਪਿਛਲੇ ਸਾਲ ਇਕ ਸਿੱਖ ਵਿਅਕਤੀ 29 ਸਾਲਾ ਸਿੱਖ ਸੰਦੀਪ ਸਿੰਘ ਉੱਤੇ ਹਮਲਾ ਕਰਨ ਵਾਲੇ ਇਕ 55 ਸਾਲਾ ਵਿਅਕਤੀ ਖ਼ਿਲਾਫ਼ ਨਸਲੀ ਤੇ ਨਫ਼ਰਤੀ ਜੁਰਮਾਂ ਅਮਰੀਕੀ ਜ਼ਿਊਰੀ ਨੇ ਨਸਲੀ ਹਿੰਸਾ ਦੇ ਦੋਸ਼ ਲਗਾਏ ਹਨ ਤੇ ਦੋਸ਼ੀ ਕਰਾਰ ਦਿੱਤੇ ਜਾਣ ਉੱਤੇ ਉਸ ਨੂੰ 25 ਸਾਲ ਤੱਕ ਕੈਦ ਹੋ ਸਕਦੀ ਹੈ।

ਅਮਰੀਕਾ ਵਿੱਚ ਸੰਦੀਪ ਸਿੰਘ ‘ਤੇ ਨਸਲੀ ਹਮਲਾ ਕਰਨ ਵਾਲਾ ਗ੍ਰਿਫਤਾਰ

ਅਮਰੀਕਾ ਵਿੱਚ ਇਕ 29 ਸਾਲਾ ਸਿੱਖ ਸੰਦੀਪ ਸਿੰਘ ਉੱਤੇ ਹਮਲਾ ਕਰਨ ਵਾਲੇ ਇਕ 55 ਸਾਲਾ ਵਿਅਕਤੀ ਖ਼ਿਲਾਫ਼ ਨਸਲੀ ਤੇ ਨਫ਼ਰਤੀ ਜੁਰਮਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ ਤੇ ਦੋਸ਼ੀ ਕਰਾਰ ਦਿੱਤੇ ਜਾਣ ਉੱਤੇ ਉਸ ਨੂੰ 25 ਸਾਲ ਤੱਕ ਕੈਦ ਹੋ ਸਕਦੀ ਹੈ।

ਪੰਜਾਬ ਦੇ ਸੰਸਦ ਮੈਬਰਾਂ ਨੇ ਵਿਦੇਸ਼ਾਂ ਵਿੱਚ ਸਿੱਖਾਂ ‘ਤੇ ਹਮਲਿਆਂ ਦਾ ਮੁੱਦਾ ਰਾਜ ਸਭਾ ਵਿਚ ਉਠਾਇਆ

ਵਿਦੇਸ਼ਾਂ ਵਿੱਚ ਸਿੱਖਾਂ ‘ਤੇ ਹੋ ਰਹੇ ਨਸਲੀ ਹਮਲਿਆਂ ਦਾ ਮੁੱਦਾ ਚੁਕਦੇ ਹੋਏ ਪੰਜਾਬ ਤੋਂ ਬਾਦਲ ਦਲ ਅਤੇ ਬਸਪਾ ਦੇ ਸੰਸਦ ਮੈਬਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਉਹ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਬੰਧਤ ਸਰਕਾਰਾਂ ਕੋਲ ਮਾਮਲਾ ਉਠਾਉਣ।

ਅਮਰੀਕਾ: ਉਜ਼ੋਨ ਹਿੱਲ ਵਿੱਚ ਟਰੱਕ ਥੱਲੇ ਕੁਚਲਣ ਦੇ ਨਸਲੀ ਜ਼ੁਰਮ ਖਿਲਾਫ ਸਿੱਖਾਂ ਨੇ ਇਨਸਾਫ ਮੰਗਿਆ

ਅੱਜ ਇੱਕ ਸੌ ਤੋਂ ਵੱਧ ਸਿੱਖ ਰਿਚਮੌਂਡ ਹਿੱਲ, ਉਜ਼ੋਨ ਪਾਰਕ ਅਤੇ ਹੋਰ ਨਾਲ ਲੱਗਦਿਆਂ ਇਲਾਕਿਆਂ ਤੋਂ, ਸੰਦੀਪ ਸਿੰਘ ਜਿਸਨੂੰ ਨਸਲੀ ਨਫਰਤ ਨਾਲ ਭਰੀਆਂ ਗਾਲ੍ਹਾਂ ਕੱਢਦਿਆਂ ਟਰੱਕ ਹੇਠ ਕੁਚਲ ਦਿੱਤਾ ਗਿਆ ਸੀ, ਲਈ ਇਨਸਾਫ ਪ੍ਰਾਪਤੀ ਦੀ ਆਵਾਜ਼ ਬੁਲੰਦ ਕਰਨ ਲਈ ਇਕੱਠੇ ਹੋਏ।