Tag Archive "indian-army"

ਕਸ਼ਮੀਰ: ਕਾਜ਼ੀਗੁੰਡ ‘ਚ ਹੋਏ ਮੁਕਾਬਲੇ ‘ਚ 3 ਸਥਾਨਕ ਨੌਜਵਾਨਾਂ ਦੀ ਮੌਤ ਤੋਂ ਬਾਅਦ ਦੱਖਣੀ ਕਸ਼ਮੀਰ ‘ਚ ਵਿਰੋਧ ਪ੍ਰਦਰਸ਼ਨ

ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਦੱਖਣੀ ਜ਼ਿਲ੍ਹੇ ਕੁਲਗਾਮ ਦੇ ਕਾਜ਼ੀਗੁੰਡ ਇਲਾਕੇ 'ਚ ਭਾਰਤੀ ਫੌਜ ਦੇ ਕਾਫਲੇ 'ਤੇ ਹਮਲਾ ਕਰਨ ਤੋਂ ਬਾਅਦ ਸ਼ੁਰੂ ਹੋਏ ਮੁਕਾਬਲੇ 'ਚ ਲਸ਼ਕਰ ਦੇ 3 ਲੜਾਕੇ ਮਾਰੇ ਗਏ। ਮੰਗਲਵਾਰ ਦੀ ਰਾਤ ਨੂੰ ਹੋਏ ਮੁਕਾਬਲੇ 'ਚ ਚਸ਼ਮਦੀਦਾਂ ਨੇ ਦੱਸਿਆ ਕਿ ਉਨ੍ਹਾਂ ਨੇ ਨੁਸੋ, ਬਦਰਾਗੁੰਡ ਅਤੇ ਬੋਨੀਗਾਮ ਪਿੰਡਾਂ ਤੋਂ ਗੋਲੀਆਂ ਚੱਲਣ ਦੀ ਅਵਾਜ਼ ਸੁਣੀ।

ਜੂਨ ’84 ‘ਚ ਅਕਾਲ ਤਖ਼ਤ ਸਾਹਿਬ ‘ਤੇ ਭਾਰਤੀ ਫੌਜ ਦੇ ਹਮਲੇ ਵੇਲੇ ਯੂ.ਕੇ. ਦੀ ਭੂਮਿਕਾ ਬਾਰੇ ਨਵੀਂ ਰਿਪੋਰਟ ਜਾਰੀ

ਜੂਨ 1984 'ਚ ਅਕਾਲ ਤਖ਼ਤ ਸਾਹਿਬ ਅਤੇ ਦਰਬਾਰ ਸਾਹਿਬ 'ਤੇ ਭਾਰਤੀ ਫੌਜ ਦੇ ਹਮਲੇ ਮੌਕੇ ਬਰਤਾਨਵੀ ਸਰਕਾਰ ਦੀ ਭੂਮਿਕਾ ਸਬੰਧੀ ਬਰਤਾਨਵੀ ਸੰਸਦ 'ਚ ਨਵੀਂ ਰਿਪੋਰਟ ਬੀਤੇ ਕੱਲ੍ਹ (1 ਨਵੰਬਰ, 2017 ਨੂੰ) ਜਾਰੀ ਕੀਤੀ ਗਈ

ਭਾਰਤੀ ਫੌਜ ਮੁਖੀ ਬਿਪਿਨ ਰਾਵਤ ਨੇ ਕਸ਼ਮੀਰ ਦੇ ਹਾਲਾਤਾਂ ਲਈ ਸੋਸ਼ਲ ਮੀਡੀਆ ਨੂੰ ਦੋਸ਼ ਦਿੱਤਾ

ਕੱਲ੍ਹ (21 ਅਕਤੂਬਰ, 2017) ਭਾਰਤੀ ਫੌਜ ਦੇ ਮੁਖੀ ਬਿਪਿਨ ਰਾਵਤ ਨੇ ਜੰਮੂ ਤੇ ਕਸ਼ਮੀਰ ਦੇ ਨੌਜਵਾਨਾਂ ਵਿਚ ਭਾਰਤ ਵਿਰੋਧੀ ਭਾਵਨਾ ਵਧਣ ਲਈ ਸੋਸ਼ਲ ਮੀਡੀਆ ਨੂੰ ਜ਼ਿੰਮੇਵਾਰ ਦੱਸਦੇ ਹੋਏ ਕਿਹਾ ਕਿ ਇਸ ਨੂੰ ਬਹੁਤ ਹੀ ਗੰਭੀਰਤਾ ਨਾਲ ਨਜਿੱਠਿਆ ਜਾ ਰਿਹਾ ਹੈ।

ਪੰਥਕ ਜਥੇਬੰਦੀਆਂ ਵਲੋਂ ਭਾਈ ਸੁੱਖਾ, ਭਾਈ ਜਿੰਦਾ ਦੀ ਸ਼ਹੀਦੀ ਨੂੰ ਯਾਦ ਕੀਤਾ ਗਿਆ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਲ ਖ਼ਾਲਸਾ ਅਤੇ ਹੋਰ ਸਿੱਖ ਜਥੇਬੰਦੀਆਂ ਵਲੋਂ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਸ਼ਹੀਦੀ ਨੂੰ ਯਾਦ ਕੀਤਾ ਗਿਆ, ਜਿਨ੍ਹਾਂ ਨੂੰ ਭਾਰਤੀ ਫੌਜ ਦੇ ਮੁਖੀ ਜਨਰਲ ਅਰੁਣ ਵੈਦਿਆ ਨੂੰ ਮਾਰਨ ਕਰਕੇ 9 ਅਕਤੂਬਰ, 1992 ਨੂੰ ਫਾਂਸੀ ਦਿੱਤੀ ਗਈ ਸੀ।

ਭਾਰਤੀ ਹਵਾਈ ਫ਼ੌਜ ਦੇ ਹੈਲੀਕਾਪਟਰਾਂ ਦੇ ‘ਹਾਦਸੇ’ ਜਾਰੀ: ਤਵਾਂਗ ‘ਚ ਹੋਏ ਤਾਜ਼ਾ ਹਾਦਸੇ ‘ਚ 7 ਫੌਜੀ ਮਰੇ

ਮੀਡੀਆ ਰਿਪੋਰਟਾਂ ਮੁਤਾਬਕ ਭਾਰਤੀ ਹਵਾਈ ਫ਼ੌਜ ਦਾ ਐਮਆਈ-17 ਹੈਲੀਕਾਪਟਰ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਨੇੜੇ ਬੀਤੇ ਕੱਲ੍ਹ (6 ਅਕਤੂਬਰ) ਨੂੰ ਸਵੇਰੇ ਸਾਢੇ 6 ਵਜੇ "ਹਾਦਸਾਗ੍ਰਸਤ" ਹੋ ਗਿਆ ਜਿਸ ’ਚ ਸਵਾਰ 7 ਫੌਜੀ ਹਲਾਕ ਹੋ ਗਏ। ਹੈਲੀਕਾਪਟਰ ’ਚ ਹਵਾਈ ਫ਼ੌਜ ਦੇ ਦੋ ਪਾਇਲਟਾਂ ਸਮੇਤ ਪੰਜ ਫੌਜੀ ਅਧਿਕਾਰੀ ਅਤੇ ਜ਼ਮੀਨੀ ਫੌਜ ਦੇ ਦੋ ਮੁਲਾਜ਼ਮ ਸਵਾਰ ਸਨ।

ਸਿੱਕਮ: ਚੀਨ ਨੇ ਡੋਕਲਾਮ ਖੇਤਰ ‘ਚ ਸੜਕ ਬਣਾਉਣ ਦਾ ਕੰਮ ਸ਼ੁਰੂ ਕੀਤਾ

ਚੀਨੀ ਫੌਜ ਵਲੋਂ ਡੋਕਲਾਮ ਖੇਤਰ 'ਚ ਸੜਕ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਜੂਨ ਦੇ ਅੱਧ 'ਚ ਭਾਰਤੀ ਫੌਜੀਆਂ ਨੇ ਸਿੱਕਮ ਸਰਹੱਦ ਪਾਰ ਕਰਕੇ ਚੀਨੀ ਇਲਾਕੇ 'ਚ ਸੜਕ ਬਣਾਉਣ ਦਾ ਕੰਮ ਰੋਕ ਦਿੱਤਾ ਸੀ, ਜਿਸ ਤੋਂ ਬਾਅਦ ਦੋਵਾਂ ਮੁਲਕਾਂ 'ਚ ਭਾਰੀ ਤਣਾਅ ਪੈਦਾ ਹੋ ਗਿਆ ਸੀ। ਚੀਨ ਨੇ ਭਾਰਤ ਨੂੰ ਆਪਣੇ ਫੌਜੀ ਹਟਾਉਣ ਜਾਂ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਸੀ ਜਿਸਤੋਂ ਬਾਅਦ ਭਾਰਤ ਨੇ ਆਪਣੇ ਫੌਜੀ ਉਥੋਂ ਹਟਾ ਲਏ ਸੀ।

ਤਰਾਲ (ਕਸ਼ਮੀਰ) ‘ਚ ਹੋਏ ਗ੍ਰਨੇਡ ਹਮਲੇ ਨੂੰ ਹਿਜ਼ਬੁਲ ਮੁਜਾਹਦੀਨ ਨੇ ਭਾਰਤੀ ਏਜੰਸੀਆਂ ਦਾ ਕੰਮ ਦੱਸਿਆ

ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਤਰਾਲ ਕਸਬੇ 'ਚ ਦੁਪਹਿਰ ਵੇਲੇ ਮੰਤਰੀ ਦੇ ਕਾਫ਼ਲੇ 'ਤੇ ਗ੍ਰਨੇਡ ਨਾਲ ਹਮਲਾ ਕੀਤਾ, ਜੋ ਨਿਸ਼ਾਨੇ 'ਤੋਂ ਭਟਕ ਕੇ ਸੜਕ ਕਿਨਾਰੇ ਇਕ ਜ਼ੋਰਦਾਰ ਧਮਾਕੇ ਨਾਲ ਫਟ ਗਿਆ। ਜਿਸ 'ਚ ਇਕ ਲੜਕੀ ਸਮੇਤ 3 ਜਣਿਆਂ ਦੀ ਮੌਤ ਹੋ ਗਈ। ਭਾਰਤੀ ਨੀਮ ਫੌਜੀ ਦਸਤੇ ਦੇ 7 ਮੁਲਾਜ਼ਮਾਂ ਸਣੇ 34 ਆਮ ਸ਼ਹਿਰੀ ਇਸ ਹਮਲੇ 'ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤਰਾਲ ਅਤੇ ਸ੍ਰੀਨਗਰ ਦੇ ਹਸਪਤਾਲਾਂ 'ਚ ਇਲਾਜ ਲਈ ਦਾਖਲ ਕਰਵਾ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਵੇਰੇ 11:45 ਵਜੇ ਜੰਮੂ ਕਸ਼ਮੀਰ ਦੇ ਮੰਤਰੀ ਨਈਮ ਅਖ਼ਤਰ ਤਰਾਲ ਜਾ ਰਹੇ ਸਨ।

ਲਾਵਾਰਸ ਲਾਸ਼ਾਂ ਦੇ ਕੇਸ ਨੂੰ ਉਜਾਗਰ ਕਰਨ ਵਾਲੇ ਭਾਈ ਖਾਲੜਾ ਦਾ 22ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ

ਇੱਕੀਵੀਂ ਸਦੀ ਦੇ ਅਖੀਰਲੇ ਦਹਾਕਿਆਂ ਦੌਰਾਨ ਭਾਰਤੀ ਨੀਮ ਫੌਜੀ ਦਸਤਿਆਂ ਅਤੇ ਪੰਜਾਬ ਪੁਲਿਸ ਵਲੋਂ ਲਾਵਾਰਸ ਕਰਾਰ ਦੇਕੇ 25 ਹਜ਼ਾਰ ਸਿੱਖਾਂ ਨੂੰ ਸ਼ਮਸ਼ਾਨਘਾਟਾਂ ਵਿੱਚ ਸਾੜੇ ਜਾਣ ਦਾ ਮਾਮਲਾ ਜਗ ਜਾਹਿਰ ਕਰਨ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਦਾ 22ਵਾਂ ਸ਼ਹੀਦੀ ਦਿਹਾੜਾ ਅੱਜ ਮਨਾਇਆ ਗਿਆ।

ਫੌਜ ਅਤੇ ਨੀਮ ਫੌਜੀ ਦਸਤਿਆਂ ਵਲੋਂ ਕਸ਼ਮੀਰ, ਨਾਗਾਲੈਂਡ ‘ਚ ਵਿਧਾਨ ਦੀ ਧਾਰਾ 21 ਦੀ ਉਲੰਘਣਾ ਹੋ ਰਹੀ ਹੈ: ਮਾਨ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਆਪਣੇ ਮੁੱਖ ਦਫਤਰ ਤੋਂ ਜਾਰੀ ਪ੍ਰੈਸ ਬਿਆਨ 'ਚ ਕਿਹਾ ਹੈ ਕਿ ਭਾਰਤ ਦੇ ਕਬਜ਼ੇ ਵਾਲੇ ਕਸ਼ਮੀਰ ਅਤੇ ਨਾਗਾਲੈਂਡ ਵਿਚ ਭਾਰਤੀ ਫ਼ੌਜ ਅਤੇ ਨੀਮ ਫੌਜੀ ਦਸਤਿਆਂ ਵੱਲੋਂ ਉਥੋਂ ਦੇ ਲੋਕਾਂ ਨਾਲ ਅਣਮਨੁੱਖੀ ਤਸ਼ੱਦਦ ਕੀਤਾ ਜਾ ਰਿਹਾ ਹੈ। ਸ. ਮਾਨ ਨੇ ਇਸਨੂੰ ਭਾਰਤੀ ਵਿਧਾਨ ਦੀ ਧਾਰਾ 21 ਨੂੰ ਕੁੱਚਲਣ ਵਾਲੇ ਅਤੇ ਗੈਰ-ਇਨਸਾਨੀ ਕਾਰਵਾਈ ਕਰਾਰ ਦਿੰਦੇ ਹੋਏ ਹਿੰਦੂ ਹੁਕਮਰਾਨਾਂ ਵਲੋਂ ਕੀਤੇ ਜਾ ਰਹੇ ਇਨ੍ਹਾਂ ਅਮਲਾਂ ਦੀ ਨਿਖੇਧੀ ਕੀਤੀ ਹੈ।

ਡੋਕਲਾਮ: ਭਾਰਤ ਵਲੋਂ ਆਪਣੀ ਫੌਜ ਪਿੱਛੇ ਹਟਾਈ ਗਈ, ਚੀਨ ਵੀ ਆਪਣੀ ਫੌਜ ਹਟਾਏਗਾ: ਮੀਡੀਆ ਰਿਪੋਰਟ

ਸਿੱਕਮ ਦੀ ਚੀਨ ਨਾਲ ਲਗਦੀ ਸਰਹੱਦ 'ਤੇ ਪਿਛਲੇ ਢਾਈ ਮਹੀਨਿਆਂ ਤੋਂ ਚੱਲ ਰਹੇ ਚੀਨ-ਭਾਰਤ ਵਿਵਾਦ 'ਚ ਅੱਜ ਇਕ ਨਵਾਂ ਮੋੜ ਆਇਆ ਹੈ। ਚੀਨ ਵਲੋਂ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਸੀ ਕਿ ਭਾਰਤ ਪਹਿਲਾਂ ਆਪਣੇ ਫੌਜੀ ਪਿੱਛੇ ਹਟਾਏ ਫਿਰ ਹੀ ਕੋਈ ਗੱਲ ਹੋਏਗੀ।

Next Page »