Tag Archive "jatinder-singh-isru"

ਬਰਗਾੜੀ ਕਾਂਡ ਅਤੇ ਬੰਦੀ ਸਿੰਘਾਂ ਦੇ ਮਾਮਲੇ ਚ ਸਿੱਖ ਜਥੇਬੰਦੀਆਂ ਦੇ ਵਫਦ ਨੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ

ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਇੱਕ ਵਫਦ ਵੱਲੋਂ ਬੀਤੇ ਕੱਲ੍ਹ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਡੀਜੀਪੀ ਜੇਲ੍ਹਾਂ ਰੋਹਿਤ ਚੌਧਰੀ, ਗ੍ਰਹਿ ਸੈਕਟਰੀ ਕਿਰਪਾ ਸੰਕਰ ਸਰੋਜ, ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਸੰਦੀਪ ਸਿੰਘ ਸੰਧੂ ਨਾਲ ਮੁਲਾਕਾਤ ਕੀਤੀ ਗਈ।

ਸੂਰਤ ਸਿੰਘ ਖ਼ਾਲਸਾ ਨੂੰ ਖੰਨਾ ਪੁਲਿਸ ਨੇ ਫਿਰ ਤੋਂ ਹਸਪਤਾਲ ‘ਚ ਭਰਤੀ ਕਰਵਾਇਆ

ਲੁਧਿਆਣਾ (ਦਿਹਾਤੀ) ਪੁਲਿਸ ਨੂੰ ਬੀਤੀ ਦੇਰ ਰਾਤ ਉਦੋਂ ਹੱਥਾਂ ਪੈਰਾਂ ਦੀ ਪੈ ਗਈ, ਜਦੋਂ ਪਿੰਡ ਹਸਨਪੁਰ ਸਥਿਤ ਆਪਣੇ ਘਰ ਤੋਂ ਬਾਪੂ ਸੂਰਤ ਸਿੰਘ ਖ਼ਾਲਸਾ ਬਿਨਾਂ ਕਿਸੇ ਨੂੰ ਕੁਝ ਦੱਸੇ ਗਾਇਬ ਹੋ ਗਏ। ਪੁਲਿਸ ਜਦੋਂ ਉਨ੍ਹਾਂ ਦੇ ਘਰ ਰੁਟੀਨ ਵਿੱਚ ਪਹੁੰਚੀ ਤਾਂ ਸੂਰਤ ਸਿੰਘ ਖ਼ਾਲਸਾ ਉੱਥੇ ਮੌਜੂਦ ਨਹੀਂ ਸਨ। ਪੁਲਿਸ ਨੇ ਮਾਮਲਾ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਤਾਂ ਖ਼ੁਫ਼ੀਆ ਤੰਤਰ ਨੇ ਪਤਾ ਲਗਾਇਆ ਕਿ ਸੂਰਤ ਸਿੰਘ ਆਪਣੇ ਸਾਥੀਆਂ ਨਾਲ ਖੰਨਾ ਨੇੜਲੇ ਪਿੰਡ ਰਸੂਲੜੇ ਪਹੁੰਚ ਗਏ ਹਨ। ਉਹ ਆਪਣੇ ਸਾਥੀ ਯੂਨਾਈਟਿਡ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਜਤਿੰਦਰ ਸਿੰਘ ਈਸੜੂ ਦੇ ਘਰ ਗਏ ਸਨ। ਲੁਧਿਆਣਾ ਪੁਲਿਸ ਨੇ ਖੰਨਾ ਪੁਲਿਸ ਨੂੰ ਦੱਸ ਕੇ ਉਥੋਂ ਸੂਰਤ ਸਿੰਘ ਖ਼ਾਲਸਾ ਨੂੰ ਡੀਐਮਸੀ ਹਸਪਤਾਲ ਵਿੱਚ ਭਰਤੀ ਕਰਵਾਇਆ, ਜਿੱਥੇ ਉਨ੍ਹਾਂ ਦੀ ਸੁਰੱਖਿਆ ਵਿੱਚ ਵਾਧਾ ਕਰ ਦਿੱਤਾ ਗਿਆ ਹੈ।