Tag Archive "jj-singh"

ਬਾਦਲ ਤੋਂ ਵੱਖ ਹੋਇਆ ਜਨਰਲ ਹੁਣ ਬਾਗੀਆਂ ਦੇ ਮੋਰਚੇ ਦੀ ਕਮਾਨ ਸੰਭਾਲੇਗਾ

ਭਾਰਤੀ ਫੌਜ ਦੇ ਸੇਵਾਮੁਕਤ ਜਨਰਲ ਜੇ.ਜੇ. ਸਿੰਘ ਅੱਜ ਬਾਦਲਾਂ ਤੋਂ ਬਾਗੀਆਂ ਵੱਲੋਂ ਬਣਾਏ ਗਏ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਿੱਚ ਸ਼ਾਮਿਲ ਹੋ ਗਏ। ਰਣਜੀਤ ਸਿੰਘ ਬ੍ਰਹਮਪੁਰਾ ਦੀ ਨਿੱਜੀ ਰਿਹਾਇਸ਼ ਤੇ ਜੇ.ਜੇ. ਸਿੰਘ ਨੇ ਸ੍ਰੋ.ਅ.ਦ.(ਟ) ਦਾ ਲੜ ਫੜ ਲਿਆ।ਫੌਜ ਚੋਂ ਸੇਵਾ ਮੁਕਤ ਹੋਣ ਉਪਰੰਤ ਅਰੁਣਾਚਲ ਪ੍ਰਦੇਸ਼ ਦੇ ਰਾਜਪਾਲ ਰਹਿਣ ਵਾਲੇ ਵਾਲੇ ਜਨਰਲ ਜੇ.ਜੇ. ਸਿੰਘ ਲਈ ਮਹਿਜ ਇੱਕ ਸਾਲ ਵਿੱਚ ਇਹ ਦੂਸਰੀ ਸਿਆਸੀ ਪਾਰਟੀ ਹੈ ਜਿਸਦੀ ਬੇੜੀ ਨੂੰ ਪਾਰ ਲੰਘਾਉਣ ਲਈ ਉਹ ਅੱਗੇ ਆਏ ਹਨ।

ਕੈਪਟਨ ਜਿੱਥੋਂ ਮਰਜ਼ੀ ਚੋਣ ਲੜਨ, ਹਾਰ ਦਾ ਮੂੰਹ ਹੀ ਦੇਖਣਾ ਪਏਗਾ: ਜੇ.ਜੇ. ਸਿੰਘ

ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਜਨਰਲ ਜੇ.ਜੇ. ਸਿੰਘ ਨੇ ਆਪਣੇ ਵਿਰੋਧੀ ਉਮੀਦਵਾਰ ਤੇ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਲੰਬੀ ਤੋਂ ਚੋਣ ਲੜਨ ਦੇ ਭਖ਼ੇ ਮੁੱਦੇ ‘ਤੇ ਆਖਿਆ ਹੈ ਕਿ ਅਸਲ ‘ਚ ਕੈਪਟਨ ਉਨ੍ਹਾਂ ਤੋਂ ਡਰ ਕੇ ਹੀ ਭੱਜ ਰਹੇ ਹਨ। ਇੱਥੇ ਆਪਣੇ ਚੋਣ ਜਲਸੇ ਨੂੰ ਸੰਬੋਧਨ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਆਖਿਆ ਕਿ ਸਿਆਸੀ ਡਰ ਦੇ ਸਿਵਾਏ ਹੋਰ ਕੋਈ ਕਾਰਨ ਨਹੀਂ ਕਿ ਕੈਪਟਨ ਲੰਬੀ ਹਲਕੇ ਵੱਲ ਝਾਤ ਪਾਉਣ ਲੱਗੇ ਹਨ।

ਭਾਰਤ ਦੇ ਸਾਬਕਾ ਫੌਜ ਮੁਖੀ ਜੇ.ਜੇ. ਸਿੰਘ ਬਾਦਲ ਦਲ ‘ਚ ਸ਼ਾਮਲ; ਅਮਰਿੰਦਰ ਖਿਲਾਫ ਚੋਣ ਮੈਦਾਨ ‘ਚ

ਭਾਰਤੀ ਫੌਜ ਦੇ ਸਾਬਕਾ ਮੁਖੀ ਜਨਰਲ ਜੋਗਿੰਦਰ ਜਸਵੰਤ (ਜੇ.ਜੇ.) ਸਿੰਘ ਅੱਜ ਸ਼੍ਰੋਮਣੀ ਅਕਾਲੀ ਦਲ (ਬਾਦਲ) 'ਚ ਸ਼ਾਮਲ ਹੋ ਗਏ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਚੰਡੀਗੜ੍ਹ ਸਥਿਤ ਮੁੱਖ ਦਫਤਰ 'ਚ ਹੋਏ ਸਮਾਗਮ 'ਚ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਹਾਜ਼ਰ ਸਨ।