Tag Archive "kendri-sri-guru-singh-sabha"

ਸੀਬੀਆਈ ਨੂੰ ਜਾਂਚ ਦੇ ਕੇ ਅਮਰਿੰਦਰ ਸਰਕਾਰ ਬੇਅਦਬੀ ਕੇਸਾਂ ਨੂੰ ਲਮਕਾ ਕੇ ਕਮਜ਼ੋਰ ਕਰ ਰਹੀ ਹੈ: ਸਿੱਖ ਬੁੱਧੀਜੀਵੀ

ਚੰਡੀਗੜ੍ਹ: ਸਿੱਖ ਬੁੱਧੀਜੀਵੀਆਂ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਬਰਗਾੜੀ ਮਾਮਲੇ ਨਾਲ ਜੁੜੇ ਬਹਿਬਲ ਕਲਾਂ ਗੋਲੀ ਕਾਂਡ ਨੂੰ ...

ਹਾਅ ਦਾ ਨਾਅਰਾ ਬੁਲੰਦ ਕਰਨ ਦੀ ਸਿੱਖਾਂ ਦੀ ਵਾਰੀ: ਸਿੱਖ ਬੁੱਧੀਜੀਵੀ

ਚੰਡੀਗੜ੍ਹ: ਕਈ ਨਾਮਵਰ ਸਿੱਖ ਬੁੱਧੀਜੀਵੀਆਂ ਅਤੇ ਸਮਾਜ-ਹਿਤੈਸ਼ੀ ਚਿੰਤਕਾਂ ਨੇ ਪਿਛਲੇ ਦਿਨੀਂ ਅਲਵਰ ਵਿੱਚ ਗਊ-ਤਸਕਰ ਗਰਦਾਨ ਕੇ ਜਨੂੰਨੀ ਭੀੜ ਵੱਲੋਂ ਇੱਕ ਮੁਸਲਮਾਨ ਨੌਜਵਾਨ ਰਕਬਰ ਖਾਨ ਨੂੰ ...

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਕੂਲੀ ਪਾਠਕ੍ਰਮ ਰਾਹੀਂ ਸਿੱਖ ਸੱਭਿਆਚਾਰ ਤੇ ਇਤਿਹਾਸ ਦਾ ਘਾਣ ਕੀਤਾ ਜਾ ਰਿਹਾ: ਸਿੱਖ ਬੁੱਧੀਜੀਵੀ

ਚੰਡੀਗੜ੍ਹ: ਸਿੱਖ ਵਿਚਾਰ ਮੰਚ ਦੇ ਸੱਦੇ ਉਤੇ ਇਕੱਠੇ ਹੋਏ ਸਿੱਖ ਬੁੱਧੀਜੀਵੀਆਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪਾਠ-ਪੁਸਤਕਾਂ ਵਿਚ ਸਿੱਖ ਇਤਿਹਾਸ ਤੇ ਸੱਭਿਆਚਾਰ ਦੀ ਹਿੰਦੂਵਾਦ ...

ਖਾਸ ਰਿਪੋਰਟ: ਨਾਨਕ ਸ਼ਾਹ ਫਕੀਰ ਵਿਵਾਦਤ ਫਿਲਮ ਖਿਲਾਫ ਰੋਸ ਵਧਿਆ; ਪੰਥਕ ਸਖਸ਼ੀਅਤਾਂ ਨੇ ਫਿਲਮ ਰੱਦ ਕੀਤੀ

"ਨਾਨਕ ਸ਼ਾਹ ਫਕੀਰ" ਨਾਮੀ ਵਿਵਾਦਿਤ ਫਿਲਮ ਇਕ ਵਾਰ ਫੇਰ ਚਰਚਾ ਵਿਚ ਹੈ ਕਿਉਂਕਿ ਫਿਲਮ ਦੇ ਨਿਰਮਾਤਾ ਨੇ ਸਿੱਖ ਜਗਤ ਦੇ ਰੋਹ ਨੂੰ ਅੱਖੋਂ-ਪਰੋਖੇ ਕਰਦਿਆਂ ਇਸ ਫਿਲਮ ਨੂੰ ਦੁਬਾਰਾ ਜਾਰੀ ਕਰਨ ਦਾ ਐਲਾਨ ਕੀਤਾ ਹੈ। ਇਸ ਵਾਰ ਫਿਲਮ ਨਿਰਮਾਤਾ ਨੂੰ ਭਾਰਤੀ ਰਾਜਸੀ ਤੰਤਰ ਦੇ ਕਾਬੂ ਹੇਠ ਵਿਚਰਦੀ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੂਰੀ ਸ਼ਹਿ ਦਿੱਤੀ ਜਾ ਰਹੀ ਹੈ ਤੇ ਸ਼੍ਰੋਮਣੀ ਕਮੇਟੀ ਵੀ ਸਿੱਖ ਜਗਤ ਦਾ ਰੋਸ ਸਹੇੜਨ ਦੀ ਪੂਰੀ ਤਿਆਰੀ ਵਿਚ ਨਜ਼ਰ ਆ ਰਹੀ ਹੈ।

ਕੈਪਟਨ ਵੱਲੋਂ ਕੈਨੇਡੀਅਨ ਸਿੱਖ ਮੰਤਰੀਆਂ ਦੀ ਆਲੋਚਨਾ ਕਰਕੇ ਸਿੱਖ ਭਾਈਚਾਰੇ ਨੂੰ ਬਦਨਾਮ ਕਰਨਾ ਮੰਦਭਾਗਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਖਾਲਿਸਤਾਨ ਦੇ ਮੁੱਦੇ ਨੂੰ ਬੇਲੋੜਾ ਤੇ ਬੇਵਕਤਾ ਵਿਵਾਦ ਉਭਾਰ ਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ ਵਫਦ ਵਿਚ ਸੳਾਮਲ ਕੈਨੇਡੀਅਨ ਸਿੱਖ ਮੰਤਰੀਆਂ ਦੀ ਆਲੋਚਨਾ ਕਰ ਕੇ ਸਿੱਖ ਭਾਈਚਾਰੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਮੰਦਭਾਗੀ ਕਾਰਵਾਈ ਹੈ।

ਡਾ. ਗੁਰਮੀਤ ਸਿੰਘ ਸਿੱਧੂ ਦੀ ਕਿਤਾਬ “ਬ੍ਰਾਹਮਣਵਾਦ ਤੋਂ ਹਿੰਦੂਵਾਦ” ਕੱਲ(3 ਜਨਵਰੀ) ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਚੰਡੀਗੜ ਵਿਖੇ ਜਾਰੀ

ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਉੱਘੇ ਸਿੱਖ ਵਿਦਵਾਨ ਡਾ. ਗੁਰਮੀਤ ਸਿੰਘ ਸਿੱਧੂ ਦੁਆਰਾ ਲਿਖੀ ਕਿਤਾਬ "ਬ੍ਰਾਹਮਣਵਾਦ ਤੋਂ ਹਿੰਦੂਵਾਦ"(ਵਰਣ,ਜਾਤ,ਧਰਮ ਅਤੇ ਰਾਸ਼ਟਰਵਾਦ) 3 ਜਨਵਰੀ, ਦਿਨ ਬੁੱਧਵਾਰ 2018 ਨੂੰ ਸਵੇਰੇ 10:30 ਵਜੇ, ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਸੈਕਟਰ 28-ਏ,ਚੰਡੀਗੜ ਵਿਖੇ ਜਾਰੀ ਕੀਤੀ ਜਾਵੇਗੀ।

ਦਾ ਬਲੈਕ ਪ੍ਰਿੰਸ ਦਾ ਅਸਰ: ਮਹਾਰਾਜਾ ਦਲੀਪ ਸਿੰਘ ਦੀਆਂ ਅੰਤਮ ਰਸਮਾਂ ਲਈ ਯਤਨ ਕਰਨ ਦਾ ਫ਼ੈਸਲਾ

ਵੱਖ-ਵੱਖ ਖੇਤਰਾਂ ਵਿਚ ਕੰਮ ਕਰਦੀਆਂ ਸਿੱਖ ਹਸਤੀਆਂ ਨੇ ਮੰਗ ਕੀਤੀ ਹੈ ਕਿ ਖ਼ਾਲਸਾ ਰਾਜ ਦੇ ਆਖਰੀ ਮਹਾਰਾਜਾ ਦਲੀਪ ਸਿੰਘ, ਜਿਸ ਨੂੰ ਐਲਵੀਡਨ (ਇੰਗਲੈਂਡ) ਵਿਖੇ 120 ਸਾਲ ਪਹਿਲਾਂ ਈਸਾਈ ਪ੍ਰੰਪਰਾ ਅਨੁਸਾਰ ਦਫ਼ਨਾਇਆ ਗਿਆ ਸੀ, ਦੀਆਂ ਅੰਤਿਮ ਰਸਮਾਂ ਸਿੱਖ ਰਹੁ-ਰੀਤਾਂ ਅਨੁਸਾਰ ਪੰਜਾਬ ਵਿਚ ਕੀਤੀਆਂ ਜਾਣ।

ਦਿੱਲੀ ਗੁਰਦੁਆਰਾ ਚੋਣਾਂ: ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵਲੋਂ ਸਰਨਾ ਦੀ ਹਮਾਇਤ ਦਾ ਐਲਾਨ

ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਨੁਮਾਇੰਦਿਆਂ ਨੇ ਦਿੱਲੀ ਦੀ ਸੰਗਤ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿੱਚ ਮਨਜੀਤ ਸਿੰਘ ਜੀਕੇ ਅਤੇ ਮਨਜਿੰਦਰ ਸਿੰਘ ਸਿਰਸਾ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ। ਦਿੱਲੀ ਕਮੇਟੀ ਚੋਣਾਂ ਲਈ ਪ੍ਰਚਾਰ ਦੇ ਆਖ਼ਰੀ ਦਿਨ ਕੱਲ੍ਹ (24 ਫਰਵਰੀ) ਉਨ੍ਹਾਂ ਲੋਕਾਂ ਨੂੰ ਸਰਨਾ ਭਰਾਵਾਂ ਦਾ ਸਾਥ ਦੇਣ ਦੀ ਬੇਨਤੀ ਕੀਤੀ। ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਨੁਮਾਇੰਦਿਆਂ ਨੇ ਕਿਹਾ ਕਿ ਮਨਜੀਤ ਸਿੰਘ ਜੀਕੇ ਅਤੇ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਕਮੇਟੀ ਨੂੰ ਪੂਰੀ ਤਰ੍ਹਾਂ ਬਾਦਲਾਂ ਅਧੀਨ ਕਰ ਦਿੱਤਾ ਹੈ।

ਸਰਬੱਤ ਖ਼ਾਲਸਾ ਦੇ ਵਿਧੀ ਵਿਧਾਨ ਲਈ ਪੰਜਾਂ ਸਿੰਘਾਂ ਨੇ 11 ਮੈਂਬਰੀ ਕਮੇਟੀ ਬਣਾਈ

ਕੱਲ੍ਹ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਚੰਡੀਗੜ੍ਹ ਦੇ ਸੈਕਟਰ 38-ਬੀ ਦੇ ਗੁਰਦੁਆਰਾ ਸਾਹਿਬ (ਸ਼ਾਹਪੁਰ) ਵਿਖੇ ਹੋਈ ਮੀਟਿੰਗ ਵਿਚ ਹਿੱਸਾ ਲਿਆ। ਇਨ੍ਹਾਂ ਜਥੇਬੰਦੀਆਂ 'ਚ ਅਖੰਡ ਕੀਰਤਨੀ ਜੱਥਾ, ਦਲ ਖ਼ਾਲਸਾ, ਕੇਂਦਰੀ ਸਿੰਘ ਸਭਾ, ਪੰਥਕ ਤਾਲਮੇਲ ਸੰਗਠਨ, ਸ਼੍ਰੋਮਣੀ ਅਕਾਲੀ ਦਲ (ਦਿੱਲੀ), ਯੂਨਾਇਟਿਡ ਸਿੱਖਸ ਅਤੇ ਸਥਾਨਕ ਧਾਰਮਕ ਸਮਾਜਕ ਜਥੇਬੰਦੀਆਂ ਸ਼ਾਮਲ ਹਨ। ਭਾਰਤੀ ਉਪਮਹਾਂਦੀਪ ਤੋਂ ਬਾਹਰ ਯੂਰੋਪ ਅਤੇ ਅਮਰੀਕਾ/ਕੈਨੇਡਾ ਰਹਿੰਦੇ ਕੁਝ ਸਿੱਖ ਨੁਮਾਇੰਦਿਆਂ ਨੇ ਵੀ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ 'ਚ ਹਿੱਸਾ ਲਿਆ।

ਜੂਨ 84 ਦੇ ਘੱਲੂਘਾਰੇ ਬਾਰੇ ਸਿੱਖ ਵਿਦਵਾਨਾਂ ਦੀ ਇਕੱਤਰਤਾ ਕੇਂਦਰੀ ਸਿੰਘ ਸਭਾ ਚੰਡੀਗੜ੍ਹ ਵਿਖੇ ਅੱਜ

ਜੂਨ 1984 ਦੇ ਘੱਲੂਘਾਰੇ ਸਬੰਧੀ ਸਿੱਖ ਵਿਦਵਾਨਾਂ ਦੀ ਅੱਜ ਚੰਡੀਗੜ੍ਹ ਦੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵਿਖੇ ਮੀਟਿੰਗ ਹੈ। ਘੱਲੂਘਾਰੇ ਦੀ ਯਾਦ ਅਤੇ ਸਬੰਧਤ ਪ੍ਰੋਗਰਾਮਾਂ ਲਈ ਇਹ ਇਕੱਤਰਤਾ ਹਰ ਸਾਲ ਹੁੰਦੀ ਹੈ। ਇਸ ਵਿਚ ਕਾਫੀ ਗਿਣਤੀ ਵਿਚ ਸਿੱਖ ਵਿਦਵਾਨ ਹਿੱਸਾ ਲੈਣਗੇ।

« Previous PageNext Page »