Tag Archive "manohar-parrikar"

ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਧਰਤੀ ਨੂੰ ‘ਨਰਕ’ ਕਹਿਣਾ ਸਿੱਖ ਕੌਮ ਨੂੰ ਜ਼ਲੀਲ ਕਰਨ ਦੇ ਬਰਾਬਰ: ਮਾਨ

"ਜਿਸ ਧਰਤੀ 'ਤੇ ਗੁਰੂ ਨਾਨਕ ਸਾਹਿਬ ਨੇ ਜਨਮ ਲਿਆ, ਆਪਣਾ ਸਾਦਾ ਜੀਵਨ ਗੁਜ਼ਾਰਦੇ ਹੋਏ ਖੇਤੀ ਕੀਤੀ, ਗੁਰੂ ਅਰਜਨ ਸਾਹਿਬ ਨੇ ਮਨੁੱਖੀ ਹੱਕਾਂ ਦੀ ਰਾਖੀ ਲਈ ਸ਼ਹਾਦਤ ਦਿੱਤੀ ਹੋਵੇ, ਨਨਕਾਣਾ ਸਾਹਿਬ, ਪੰਜਾ ਸਾਹਿਬ, ਡੇਰਾ ਸਾਹਿਬ ਅਤੇ 200 ਦੇ ਕਰੀਬ ਸਿੱਖ ਇਤਿਹਾਸਕ ਸਥਾਨ ਇਨਸਾਨੀਅਤ ਅਤੇ ਮਨੁੱਖਤਾ ਦੀ ਗੱਲ ਕਰਦੇ ਹੋਏ ਸੁਸ਼ੋਭਿਤ ਹੋਣ, ਉਸ ਪਾਕਿਸਤਾਨ ਦੀ ਪਵਿੱਤਰ ਧਰਤੀ ਨੂੰ 'ਨਰਕ' ਕਿਸ ਤਰ੍ਹਾਂ ਕਿਹਾ ਜਾ ਸਕਦਾ ਹੈ? ਹਿੰਦ ਦੇ ਰੱਖਿਆ ਮੰਤਰੀ ਮਨੋਹਰ ਪਰਿਕਰ ਵੱਲੋਂ ਕੁਝ ਦਿਨ ਪਹਿਲਾਂ ਪਾਕਿਸਤਾਨ ਦੀ ਪਵਿੱਤਰ ਧਰਤੀ ਨੂੰ 'ਨਰਕ' ਦੇ ਨਾਮ ਨਾਲ ਪੁਕਾਰਕੇ ਸਿੱਖ ਗੁਰੂ ਸਾਹਿਬਾਨ ਅਤੇ ਸਿੱਖ ਕੌਮ ਨੂੰ ਅਪਮਾਨਿਤ ਕਰਦੇ ਹੋਏ ਜੋ ਸਿੱਖ ਕੌਮ ਦੀਆਂ ਭਾਵਨਾਵਾਂ ਤੇ ਜਜ਼ਬਾਤਾਂ ਨੂੰ ਠੇਸ ਹੀ ਨਹੀਂ ਪਹੁੰਚਾਈ ਗਈ ਬਲਕਿ ਆਪਣੀ ਅਕਲ ਦਾ ਵੀ ਪਰਿਕਰ ਵੱਲੋਂ ਜਨਾਜ਼ਾ ਕੱਢਿਆ ਗਿਆ ਹੈ, ਉਹ ਸਿੱਖ ਕੌਮ ਲਈ ਅਸਹਿ ਹੈ। ਪਰਿਕਰ ਵੱਲੋਂ ਜਦੋਂ ਤੱਕ ਆਪਣੇ ਤੋਂ ਹੋਈ ਗੁਸਤਾਖੀ ਲਈ ਸਿੱਖ ਕੌਮ ਤੋਂ ਜਨਤਕ ਤੌਰ 'ਤੇ ਮੁਆਫ਼ੀ ਮੰਗਦੇ ਹੋਏ ਆਪਣੇ ਸ਼ਬਦ ਵਾਪਿਸ ਨਹੀਂ ਲਏ ਜਾਂਦੇ, ਸਿੱਖ ਕੌਮ ਪਰਿਕਰ ਨੂੰ ਕਤਈ ਮੁਆਫ਼ ਨਹੀਂ ਕਰੇਗੀ।"

‘ਪਾਕਿਸਤਾਨ ਨਰਕ ਨਹੀਂ ਹੈ’ ਕਹਿਣ ‘ਤੇ ਕੰਨੜ ਕਲਾਕਾਰ ਰਾਮਿਆ ‘ਤੇ ਦੇਸ਼ਧ੍ਰੋਹ ਦਾ ਕੇਸ ਦਰਜ

'ਪਾਕਿਸਤਾਨ ਕੋਈ ਨਰਕ ਨਹੀਂ ਹੈ' ਇਹ ਕਹਿਣਾ ਹੈ ਕੰਨੜ ਫਿਲਮਾਂ ਦੀ ਅਦਾਕਾਰਾ ਦਾ। ਰਾਮਿਆ ਕੇ ਖਿਲਾਫ ਇਕ ਵਕੀਲ ਨੇ ਦੇਸ਼ਧ੍ਰੋਹ ਦੀ ਸ਼ਿਕਾਇਤ ਦਰਜ ਕਰਵਾਈ ਹੈ।