Tag Archive "messenger-of-god-msg-2-movie"

ਸੌਦਾ ਸਾਧ ਦੀ ਫਿਲਮ ਦੇ ਹਰਿਆਣਾ ਵਿੱਚ ਵਿੱਚ ਪਾਬੰਦੀ ਲਾਉਣ ਵਾਲੀ ਰਿੱਟ ‘ਤੇ ਸੁਣਵਾਈ 27 ਜਨਵਰੀ ਨੂੰ

ਸੌਦਾ ਸਾਧ ਦੀ ਵਿਵਾਦਤ ਫਿਲਮ “ਮੈਸੇਂਜਰ ਆਫ ਗੌਡ” ‘ਤੇ ਹਰਿਆਣਾ ਵਿੱਚ ਪਾਬੰਦੀ ਲਾਉਣ ਵਾਲੀ ਪਟੀਸ਼ਨ ‘ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਹੇਮੰਤ ਗੁਪਤਾ ਅਤੇ ਜਸਟਿਸ ਹਰੀਪਾਲ ਵਰਮਾ ਵਾਲੇ ਡਿਵੀਜਨ ਬੈਂਚ ਵੱਲੋਂ ਅੱਜ ਇਸ ਪਟੀਸ਼ਨ ਉੱਤੇ ਦਿਨ ਦੇ ਜਰੂਰੀ ਕੇਸਾਂ ਤਹਿਤ ਸੁਣਵਾਈ ਕੀਤੀ ਗਈ ਅਤੇ ਕੇਸ ਦੀ ਅਗਲੀ ਸੁਣਵਾਈ 27 ਜਨਵਰੀ ‘ਤੇ ਪਾ ਦਿੱਤੀ ਹੈ।

ਸਿਰਸਾ ਵਿੱਚ ਬਾਬਾ ਦਾਦੂਵਾਲ ਅਤੇ ਝੀਡਾ ਦੀ ਅਗਵਾਈ ਵਿੱਚ ਸੋਦਾ ਸਾਧ ਦੀ ਫਿਲਮ ਵਿਰੁੱਧ ਕੀਤਾ ਰੋਸ ਮਾਰਚ

ਸੌਦਾ ਸਾਧ ਸਿਰਸਾ ਦੀ ਵਿਵਾਦਤ ਫ਼ਿਲਮ 'ਮੈਸੈਂਜਰ ਆਫ਼ ਗੌਡ' (ਐਮ. ਐਸ. ਜੀ.) ਨੂੰ ਲੈ ਕੇ ਸਿਰਸਾ 'ਚ ਸਥਿਤੀ ਤਣਾਅਪੂਰਨ ਵਾਲੀ ਬਣੀ ਗਈ ਹੈ।ਇਸ ਫਿਲਮ ਦੇ ਰਿਲੀਜ਼ ਹੋਣ ਬਾਰੇ ਭਾਵੇਂ ਹਾਲੇ ਭੰਬਲਭੂਸੇ ਵਾਲੀ ਸਥਿਤੀ ਬਣੀ ਹੋਈ ਹੈ ਪਰ ਇਸ ਫਿਲਮ ਅੱਜ ਜਿਥੇ ਸਿੱਖ ਸੰਗਤ ਨੇ ਫਿਲਮ 'ਤੇ ਪਾਬੰਦੀ ਲਾਏ ਜਾਣ ਦੀ ਮੰਗ ਨੂੰ ਲੈ ਕੇ ਗੁਰਦੁਆਰਾ ਦਸਵੀਂ ਪਾਤਸ਼ਾਹੀ ਤੋਂ ਕੁਝ ਦੂਰ ਤੱਕ ਕਾਲੇ ਝੰਡੇ ਲੈ ਕੇ ਰੋਸ ਮਾਰਚ ਕੀਤਾ ਉਥੇ ਹੀ ਡੇਰਾ ਪ੍ਰੇਮੀ ਨਾਮ ਚਰਚਾ ਲਈ ਪੁਰਾਣੇ ਹਸਪਤਾਲ ਨੇੜੇ ਇਕੱਠੇ ਹੋਏ।

ਸੈਂਸਰ ਬੋਰਡ ਦੇ ਮੈਂਬਰਾਂ ਵੱਲੋਂ ਅਸਤੀਫਾ ਦੇਣ ਕਾਰਣ ਅਜੇ ਨਹੀਂ ਮਿਲਿਆ ਸੌਦਾ ਸਾਧ ਦੀ ਫਿਲਮ ਨੂੰ ਸਰਟੀਫਿਕੇਟ

ਸੌਦਾ ਸਾਧ ਦੀ ਵਿਵਾਦਤ ਫਿਲਮ 'ਮੈਸੇਂਜਰ ਆਫ਼ ਗਾਡ' ਨੂੰ ਸੈਂਸਰ ਬੋਰਡ ਨਾਲ ਜੁੜੀ ਟਿ੍ਬਿਊਨਲ ਨੇ ਪ੍ਰਵਾਨਗੀ ਦੇ ਦਿੱਤੀ ਸੀ, ਪਰ ਸੈਂਸਰ ਬੋਰਡ ਦੀ ਪ੍ਰਧਾਨ ਲੀਲਾ ਸੈਮਸਨ ਨੇ ਅਸਤੀਫ਼ਾ ਦੇ ਦਿੱਤਾ ਅਤੇ ਬਾਅਦ 'ਚ 8 ਮੈਂਬਰਾਂ ਦੇ ਵੀ ਸਮੂਹਿਕ ਅਸਤੀਫ਼ਾ ਦੇਣ ਦੇ ਵਿਵਾਦਾਂ ਨਾਲ ਅਜੇ ਤੱਕ ਫ਼ਿਲਮ ਨੂੰ ਸੈਂਸਰ ਬੋਰਡ ਤੋਂ ਸਰਟੀਫ਼ਿਕੇਟ ਨਹੀਂ ਮਿਲ ਸਕਿਆ ਹੈ ।ਇਸ ਲਈ ਇਹ ਫਿਲਮ ਅਜੇ ਰਿਲੀਜ਼ ਨਹੀਂ ਹੋਵੇਗੀ।

ਸੌਦਾ ਸਾਧ ਦੀ ਫਿਲਮ “ਮੈਸੇਂਜਰ ਆਫ਼ ਗੌਡ” ‘ਤੇ ਪੰਜਾਬ ਸਰਕਾਰ ਨੇ ਲਾਈ ਪਾਬੰਦੀ

ਸੌਦਾ ਸਾਧ ਦੀ ਵਿਵਾਦਤ ਫਿਲਮ “‘ਮੈਸੇਂਜਰ ਆਫ਼ ਗੌਡ” (ਐਮਐਸਜੀ) ਦੇ ਪ੍ਰਦਰਸ਼ਨ ਉਪਰ ਪੰਜਾਬ ਸਰਕਾਰ ਨੇ ਪਾਬੰਦੀ ਲਾ ਦਿੱਤੀ ਹੈ।ਇਸ ਫ਼ੈਸਲੇ ਨੂੰ ਤੁਰੰਤ ਲਾਗੂ ਕਰ ਦਿੱਤਾ ਗਿਆ ਹੈ ਅਤੇ ਇਹ ਸੂਬੇ 'ਚ ਸਿਨੇਮਾ ਘਰਾਂ ਸਣੇ ਸਾਰੇ ਕਿਸਮ (ਜਨਤਕ ਅਤੇ ਨਿੱਜੀ) ਦੇ ਪ੍ਰਦਰਸ਼ਨ ਅਤੇ ਦੇਖਣ 'ਤੇ ਲਾਗੂ ਹੋਵੇਗਾ ।

ਸੌਦਾ ਸਾਧ ਦੀ ਫਿਲਮ ਨੂੰ ਪਾਸ ਕਰਨ ਵਿਰੁੱਧ ਅਤੇ ਸੈਂਸਰ ਬੋਰਡ ਦੀ ਮੁਖੀ ਦੀ ਹਮਾਇਤ ‘ਚ ਮੈਂਬਰਾਂ ਨੇ ਵੀ ਦਿੱਤੇ ਅਸਤੀਫੇ

ਸਿਰਸਾ ਦੇ ਡੇਰਾ ਸੌਦਾ ਦੀ ਵਿਵਾਦਤ ਫਿਲਮ ਦਾ ਚਾਰ-ਚੁਫੇਰਿਉਂ ਵਿਰੋਧ ਹੋ ਰਿਹਾ ਹੈ ਅਤੇ ਫਿਲਮ ਨੂੰ ਨਜ਼ਰਸ਼ਾਨੀ ਬੋਰਡ ਵੱਲੋਂ ਮਨਜ਼ੂਰੀ ਦਿੱਤੇ ਜਾਣ ਦੇ ਰੋਸ ਵਜੋੰ ਸੈਂਸਰ ਬੋਰਡ ਦੇ ਮੈਂਬਰਾਂ ਨੇ ਫਿਲਮ ਵਿਰੁੱਧ ਬਗਾਵਤ ਕਰ ਦਿੱਤੀ ਹੈ।

ਸੌਦਾ ਸਾਧ ਦੀ ਫਿਲਮ ਨੂੰ ਪੰਜਾਬ ਦੇ ਸਿਨੇਮਾਂ ਮਾਲਕਾਂ ਨਾ ਵਿਖਾਉਣ ਦਾ ਫੈਸਲਾ ਕੀਤਾ

ਸੌਦਾ ਸਾਧ ਦੀ ਵਿਵਾਦਤ ਫਿਲਮ ‘ਮੈਸੇਂਜਰ ਆਫ਼ ਗੌਡ’ ਨੂੰ ਪੰਜਾਬ ਦੇ ਮਲਟੀਪਲੈਕਸ ਅਤੇ ਸਿਨੇਮਾ ਮਾਲਕਾਂ ਨੇ ਆਪਣੇ ਸਿਨੇਮਾ ਘਰਾਂ ਵਿੱਚ ਨਾ ਲਾਉਣ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ਸਿਨੇਮਾ ਮਾਲਕਾਂ ਦਾ ਕਹਿਣਾ ਹੈ ਕਿ ਉਹ ਆਪਣੇ ਕੀਮਤੀ ਸਿਨੇਮਾ ਘਰਾਂ ਦੀ ਤੋੜ-ਭੰਨ ਨਹੀਂ ਦੇਖ ਸਕਦੇ।

ਸੌਦਾ ਸਾਧ ਦੀ ਫਿਲਮ ਵਿਰੁੱਧ ਬਾਦਲ ਦਲ, ਇਨੈਲੋ ਅਤੇ ਹੋਰ ਸਿੱਖ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ

ਵਿਵਾਦਤ ਸੌਦਾ ਸਾਧ ਦੀ ਵਿਵਾਦਤ ਫਿਲਮ ਮੈਸੇਂਜਰ ਆਫ ਗੌਡ ਵਿਰੁੱਧ ਅੱਜ ਹਰਿਆਣਾ, ਪੰਜਾਬ ਅਤੇ ਦਿੱਲੀ ਦੀਆਂ ਸੜਕਾਂ 'ਤੇ ਰੋਸ ਪ੍ਰਦਰਸ਼ਨ ਕੀਤੇ ਗਏ।

ਸੌਦਾ ਸਾਧ ਦੀ ਫਿਲਮ ਨੂੰ ਹਰੀ ਝੰਡੀ, ਫਿਲਮ ਸੈਸਰ ਬੋਰਡ ਦੀ ਮੁਖੀ ਅਤੇ ਇੱਕ ਮੈਂਬਰ ਵੱਲੋਂ ਅਸਤੀਫਾ

ਭਾਰਤੀ ਫਿਲਮ ਸੈਂਸਰ ਬੋਰਡ ਦੀ ਮੁਖੀ ਲੀਲਾ ਸੈਮਸਨ ਅਤੇ ਬੋਰਡ ਦੀ ਇੱਕ ਮੈਂਬਰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸੂਤਰਾਂ ਅਨੁਸਾਰ ਡੇਰਾ ਸੌਦਾ ਸਿਰਸਾ ਦੇ ਸੌਦਾ ਸਾਧ ਦੀ ਵਿਵਾਦਤ ਫਿਲਮ 'ਮੈਸੈਂਜਰ ਆਫ ਗਾਡ' ਨੂੰ ਨਜ਼ਰਸ਼ਾਨੀ ਬੋਰਡ ਵੱਲੋਂ ਹਰੀ ਝੰਡੀ ਦੇਣ ਤੋਂ ਬਾਅਦ ਸੈਮਸਨ ਨੇ ਅਸਤੀਫਾ ਦਿੱਤਾ ਹੈ।

ਸੌਦਾ ਸਾਧ ਦੀ ਫਿਲਮ “ਗਾਡ ਆਫ ਮੈਸੇਂਜ਼ਰ” ਨੂੰ ਭਾਰਤੀ ਸੈਸਰ ਬੋਰਡ ਨੇ ਕੀਤਾ ਪਾਸ

ਭਾਰਤੀ ਫਿਲਮ ਸੈਂਸਰ ਬੋਰਡ ਨੇ ਵਿਵਾਦਤ ਸੌਦਾ ਸਾਧ ਸਿਰਸਾ ਜੋ ਕਿ ਸੀਬੀਆਈ ਅਦਾਲਤ ‘ਚ ਵੱਖ-ਵੱਖ ਸੰਗੀਨ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ, ਦੀ ਫਿਲਮ “ਪ੍ਰਮਾਤਮਾ ਦਾ ਦੂਤ” ਨੂੰ ਪਾਸ ਕਰ ਦਿੱਤਾ ਹੈ। ਇਹ ਫਿਲਮ 16 ਜਨਵਰੀ ਨੂੰ ਰਿਲੀਜ਼ ਕੀਤੀ ਜਾਣੀ ਹੈ।

ਦਲ ਖਾਲਸਾ ਨੇ ਭਾਰਤੀ ਸੈਂਸਰ ਬੋਰਡ ਵੱਲੋਂ ਸੌਦਾ ਸਾਧ ਦੀ ਫਿਲਮ ਨੂੰ ਪਾਸ ਨਾ ਕਰਨ ਦੇ ਫੈਸਲੇ ਦਾ ਕੀਤਾ ਸਵਾਗਤ

ਸਿੱਖ ਜੱਥੇਬੰਦੀ ਦਲ ਖਾਲਸਾ ਨੇ ਭਾਰਤੀ ਫਿਲਮ ਸੈਂਸਰ ਬੌਰਡ ਵੱਲੋਂ ਸੌਦਾ ਸਾਧ ਦੀ ਫਿਲਮ “ਮੈਸੇਜ਼ਰ ਆਫ ਦੀ ਗੌਡ” ‘ਤੇ ਰੋਕ ਲਾਉਣ ਦੀ ਪ੍ਰਸੰਸਾ ਕਰਦਿਆ ਕਿਹਾ ਬੋਰਡ ਨੇ ਇਹ ਵਧੀਆ ‘ਤੇ ਸਖਤ ਫੈਸਲਾ ਲਿਆ ਹੈ ਅਤੇ ਉਹ ਆਸ ਕਰਦੇ ਹਨ ਕਿ ਨਜ਼ਰਸ਼ਾਨੀ ਕਮੇਟੀ ਵੀ ਅਜਿਹਾ ਫੈਸਲਾ ਲਵੇਗੀ।

« Previous PageNext Page »