Tag Archive "nationalism"

ਸਰਕਾਰੀ ਵਕੀਲ ਨੇ ਸੁਪਰੀਮ ਕੋਰਟ ‘ਚ ਕਿਹਾ ਕਿ “ਇਕਸਾਰਤਾ” ਲਿਆਉਣ ਲਈ ‘ਜਨ ਗਨ ਮਨ’ ਗਾਉਣਾ ਲਾਜ਼ਮੀ

ਸੁਪਰੀਮ ਕੋਰਟ ਨੇ ਕੱਲ੍ਹ (23 ਅਕਤੂਬਰ, 2017 ਨੂੰ) ਕਿਹਾ ਹੈ ਕਿ ਲੋਕਾਂ ਨੂੰ ਆਪਣੀ "ਦੇਸ਼ ਭਗਤੀ" ਸਾਬਤ ਕਰਨ ਲਈ ਸਿਨੇਮਾ ਘਰਾਂ 'ਚ ਖੜ੍ਹੇ ਹੋਣ ਦੀ ਲੋੜ ਨਹੀਂ ਹੈ ਅਤੇ ਉਨ੍ਹਾਂ ਨੂੰ ਇਸ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਸੁਪਰੀਮ ਕੋਰਟ ਨੇ ਇਕ ਵਾਰ ਫਿਰ ਤੋਂ ਸਿਨੇਮਾ ਘਰਾਂ 'ਚ ਜਨ ਗਨ ਮਨ ਗੀਤ ਚਲਾਏ ਜਾਣ ਨੂੰ ਲੈ ਕੇ ਅਪੀਲਾਂ 'ਤੇ ਸੁਣਵਾਈ ਕਰਦੇ ਹੋਏ ਕੇਂਦਰ ਨੂੰ ਇਸ ਮਾਮਲੇ 'ਚ ਨਿਯਮ ਬਣਾਉਣ ਲਈ ਕਿਹਾ ਹੈ।

ਰੋਹਿੰਗੀਆਂ ਮੁਸਲਮਾਨਾਂ ਦੇ ਕਤਲੇਆਮ ਨੇ ਫਿਰ 1947, 1984, 2002 ਚੇਤੇ ਕਰਵਾਇਆ: ਖਾਲੜਾ ਮਿਸ਼ਨ

ਮੀਆਂ ਮਾਰ ਅੰਦਰ ਰੋਹਿੰਗੀਆਂ ਮੁਸਲਮਾਨਾਂ ਦੀ ਕੀਤੀ ਜਾ ਰਹੀ ਕੁੱਲ ਨਾਸ਼ ਨੇ ਇੱਕ ਵਾਰ ਫਿਰ 1947, 1984, 2002 ਚੇਤੇ ਕਰਾ ਦਿੱਤੇ ਹਨ। ਲੱਗਭੱਗ 4 ਲੱਖ 21 ਹਜਾਰ ਲੋਕ ਹਿਜਰਤ ਕਰਕੇ ਬੰਗਲਾਦੇਸ਼ ਪਹੁੰਚ ਚੁੱਕੇ ਹਨ। ਮਹਾਤਮਾ ਬੁੱਧ ਦੇ ਪੈਰੋਕਾਰਾਂ ਵੱਲੋਂ ਮਨੁੱਖਤਾ ਉੱਪਰ ਢਾਏ ਜਾ ਰਹੇ ਜੁਲਮ ਸ਼ਰਮਨਾਕ ਹਨ।

ਬੋਧੀ ਰਾਸ਼ਟਰਵਾਦ ਕਿਵੇਂ ਬਣਿਆ ਮਿਆਂਮਾਰ ‘ਚ ਰੋਹਿੰਗੀਆ ਮੁਸਲਮਾਨਾਂ ਦੇ ਕਾਤਲੇਆਮ ਦਾ ਕਾਰਨ? (ਲੇਖ)

ਰਾਜ ਦੀ “ਨਸਲੀ ਸਫਾਈ”* ਦੀ ਮੰਗ ਧਰਮ ਨਹੀਂ ਸਗੋਂ ਰਾਸ਼ਟਰਵਾਦ ਕਰਦਾ ਹੈ। ਮਿਆਂਮਾਰ (ਬਰਮਾ) ਵਿਚ ਅਰਾਕਾਨ ਵਾਦੀ (ਰਖਾਇਨ ਸੂਬੇ) ਵਿਚੋਂ ਰੋਹਿੰਗੀਆ ਮੁਸਲਮਾਨਾਂ ਨੂੰ ਉਜਾੜਨ ਲਈ ਫੈਲੀ ਹਿੰਸਾ ਕੋਈ ਰਾਤੋ-ਰਾਤ ਨਹੀਂ ਫੈਲ ਗਈ ਸਗੋਂ ਇਸ ਪਿੱਛੇ ‘ਇੱਕ ਮਿਆਂਮਾਰੀ ਬੋਧੀ ਕੌਮ’ ਸਿਰਜਣ ਦਾ ਰਾਸ਼ਟਰਵਾਦੀ ਸੰਕਲਪ ਲੰਮੇ ਸਮੇਂ ਤੋਂ ਕੰਮ ਕਰ ਰਿਹਾ ਹੈ। ਇਸ ਲੇਖ ਵਿੱਚ “ਰਾਸ਼ਟਰੀਅਤਾ ਕਾਨੂੰਨ” (Nationality Law) ਪਿਛੋਕੜ ਬਾਰੇ ਗੱਲ ਕਰਾਂਗੇ। ਇਹ ਰਾਸ਼ਟਰੀਅਤਾ ਕਾਨੂੰਨ, ਜਿਹੜਾ ਕਿ 1982 ਵਿੱਚ ਹੋਂਦ ਵਿੱਚ ਆਇਆ ਸੀ, ਰਾਸ਼ਟਰਵਾਦ ਦਾ ਬਹੁਤ ਰੂਪ ਪੇਸ਼ ਕਰਦਾ ਹੈ।

ਕੈਪਟਨ ਅਮਰਿੰਦਰ ਸਿੰਘ ‘ਦੇਸ਼ਧ੍ਰੋਹ’ ਦੇ ਪਰਚੇ ਦਰਜ ਕਰਕੇ ਮੋਦੀ ਨੂੰ ਖੁਸ਼ ਕਰਨਾ ਚਾਹੁੰਦੇ ਹਨ: ਦਲ ਖ਼ਾਲਸਾ

ਪੀਰ ਮੁਹੰਮਦ ਨੂੰ ਕਿਹੜੀ ਸ਼ਕਤੀ ਜਾਂ ਮਜਬੂਰੀ ਸਰਕਾਰ ਦੇ ਇਸ ਦਮਨ ਵਿਰੁੱਧ ਰਾਜਨੀਤਕ ਅਤੇ ਕਾਨੂੰਨੀ ਲੜਾਈ ਲੜਣ ਤੋਂ ਰੋਕ ਰਹੀ ਹੈ।

ਭਗਵੰਤ ਮਾਨ ਨੇ ਕਿਹਾ; ਚੌਟਾਲਿਆਂ ਨੂੰ ਪਿਛਲੇ 10 ਸਾਲਾਂ ‘ਚ ਐਸਵਾਈਐਲ ਦੀ ਯਾਦ ਕਿਉਂ ਨਾ ਆਈ

ਐਸਵਾਈਐਲ ਦੇ ਮੁੱਦੇ ’ਤੇ 'ਆਪ' ਆਗੂ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਇਨੈਲੋ ਅਤੇ ਬਾਦਲਾਂ ਦੀ ਮਿਲੀਭੁਗਤ ਜੱਗ ਜ਼ਾਹਰ ਹੋ ਗਈ ਹੈ। ਦਸ ਸਾਲ ਤੋਂ ਇਨੈਲੋ ਨੂੰ ਇਹ ਮੁੱਦਾ ਯਾਦ ਨਹੀਂ ਆਇਆ।

ਅੰਗ੍ਰੇਜ਼ੀ ਰਾਜ ਵੇਲੇ ਸਿੱਖ ਸੰਘਰਸ਼ ‘ਤੇ ਰਾਸ਼ਟਰਵਾਦ ਦਾ ਪਰਛਾਵਾਂ: ਸਿੱਖ ਇਤਿਹਾਸਕਾਰ ਭਾਈ ਅਜਮੇਰ ਸਿੰਘ

15 ਫਰਵਰੀ, 2107 ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਆਡੀਟੋਰੀਅਮ (ਸਟੂਡੈਂਟਸ ਹੋਮ) ਵਿਖੇ "ਅੰਗ੍ਰੇਜ਼ੀ ਬਸਤੀਵਾਦੀ ਰਾਜ ਵੇਲੇ ਸਿੱਖ ਸੰਘਰਸ਼ 'ਤੇ ਰਾਸ਼ਟਰਵਾਦ ਦਾ ਪਰਛਾਵਾਂ" ਵਿਸ਼ੇ 'ਤੇ ਸਿੱਖ ਇਤਿਹਾਸਕਾਰ ਅਤੇ ਲਿਖਾਰੀ ਭਾਈ ਅਜਮੇਰ ਸਿੰਘ ਨੇ ਹਾਜ਼ਰੀਨ ਨੂੰ ਸੰਬੋਧਨ ਕੀਤਾ। ਉਸਦੀ ਪੂਰੀ ਵੀਡੀਓ ਰਿਕਾਰਡਿੰਗ ਸਿੱਖ ਸਿਆਸਤ ਦੇ ਪਾਠਕਾਂ/ ਦਰਸ਼ਕਾਂ/ ਸਰੋਤਿਆਂ ਲਈ ਪੇਸ਼ ਹੈ।

ਮੀਡੀਏ ਦਾ ਵਾਰ (ਲੇਖਕ: ਡਾ. ਸੇਵਕ ਸਿੰਘ)

ਪਿਛਲੇ ਸਾਲ ਦਿੱਲੀ ਯੂਨੀਵਰਸਿਟੀ ਦੇ ਕੈਂਪਸ ਵਿਚ ਸਵੇਰੇ-ਸਵੇਰੇ ਇਕ ਨੌਜਵਾਨ ਨਾਲ ਮੁਲਾਕਾਤ ਹੋਈ, ਜਿਹੜਾ ਹੱਥ ਵਿਚ ਅਖ਼ਬਾਰ ਫੜੀ, ਉਦਾਸ ਹੋਇਆ ਬੈਠਾ ਸੀ। ਪੁੱਛਣ 'ਤੇ ਕਾਫੀ ਚਿਰ ਚੁੱਪ ਰਹਿਣ ਪਿੱਛੋਂ ਏਨਾ ਹੀ ਬੋਲਿਆ, "ਅਸੀਂ ਅੱਜ ਦੇ ਦਿਨ ਇੰਡੀਆ ਦੇ ਗ਼ੁਲਾਮ ਹੋਏ ਸੀ, ਮੈਂ ਸਿੱਕਮ ਦਾ ਰਹਿਣ ਵਾਲਾ ਹਾਂ।"

ਜਨ ਗਨ ਮਨ ਗਾਉਣ ਲਈ ਅਦਾਲਤ ਨੇ ਦਿੱਤੇ ਹਿੰਦੂਤਵੀ ਰਾਸ਼ਟਰਵਾਦੀ ਹੁਕਮ

ਸਿਨੇਮਾ ਘਰਾਂ ਵਿਚ ਹਰ ਸ਼ੋਅ ਦੇ ਸ਼ੁਰੂ ਹੋਣ ਤੋਂ ਪਹਿਲਾਂ ਦਰਸ਼ਕਾਂ ਲਈ ਖੜ੍ਹੇ ਹੋ ਕੇ "ਕੌਮੀ ਤਰਾਨੇ" ਦੇ ਗਾਉਣ ਵਿੱਚ ਹਿੱਸਾ ਲੈਣ ਵਾਲੇ ਸੁਪਰੀਮ ਕੋਰਟ ਦੇ ਹੁਕਮ ਆਰ.ਆਰ.ਐਸ. ਤੇ ਮੋਦੀ ਦੇ ਭਾਰਤ ਨੂੰ ਇਕ ਹਿੰਦੂ ਰਾਸ਼ਟਰ ਬਣਾਉਣ ਵਾਲੇ ਸਿਆਸੀ ਏਜੰਡੇ ਉਤੇ ਮੋਹਰ ਲਾਉਣ ਦੀ ਸਪੱਸ਼ਟ ਪ੍ਰਕ੍ਰਿਆ ਹੈ।

ਪੰਜਾਬ ਖੇਤੀਬਾੜੀ ਯੁਨੀਵਰਸਿਟੀ ਲੁਧਿਆਣਾ ਵਿਖੇ ਭਾਈ ਅਜਮੇਰ ਸਿੰਘ ਵਲੋਂ ‘ਰਾਸ਼ਟਰਵਾਦ’ ‘ਤੇ ਵਖਿਆਨ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਪੰਜਾਬ ਖੇਤੀਬਾੜੀ ਯੁਨਿਵਰਸਿਟੀ (ਲੁਧਿਆਣਾ) ਯੂਨਿਟ ਵਲੋਂ 16 ਨਵੰਬਰ, 2016 ਨੂੰ ਕਰਵਾਏ ਗਏ ਇਕ ਸਮਾਗਮ 'ਚ ਸਿੱਖ ਇਤਿਹਾਸਕਾਰ ਅਤੇ ਵਿਦਵਾਨ ਭਾਈ ਅਜਮੇਰ ਸਿੰਘ ਨੇ 'ਰਾਸ਼ਟਰਵਾਦ' ਵਿਸ਼ੇ 'ਤੇ ਵਖਿਆਨ ਕੀਤਾ।

ਖੇਤੀਬਾੜੀ ਯੂਨੀਵਰਸਿਟੀ ਵਿਖੇ ‘ਰਾਸ਼ਟਰਵਾਦ’ ਦੇ ਵਿਸ਼ੇ ‘ਤੇ ਵਖਿਆਨ ਕਰਨਗੇ ਸਿੱਖ ਇਤਿਹਾਸਕਾਰ ਅਜਮੇਰ ਸਿੰਘ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ 16 ਨਵੰਬਰ, 2016 ਨੂੰ 'ਰਾਸ਼ਟਰਵਾਦ' 'ਤੇ ਸਿੱਖ ਵਿਦਵਾਨ ਅਤੇ ਇਤਿਹਾਸਕਾਰ ਅਜਮੇਰ ਸਿੰਘ ਦਾ ਵਖਿਆਨ ਕਰਵਾਇਆ ਜਾ ਰਿਹਾ ਹੈ।

Next Page »