Tag Archive "new-book-released"

ਕਿਤਾਬ “ਸ਼ਬਦ ਜੰਗ” ਗੁਰਦੁਆਰਾ ਜੰਡਸਰ ਸਾਹਿਬ ਵਿਖੇ ਜਾਰੀ

ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਪਵਿੱਤਰ ਧਰਤ 'ਤੇ ਇਤਿਹਾਸਿਕ ਗੁਰਦੁਆਰਾ ਜੰਡਸਰ ਸਾਹਿਬ ਵਿਖੇ ਡਾ. ਸੇਵਕ ਸਿੰਘ ਹੋਰਾਂ ਦੀ ਕਿਤਾਬ ਸ਼ਬਦ ਜੰਗ ਸਤਿਗੁਰਾਂ ਨੂੰ ਅਰਦਾਸ ਬੇਨਤੀ ਕਰਕੇ ਸੰਗਤਾਂ ਵਿੱਚ ਜਾਰੀ ਕੀਤੀ ਗਈ।

ਸ਼ਬਦ ਜੰਗ ਕਿਤਾਬ ਜਾਰੀ ਕਰਨ ਲਈ ਸਮਾਗਮ 28 ਅਪ੍ਰੈਲ ਨੂੰ ਦਮਦਮਾ ਸਾਹਿਬ ਵਿਖੇ ਹੋਵੇਗਾ

ਸਿੱਖ ਵਿਚਾਰਕ ਭਾਈ ਸੇਵਕ ਸਿੰਘ ਦੀ ਪਲੇਠੀ ਕਿਤਾਬ “ਸ਼ਬਦ ਜੰਗ” 28 ਅਪ੍ਰੈਲ ਨੂੰ ਗੁਰਦੁਆਰਾ ਜੰਡਸਰ ਸਾਹਿਬ, ਤਲਵੰਡੀ ਸਾਬੋ ਵਿਖੇ ਹੋਣ ਵਾਲੇ ਇੱਕ ਸਮਾਗਮ ਦੌਰਾਨ ਰਸਮੀ ਤੌਰ ਤੇ ਜਾਰੀ ਕੀਤੀ ਜਾਵੇਗੀ।

ਸਿੱਖ ਰਾਜਨੀਤਕ ਵਿਸ਼ਲੇਸ਼ਕ ਭਾਈ ਅਜਮੇਰ ਸਿੰਘ ਸਵੈ-ਜੀਵਨੀ “ਖਾੜਕੂ ਲਹਿਰਾਂ ਦੇ ਅੰਗ-ਸੰਗ ਜਾਰੀ”

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਚੱਲ ਰਹੇ ਕਿਤਾਬ ਮੇਲੇ ਮੌਕੇ ਲੰਘੇ ਦਿਨੀਂ (31 ਜਨਵਰੀ ਨੂੰ) ਸਿੱਖ ਰਾਜਨੀਤਕ ਵਿਸ਼ਲੇਸ਼ਕ ਅਤੇ ਲੇਖਕ ਸ. ਅਜਮੇਰ ਸਿੰਘ ਦੀ ਸਵੈ-ਜੀਵਨੀ “ਖਾੜਕੂ ਲਹਿਰਾਂ ਦੇ ਅੰਗ-ਸੰਗ” ਜਾਰੀ ਕੀਤੀ ਗਈ। ਇਹ ਕਿਤਾਬ ‘ਸਿੰਘ ਬ੍ਰਦਰਜ਼’ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਕਿਤਾਬਚਾ ‘ਅਦਬਨਾਮਾ’ ਕੀਤਾ ਗਿਆ ਜਾਰੀ

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਦੇ ਨੁਕਤਿਆਂ ਨੂੰ ਪੇਸ਼ ਕਰਦਾ ਕਿਤਾਬਚਾ ਅਦਬਨਾਮਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸਿੱਖ ਜਥਾ ਮਾਲਵਾ ਵੱਲੋਂ ਸੰਗਰੂਰ ਦੀ ਸੰਗਤ ਦੇ ਸਨਮੁੱਖ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਆਯੋਜਿਤ ਸਮਾਗਮਾਂ ਦੌਰਾਨ ਜਾਰੀ ਕੀਤਾ ਗਿਆ।

ਅਜ਼ਾਦਨਾਮਾ ਕਿਤਾਬ ਜਰਨਮੀ ਦੇ ਸ਼ਹਿਰ ਕੋਲਨ ਵਿਚ ਜਾਰੀ ਕੀਤੀ; ਸ਼ਹੀਦਾਂ ਦੇ ਜੀਵਨ ਪ੍ਰੇਰਨਾ ਸ੍ਰੋਤ ਹਨ: ਸਿੱਖ ਆਗੂ

ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੀਆਂ ਜੇਲ੍ਹ ਚਿੱਠੀਆਂ ਉੱਤੇ ਅਧਾਰਤ ਕਿਤਾਬ “ਅਜ਼ਾਦਨਾਮਾ ” ਨੂੰ ਸਿੱਖ ਸੰਗਤਾਂ ਤੇ ਪਾਠਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਆਸਟ੍ਰੇਲੀਆ ਦੇ ਸ਼ਹਿਰ ਪਰਥ ਤੋਂ ਬਾਅਦ ਹੁਣ ਇਹ ਕਿਤਾਬ ਜਰਮਨੀ ਦੇ ਸ਼ਹਿਰ ਕੋਲਨ ਵਿਚ ਵੀ ਜਾਰੀ ਕੀਤੀ ਗਈ ਹੈ।

ਨਵੀਂ ਕਿਤਾਬ “ਅਜ਼ਾਦਨਾਮਾ” ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿਚ ਜਾਰੀ

ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੀਆਂ ਬਹੁਤਾਤ ਅਣਛਪੀਆਂ ਚਿੱਠੀਆ ਨੂੰ ਪਹਿਲੀ ਵਾਰ ਸੰਗਤ ਦੇ ਸਨਮੁਖ ਕਰਦੀ ਨਵੀਂ ਕਿਤਾਬ “ਅਜ਼ਾਦਨਾਮਾ - ਫਾਂਸੀ ਦੇ ਤਖ਼ਤੇ ਤੋਂ ਜੇਲ੍ਹ ਚਿੱਠੀਆਂ” ਐਤਵਾਰ (19 ਨਵੰਬਰ) ਨੂੰ ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿਚ ਜਾਰੀ ਕੀਤੀ ਗਈ।

ਆਲੋਅਰਖ ਨਾਲ ਸਬੰਧਿਤ ਖਾੜਕੂ ਲਹਿਰ ਦੇ ਸ਼ਹੀਦਾਂ ਨੂੰ ਸਮਰਪਿਤ ਕਿਤਾਬ ਹੋਈ ਜਾਰੀ

ਵੀਹਵੀਂ ਸਦੀ ਵਿੱਚ ਦਿੱਲੀ ਦੀ ਬਿਪਰਵਾਦੀ ਹਕੂਮਤ ਵਿਰੁੱਧ ਖੜੀ ਹੋਈ ਖਾੜਕੂ ਲਹਿਰ ਵਿਚ ਆਲੋਅਰਖ ਦੇ ਸ਼ਹੀਦ ਹੋਏ ਸਿੰਘ, ਸਿੰਘਣੀਆਂ ਦੀ ਗਾਥਾ ਨੂੰ ਸੰਗਤ ਸਾਹਮਣੇ ਕਿਤਾਬ ਰੂਪ ਵਿਚ ਪੇਸ਼ ਕਰਦੀ ਕਿਤਾਬ 'ਸ਼ਹੀਦਨਾਮਾ (ਆਲੋਅਰਖ ਦੇ ਸ਼ਹੀਦ)’ ਬੀਤੀ 29 ਅਗਸਤ 2023 ਨੂੰ ਇਹਨਾਂ ਸਿੰਘ ਸਿੰਘਣੀਆਂ ਦੀ ਹਾਦਤ ਨੂੰ ਸਮਰਪਿਤ ਸਮਾਗਮ ਦੌਰਾਨ ਗੁਰਦੁਆਰਾ ਮੰਜੀ ਸਾਹਿਬ, ਆਲੋਅਰਖ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੇਂਟ ਕਰਕੇ ਜਾਰੀ ਕੀਤੀ ਗਈ।

ਕਿਤਾਬ ‘ਸ਼ਹੀਦਨਾਮਾ (ਆਲੋਅਰਖ ਦੇ ਸ਼ਹੀਦ)’ 29 ਅਗਸਤ ਨੂੰ ਹੋਵੇਗੀ ਜਾਰੀ

ਨੀਸਾਣਿ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਅਤੇ ਮਲਕੀਤ ਸਿੰਘ ਭਵਾਨੀਗੜ੍ਹ ਵੱਲੋਂ ਲਿਖੀ ਕਿਤਾਬ ‘ਸ਼ਹੀਦਨਾਮਾ (ਆਲੋਅਰਖ ਦੇ ਸ਼ਹੀਦ)’ 29 ਅਗਸਤ ਨੂੰ ਸੰਗਰੂਰ ਜਿਲ੍ਹੇ ਦੇ ਬਲਾਕ ਭਵਾਨੀਗੜ੍ਹ ਦੇ ਪਿੰਡ ਆਲੋਅਰਖ ਵਿਖੇ ਜਾਰੀ ਕੀਤੀ ਜਾਵੇਗੀ।

ਭਾਈ ਦਲਜੀਤ ਸਿੰਘ ਦੀ ਕਿਤਾਬ ਖਾੜਕੂ ਸੰਘਰਸ਼ ਦੀ ਸਾਖੀ (ਭਾਗ -2) ਭਲਕੇ ਹੋਵੇਗੀ ਜਾਰੀ

ਭਾਈ ਦਲਜੀਤ ਸਿੰਘ ਦੁਆਰਾ ਲਿਖੀ ਕਿਤਾਬ "ਖਾੜਕੂ ਸੰਘਰਸ਼ ਦੀ ਸਾਖੀ ਭਾਗ 2" ਕੱਲ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਸਵੇਰੇ 11 ਵਜੇ ਜਾਰੀ ਕੀਤੀ ਜਾ ਰਹੀ ਹੈ।

ਨਵੀਂ ਕਿਤਾਬ “ਸਾਕਾ ਨਨਕਾਣਾ ਸਾਹਿਬ – ਬਹੁਪੱਖੀ ਵਿਸ਼ਲੇਸ਼ਣ ਅਤੇ ਭਵਿੱਖ ਲਈ ਸੇਧਾਂ” ਜਾਰੀ

ਚੰਡੀਗੜ੍ਹ – ਬੀਤੇਂ ਦਿਨੀਂ ਗੁਰਦੁਆਰਾ ਥੜਾ ਸਾਹਿਬ, ਇਯਾਲੀ ਕਲਾਂ, ਲੁਧਿਆਣਾ ਵਿਖੇ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ ਨਵੀਂ ਛਪੀ ਕਿਤਾਬ “ਸਾਕਾ ਨਨਕਾਣਾ ਸਾਹਿਬ – ...

Next Page »