Tag Archive "panthic-sewa-dal"

ਆਰ.ਐਸ.ਐਸ. ਦੇ ਪ੍ਰੋਗਰਾਮ ਦਾ ਵਿਰੋਧ ਕਰਨ ਜਾਂਦੇ ਦਿੱਲੀ ਦੇ ਸਿੱਖ ਪੁਲਿਸ ਵਲੋਂ ਰੋਕੇ ਗਏ

ਰਾਸ਼ਟਰੀ ਸਿੱਖ ਸੰਗਤ (ਆਰ.ਐਸ.ਐਸ.) ਵਲੋਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ 'ਚ ਉਲੀਕੇ ਪ੍ਰੋਗਰਾਮ ਦਾ ਵਿਰੋਧ ਕਰਨ ਜਾਂਦੇ ਸਿੱਖਾਂ ਦੇ ਇਕ ਹਿੱਸੇ ਨੂੰ ਦਿੱਲੀ ਪੁਲਿਸ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਬਾਹਰ ਰੋਕ ਲਿਆ।

ਪੰਥਕ ਸੇਵਾ ਦਲ ਨੇ ਬਾਦਲ ਅਤੇ ਸਰਨਾ ਦਲ ਨੂੰ ਭ੍ਰਿਸ਼ਟਾਚਾਰ ਦੇ ਮੁੱਦਿਆਂ ‘ਤੇ ਘੇਰਿਆ

ਜਿਵੇਂ-ਜਿਵੇਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਹਨ, ਉਵੇਂ-ਉਵੇਂ ਹੀ ਇਹਨਾਂ ਚੋਣਾਂ ’ਚ ਖੜੇ ਉਮੀਦਵਾਰਾਂ ਵੱਲੋਂ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਗਈ ਹਨ। ਅੱਜ ਇਸੇ ਕੜੀ ਵਜੋਂ ਵਾਰਡ ਨੰਬਰ 36 ਸਫ਼ਦਰਜੰਗ ਇਕਲੈਵ ਤੋਂ ਪੰਥਕ ਸੇਵਾ ਦਲ (ਰਜਿ:) ਦੇ ਉਮੀਦਵਾਰ ਕਰਤਾਰ ਸਿੰਘ ਕੋਛੜ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਹਲਕੇ ਦੇ ਹਾਊਸ ਖਾਸ ਇਕਲੈਵ, ਪਦਵੀ ਇਕਲੇਵ ਅਤੇ ਐਮ.ਫੇਅਰ ਗਾਰਡਨ ਵਿਖੇ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ।