Tag Archive "punajb-and-haryana-high-court"

ਸਾਕਾ ਨਕੋਦਰ 1986: ਅਦਾਲਤ ਨੇ ਇਜ਼ਹਾਰ ਆਲਮ ਤੇ ਦਰਬਾਰਾ ਸਿੰਘ ਗੁਰੂ ਨੂੰ ਜਵਾਬ-ਤਲਬੀ ਲਈ ਹੁਕਮ ਜਾਰੀ ਕੀਤੇ

4 ਫਰਵਰੀ 1986 ਨੂੰ ਨਕੋਦਰ ਵਿਖੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਇਕੱਠੀ ਹੋਈ ਨਿਹੱਥੀ ਸਿੱਖ ਸੰਗਤ ਉੱਤੇ ਪੰਜਾਬ ਪੁਲਿਸ ਵਲੋਂ ਗੋਲੀਬਾਰੀ ਕਰ ਦਿੱਤੀ ਗਈ ਸੀ ਜਿਸ ਵਿਚ ਚਾਰ ਸਿੱਖ ਨੌਜਵਾਨ ਸ਼ਹੀਦ ਹੋ ਗਏ ਸਨ।

ਹਾਈਕੋਰਟ ਵੱਲੋਂ ਭਾਈ ਢੱਡਰੀਆਂਵਾਲਿਆਂ ‘ਤੇ ਹੋਏ ਹਮਲੇ ਸਬੰਧੀ ਪੰਜਾਬ ਸਰਕਾਰ, ਸੀਬੀਆਈ ਨੂੰ ਨੋਟਿਸ ਜਾਰੀ

ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ 'ਤੇ ਲੁਧਿਆਣਾ 'ਚ ਹੋਏ ਹਮਲੇ ਦੀ ਸੀਬੀਆਈ ਜਾਂਚ ਦੀ ਮੰਗ ਨੂੰ ਲੈ ਕੇ ਪਾਈ ਪਟੀਸ਼ਨ 'ਤੇ ਹਾਈਕੋਰਟ ਨੇ ਪੰਜਾਬ ਸਰਕਾਰ, ਸੀਬੀਆਈ ਅਤੇ ਹੋਰ ਸਬੰਧਿਤ ਧਿਰਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਇਹ ਪਟੀਸ਼ਨ ਭਾਈ ਢੱਡਰੀਆਂਵਾਲਿਆਂ ਦੇ ਸਮਰਥਕਾਂ ਵੱਲੋਂ ਪਾਈ ਗਈ ਹੈ। ਪਟੀਸ਼ਨਕਰਤਾ ਜਸਬੀਰ ਸਿੰਘ ਅਤੇ ਗੁਰਪਿੰਦਰ ਸਿੰਘ ਨੇ ਆਪਣੀ ਪਟੀਸ਼ਨ 'ਚ ਕਿਹਾ ਹੈ ਕਿ ਉਹ ਭਾਈ ਰਣਜੀਤ ਸੰਿਘ ਢੱਡਰੀਆਂਵਾਲਿਆਂ ਨਾਲ ਮਲਿ ਕੇ ਸਿੱਖ ਧਰਮ ਦਾ ਪ੍ਰਚਾਰ ਕਰਦੇ ਹਨ।

ਅਵਤਾਰ ਸਿੰਘ ਮੱਕੜ ਦੀ ਜਾਇਦਾਦ ਦੀ ਸੀਬੀਆਈ ਜਾਂਚ ਲਈ ਹਾਈਕੋਰਟ ਵਿੱਚ ਦਿੱਤੀ ਜਾਵੇਗੀ ਅਰਜ਼ੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋਂ ਸਾਧਨਾ ਤੋਂ ਵੱਧ ਬਣਾਈ ਗਈ ਜਾਇਦਾਦ ਦੀ ਸੀਬੀਆਈ ਜਾਂਚ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਜਾਵੇਗੀ।

ਨਸ਼ਿਆਂ ਦੇ ਵਾਪਰ ‘ਚ ਸ਼ਾਮਲ ਬੰਦਿਆਂ ਦੀ ਸ਼ਸ਼ੀਕਾਂਤ ਵੱਲੋਂ ਤਿਆਰ ਸੂਚੀ ਲੈਣ ਲਈ ਹਾਈਕੋਰਟ ਪਹੁੰਚ ਕੀਤੀ

ਪੰਜਾਬ ਵਿੱਚ ਨਸ਼ਿਆਂ ਦੇ ਵੱਡੇ ਵਪਾਰ ਵਿੱਚ ਸਿਆਸਤਦਾਨਾਂ ਦੀ ਸ਼ਮੂਲੀਅਤ ਦਾ ਵਿਸ਼ਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਸਬੰਧੀ ਪਿਛਲੇ ਸਮੇਂ ਵਿੱਚ ਪੰਜਾਬ ਦੇ ਇੱਕ ਸਾਬਕਾ ਡੀਜੀਪੀ ਜੇਲਾਂ ਵੱਲੋਂ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਸਿਆਸੀ ਬੰਦਿਆਂ ਦੀ ਇੱਕ ਸੂਚੀ ਸਰਕਾਰ ਨੂੰ ਸੌਂਪੀ ਸੀ। ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਬੰਦਿਆਂ ਦੇ ਨਾਵਾਂ ਵਾਲੀ ਸੂਚੀ ਸੂਚਨਾ ਕਾਨੂੰਨ ਅਧੀਨ ਨਾ ਦਿੱਤੇ ਜਾਣ ਵਿਰੁੱਧ ਡਾ. ਸੰਦੀਪ ਕੁਮਾਰ ਨਾਮ ਦੇ ਇੱਕ ਬੰਦੇ ਨੇ ਪੰਜਾਬ ਅਤੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ।