Tag Archive "punjab-government-schools"

ਬੱਚਿਆਂ ਨੂੰ ਠੰਢ ਲੱਗਦੀ, ਸਰਕਾਰ ਸੇਕੇ ਫਾਈਲਾਂ ਦੀ ਧੂਣੀ

ਪੰਜਾਬ ਵਿਚ ਕਹਿਰਾਂ ਦੀ ਠੰਢ ਪੈ ਰਹੀ ਹੈ ਪਰ ਸਰਕਾਰੀ ਸਕੂਲਾਂ ਦੇ ਗ਼ਰੀਬ ਬੱਚਿਆਂ ਨੂੰ ਅਜੇ ਤੱਕ ਵਰਦੀਆਂ ਨਹੀਂ ਮਿਲ ਸਕੀਆਂ। ਸਰਕਾਰ ਦੇ ਨਵੇਂ ਫ਼ੈਸਲੇ ਤਹਿਤ ਹੁਣ ਇਹ ਵਰਦੀਆਂ ਨਵੇਂ ਵਿੱਦਿਅਕ ਸੈਸ਼ਨ ਤੱਕ ਮਿਲਣ ਦੇ ਆਸਾਰ ਹਨ। ਅਜਿਹੇ ਤੁਗ਼ਲਕੀ ਫੈ਼ਸਲਿਆਂ ਕਾਰਨ ਗ਼ਰੀਬ ਬੱਚਿਆਂ ਨੂੰ ਵਰਦੀਆਂ ਦੇਣ ਦੇ ਮਕਸਦ ਨੂੰ ਹੀ ਮਿੱਟੀ ਵਿੱਚ ਮਿਲਾ ਦਿੱਤਾ ਗਿਆ ਹੈ। ਸਕੂਲ ਸਿੱਖਿਆ ਵਿਭਾਗ ਦੇ ਡਾਇਰੈਕਟਰ ਜਨਰਲ ਵੱਲੋਂ ਅੱਜ ਜਾਰੀ ਹੁਕਮ ਅਨੁਸਾਰ ਪੁਰਾਣੇ ਫ਼ੈਸਲੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਨਵੇਂ ਸਿਰਿਓਂ ਸੂਬਾ ਪੱਧਰ ਉੱਤੇ ਟੈਂਡਰ ਜਾਰੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।