Tag Archive "punjab-weather-updates"

ਮੈਦਾਨਾਂ ‘ਚ ਮੀਂਹ ਤੇ ਪਹਾੜਾਂ ‘ਚ ਬਰਫ: ਕਣਕ ਲਈ ਲਾਹੇਵੰਦ

ਖੇਤੀ ਵਿਭਾਗ ਦੇ ਡਾਇਰੈਕਟਰ ਜਸਬੀਰ ਸਿੰਘ ਬੈਂਸ ਨੇ ਕਿਹਾ ਇਸ ਨਾਲ ਫਸਲ ਦੀ ਪੈਦਾਵਾਰ 'ਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਮੀਂਹ ਪੈਣ ਨਾਲ ਪੀਲੀ ਕੁੰਗੀ ਦੇ ਰੋਗ ਤੋਂ ਵੀ ਫਸਲ ਦਾ ਬਚਾਅ ਹੋਵੇਗਾ ਤੇ ਮੀਂਹ ਬਿਲਕੁਲ ਢੁੱਕਵੇਂ ਸਮੇਂ 'ਤੇ ਪਿਆ ਹੈ।

ਵਧੀ ਠੰਡ ਅਤੇ ਸੰਘਣੀ ਧੁੰਦ ਕਾਰਨ ਪੰਜਾਬ ਦੇ ਸਕੂਲਾਂ ਦਾ ਸਮਾਂ ਤਬਦੀਲ

ਪੰਜਾਬ ਵਿਚ ਪਿਛਲੇ ਕਈਂ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਅਤੇ ਹੱਡ ਚੀਰਵੀਂ ਠੰਡ ਨੂੰ ਖਿਆਲ ਵਿਚ ਰੱਖਦਿਆਂ ਪੰਜਾਬ ਸਿੱਖਿਆ ਵਿਭਾਗ ਨੇ ਸੂਬੇ ਦੇ ਸਾਰੇ ਸਰਕਾਰੀ, ਪ੍ਰਾਈਵੇਟ, ਏਡਿਡ ਤੇ ਮਾਨਤਾ ਪ੍ਰਾਪਤ ਪ੍ਰਾਇਮਰੀ,ਮਿਡਲ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ।

ਫਿਰੋਜਪੁਰ, ਤਰਨਤਾਰਨ, ਗੁਰਦਾਸਪੁਰ ‘ਚ ਭਾਰੀ ਮੀਂਹ ਨਾਲ ਬਰਫਬਾਰੀ: ਲੋਕ ਹੋਏ ਹੈਰਾਨ

ਮੌਸਮ ਵਿਗਿਆਨੀਆਂ ਦਾ ਕਹਿਣੈ ਕਿ ਗੜ੍ਹੇਮਾਰੀ ਸਿਰਫ ਗਰਮੀਆਂ ਵਿੱਚ ਹੁੰਦੀ ਹੈ।ਸਰਦੀਆਂ ਦੇ ਮੌਸਮ ਵਿੱਚ ਪੈਣ ਵਾਲੀ ਬਰਫ ਨੂੰ ਗੜ੍ਹੇਮਾਰੀ ਨਹੀਂ ਕਿਹਾ ਜਾ ਸਕਦਾ। ਬਰਫ ਜਮੀਨ 'ਤੇ ਡਿੱਗਣ ਤੋਂ ਪਹਿਲਾਂ ਦੋ ਪਰਤਾਂ ਵਿੱਚੋਂ ਦੀ ਹੋ ਕੇ ਲੰਘਦੀ ਹੈ, ਪਹਿਲੀ ਪਰਤ ਗਰਮ ਹੋਣ ਕਰਕੇ ਬਰਫ ਪਿੰਘਰ ਕੇ ਪਾਣੀ ਬਣ ਜਾਂਦੀ ਹੈ, ਤੇ ਜਦੋਂ ਦੂਜੀ 'ਤੇ ਅਖੀਰਲੀ ਪਰਤ ਵਿਚ ਆਉਂਦੀ ਹੈ ਤਾਂ ਠੰਡ ਹੋਣ ਕਰਕੇ ਬਰਫ ਬਣ ਜਾਂਦੀ ਹੈ।