ਅਮਰੀਕਾ 'ਚ ਕੈਲੇਫੋਰਨੀਆ ਦੇ ਯੂਨੀਅਨ ਸਿਟੀ 'ਚ ਕਿਸੇ ਬੰਦੇ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਥਾਨ 'ਤੇ ਸਥਾਨਕ ਪੁਲਿਸ ਤੇ ਮੇਅਰ ਸਮੇਤ ਸਿੱਖ ਸੰਗਤ ਹਾਜ਼ਰ ਸੀ।
ਬੀਤੇ ਦਿਨ ਅਮੀਰੀਕੀ ਸੂਬੇ ਕੈਲੇਫੋਰਨੀਆ ਦੇ ਫਰੈਜ਼ਨੋ ਸ਼ਹਿਰ ਵਿਚ ਪੰਜਾਬ ਕਾਂਗਰਸ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਨੂੰ ਪਰਵਾਸੀ ਸਿੱਖਾਂ ਦੇ ਭਾਰੀ ਰੋਹ ਦਾ ਸਾਹਮਣਾ ਕਰਨਾ ਪਿਆ।
ਸਿੱਖਾਂ ਲਈ ਖੁਦਮੁਖਤਿਆਰੀ ਦੇ ਅਧਿਕਾਰ ਲਈ ਮਹਿੰਮ ਚਲਾ ਰਹੀ ਅਮਰੀਕਾ ਦੀ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੀ ਜੱਥੇਬੰਦੀ "ਸਿੱਖਸ ਫਾਰ ਜਸਟਿਸ" ਭਾਰਤ ਦੀ ਅਜ਼ਾਦੀ ਦੇ 69ਵੀ ਵਰੇਗੰਢ 'ਤੇ "ਪੰਜਾਬ ਦੇ ਭਵਿੱਖ ਲਈ ਰਾਇਸ਼ੁਮਾਰੀ" ਲਈ ਕੈਲੀਫੋਰਨੀਆਂ ਦੀ ਰਾਜਧਾਨੀ ਸੈਕਰਾਮੈਨਟੋਂ ਵਿੱਚ ਇੱਕ ਕਰਵਾ ਰਹੀ ਹੈ।
ਦੋ ਕੁ ਸਾਲ ਪਹਿਲਾਂ ਪੇਸ਼ ‘ਏ ਬੀ 1964 ਬਿੱਲ ਜਿਸ ਉੱਤੇ ਗਵਰਨਰ ਜੈਰੀ ਬਰਾਊਨ ਨੇ ਉਸ ਬਿਲ ਉਤੇ ਹਸਤਾਖਰ ਕਰ ਕੇ ਉਸ ਨੂੰ ਕਾਨੂੰਨ ਦਾ ਰੂਪ ਦਿੱਤਾ, ਨੇ ਕੈਲੀਫੋਰਨੀਆਂ ਸੂਬੇ ਵਿੱਚ ਪੁਲਿਸ ਵਿਭਾਗ ਵਿੱਚ ਨੌਕਰੀ ਕਰਦੀ ਦਸਤਾਰਧਾਰੀ ਸਿੱਖ ਬੀਬੀ ਹਰਿੰਦਰ ਕੌਰ ਖਾਲਸਾ ਲਈ ਆਪਣੀ ਸਰਾਕਰੀ ਡਿਉਟੀ ਨਿਭਾਉਣ ਦੇ ਨਾਲ ਨਾਲ ਉਸ ਲਈ ਧਾਰਮਕਿ ਜੀਵਨ ਦੀ ਮਰਿਆਦਾ ਨਿਭਾਉਣਾ ਵੀ ਸੁਖਾਲਾ ਕਰ ਦਿੱਤਾ।
ਕੈਲੀਫੋਰਨੀਆ, (18 ਨਵੰਬਰ, 2013): ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ (ਯੂ ਐਨ ਐਚ ਆਰ ਸੀ) ਵਿਚ ਦਾਇਰ ‘1984 ਸਿਖ ਨਸਲਕੁਸ਼ੀ ਪਟੀਸ਼ਨ’ ਦੇ ਸਮਰਥਨ ਵਿਚ ਸਿਖ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਵਿਸ਼ਵ ਵਿਆਪੀ ਦਸਤਖਤੀ ਮੁਹਿੰਮ ਦਾ ਆਗਾਜ਼ ਕੀਤਾ ਹੈ। ਬੀਤੇ ਦਿਨ 17 ਨਵੰਬਰ ਨੂੰ ਸਿਖਸ ਫਾਰ ਜਸਟਿਸ ਅਤੇ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਨੇ 20 ਤੋਂ ਵੱਧ ਦੇਸ਼ਾਂ ਵਿਚ ਗੁਰਦੁਆਰਿਆਂ ਵਿਚ ਦਸਤਖਤੀ ਕੈਂਪ ਲਗਾਏ। ਇਨ੍ਹਾਂ ਕੈਂਪਾਂ ਨੂੰ ਸਿਖਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਿਆਂ ਵਿਚ ਪਹੁੰਚੇ ਸਨ ਅਤੇ ਸੈਂਕੜੇ ਹਜ਼ਾਰ ਦਸਤਖਤ ਇਕੱਠੇ ਕਰ ਲਏ ਗਏ ਹਨ।
ਯੂਬਾ ਸਿਟੀ, ਕੈਲੇਫੋਰਨੀਆ (ਨਵੰਬਰ 08, 2013): ਮਿਲੀ ਜਾਣਕਾਰੀ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਨੂੰ ਸਮਰਪਿਤ 34ਵਾਂ ਨਗਰ ਕੀਰਤਨ ਯੂਬਾ ਸਿਟੀ, ਕੈਲੇਫੋਰਨੀਆ ਵਿਖੇ 3 ਨਵੰਬਰ, 2013 ਦਿਨ ਐਤਵਾਰ ਨੂੰ ਕੀਤਾ ਗਿਆ, ਜਿਸ ਵਿਚ ਸੰਗਤਾਂ ਵੱਲੋਂ ਪੂਰਨ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਗਈ। ਸਮੂਹ ਸੰਗਤਾਂ ਵਲੋਂ ਰਖਾਏ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ 3 ਨਵੰਬਰ ਨੂੰ ਪਏ, ਉਪਰੰਤ ਕੀਰਤਨ ਦੀਵਾਨ ਸਜਾਏ ਗਏ, ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਭਾਈ ਦਵਿੰਦਰ ਸਿੰਘ ਜੀ ਸੋਢੀ, ਭਾਈ ਹਰਪ੍ਰੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਦਮਦਮੀ ਟਕਸਾਲ ਦੇ ਭਾਈ ਕੁਲਬੀਰ ਸਿੰਘ ਜੀ, ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਖਵਿੰਦਰ ਸਿੰਘ ਜੀ, ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਤਾਰਾ ਸਿੰਘ ਜੀ ਨਾਨਕ ਮੱਤੇ ਵਾਲੇ, ਸਮੂਹ ਰਾਗੀ ਜਥਿਆਂ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਗਿਆਨੀ ਗੁਰਮੁ¤ਖ ਸਿੰਘ ਵਲਟੋਹਾ, ਭਾਈ ਜਗਰਾਜ ਸਿੰਘ, ਬੀਬੀ ਸੁਖਮਨੀ ਕੌਰ ਇੰਗਲੈਂਡ ਵਾਲੇ ਢਾਡੀਆਂ ਨੇ ਸਮਾਗਮ ਵਿਚ ਭਰਵੀਂ ਹਾਜ਼ਰੀ ਦਿਤੀ।
« Previous Page