ਰਾਜਸਥਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਕ ਬੈਠਕ ਗੁਰਦੁਆਰਾ ਸਿੰਘ ਸਭਾ ਗੰਗਾਨਗਰ ਵਿਖੇ ਹੋਈ ਇਸ ਬੈਠਕ ਵਿਚ ਰਾਜਸਥਾਨ ਵਿਚ ਪੰਜਾਬੀ ਭਾਸ਼ਾ ਨਾਲ ਹੋ ਰਹੇ ਵਿਤਕਰੇ , ਪੰਜਾਬੀ ਭਾਸ਼ਾ ਦੇ ਗਠਨ ਅਤੇ ਰਾਜਸਥਾਨ ਵਿਚ ਗੁਰੂਦਵਾਰਿਆਂ ਦੇ ਸਰਕਾਰੀਕਰਨ ਕਰਨ ਤੇ ਚਰਚਾ ਕੀਤੀ ਗਈ।
4 ਸਿੱਖਾਂ ਦੀ ਅਜਮੇਰ ਵਿਖੇ ਭੀੜ ਵਲੋਂ ਹੋਈ ਕੁੱਟਮਾਰ ਦੀ ਵੀਡੀਓ ਇੰਟਰਨੈਟ 'ਤੇ ਵਾਇਰਲ ਹੋਣ ਤੋਂ ਦੋ ਦਿਨਾਂ ਬਾਅਦ, ਪੀੜਤਾਂ ਵਿਚੋਂ ਇਕ ਜੋ ਵੀਡੀਓ 'ਚ ਦਿਖ ਰਿਹਾ ਹੈ, ਨੇ ਮੀਡੀਆ ਨੂੰ ਕਿਹਾ ਕਿ ਉਨ੍ਹਾਂ (ਭੀੜ) ਨੇ ਦੋ ਪੁਲਿਸ ਕਾਂਸਟੇਬਲਾਂ ਦੀ ਮੌਜੂਦਗੀ ਵਿਚ ਸਾਨੂੰ ਕੁੱਟਿਆ, ਜੋ ਕਿ ਦੱਸ ਰਹੇ ਸੀ ਕਿ ਕਿੱਥੇ ਮਾਰਨਾ ਹੈ, ਜਦਕਿ ਪੁਲਿਸ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ।
ਟੋਰਾਂਟੋ ਡਾਊਨਟਾਊਨ ’ਚ ਐਤਵਾਰ ਨੂੰ ਸਜਾਏ ਗਏ ਨਗਰ ਕੀਰਤਨ ’ਚ ਠੰਢ ਅਤੇ ਮੀਂਹ-ਕਣੀ ਦੇ ਮੌਸਮ ਦੇ ਬਾਵਜੂਦ ਹਜ਼ਾਰਾਂ ਸਿੱਖ ਸ਼ਾਮਲ ਹੋਏ। ਖਾਲਸਾ ਸਾਜਨਾ ਦਿਹਾੜੇ ਮੌਕੇ ਓਂਟਾਰੀਓ ਸਿੱਖ ਐਂਡ ਗੁਰਦੁਆਰਾ ਕੌਂਸਲ ਦੇ ਸਹਿਯੋਗ ਨਾਲ ਹਰ ਸਾਲ ਸਜਾਏ ਜਾਂਦੇ ਇਸ ਨਗਰ ਕੀਰਤਨ ਵਿੱਚ ਨਗਰਪਾਲਿਕਾ, ਸੂਬਾਈ ਅਤੇ ਕੇਂਦਰੀ ਵਜ਼ਾਰਤ ਦੇ ਅਹਿਮ ਮੰਤਰੀ ਅਤੇ ਵਿਰੋਧੀ ਧਿਰਾਂ ਦੇ ਆਗੂ ਤੇ ਵਿਧਾਇਕ ਵੀ ਪਹੁੰਚੇ ਹੋਏ ਸਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਓਂਟਾਰੀਓ ਦੀ ਮੁੱਖ ਮੰਤਰੀ ਕੈਥਲੀਨ ਵਿੱਨ ਵੀ ਨਗਰ ਕੀਰਤਨ ਵਿੱਚ ਸ਼ਾਮਲ ਹੋਏ ਅਤੇ ਸਿੱਖ ਜਗਤ ਨੂੰ ਵਧਾਈ ਦਿੱਤੀ।
ਜੈਪੁਰ ਦੇ ਮਹਾਂਵੀਰ ਪਬਲਿਕ ਸਕੂਲ ਵਿੱਚ ਆਈਆਈਟੀ ਦੀ ਪ੍ਰੀਖਿਆ ਵਿੱਚ ਬੈਠਣ ਲਈ ਜਸਵਿੰਦਰ ਸਿੰਘ ਨਾਂ ਦੇ ਗੁਰਸਿੱਖ ਨੌਜਵਾਨ ਨੂੰ ਕਕਾਰ ਉਤਾਰਨ ਲਈ ਮਜਬੂਰ ਕੀਤਾ ਗਿਆ।
ਹਿੰਦੁਸਤਾਨ ਟਾਈਮਸ ਮੁਤਾਬਕ ਸਿੱਖਸ ਫਾਰ ਜਸਟਿਸ (ਸ਼ਢਝ) ਨੇ ਪਿਛਲੇ ਹਫਤੇ ਕੈਨੇਡਾ ਦੇ ਵਿਦੇਸ਼ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਭਾਰਤੀ ਦੂਤਘਰ ਦੇ ਅਧਿਕਾਰੀਆਂ ਨੂੰ ਗੁਰਦੁਆਰਿਆਂ 'ਚ ਹੋਣ ਵਾਲੇ ਸਮਾਗਮਾਂ 'ਚ ਸ਼ਿਰਕਤ ਕਰਨ ਤੋਂ ਰੋਕਿਆ ਜਾਵੇ।
ਪੰਜਾਬ ਸਰਕਾਰ ਵੱਲੋਂ ਮੁਕਤਸਰ-ਬਠਿੰਡਾ ਮੁੱਖ ਸੜਕ ਉਪਰ ਪਿੰਡ ਭੁੱਲਰ ਕੋਲ ਰਾਜਸਥਾਨ ਕੈਨਾਲ (ਇੰਦਰਾ ਗਾਂਧੀ ਕੈਨਾਲ) ਵਿੱਚ ਕੱਟ ਲਾ ਕੇ ਉਸ ਦਾ ਪਾਣੀ ਸਰਹਿੰਦ ਫੀਡਰ ਵਿੱਚ ਪਾਉਣ ਦੀ ਯੋਜਨਾ ਰਾਜਸਥਾਨ ਸਰਕਾਰ ਦੇ ਵਿਰੋਧ ਕਾਰਨ ਫੇਲ੍ਹ ਹੋ ਗਈ। ਰਾਜਸਥਾਨ ਕੈਨਾਲ ਤੇ ਸਰਹਿੰਦ ਫੀਡਰ, ਹਰੀ ਕੇ ਪੱਤਣ ਤੋਂ ਨਿਕਲਦੀਆਂ ਹਨ ਅਤੇ ਬਰਾਬਰ ਚੱਲਦੀਆਂ ਹਨ। ਰਾਜਸਥਾਨ ਕੈਨਾਲ ਦਾ ਸਾਰਾ ਪਾਣੀ ਰਾਜਸਥਾਨ ਜਾਣਾ ਹੁੰਦਾ ਹੈ, ਜਦੋਂ ਕਿ ਸਰਹਿੰਦ ਫੀਡਰ, ਪੰਜਾਬ-ਰਾਜਸਥਾਨ ਦੀ ਹੱਦ ‘ਤੇ ਲੋਹਗੜ੍ਹ ਹੈੱਡ ਕੋਲ ਜਾ ਕੇ ਖ਼ਤਮ ਹੋ ਜਾਂਦੀ ਹੈ।
ਰਾਜਸਥਾਨ ਵਿਚ ਪੰਜਾਬੀ ਭਾਸ਼ਾ ਨਾਲ ਸਰਕਾਰੀ ਵਿਤਕਰੇਬਾਜ਼ੀ ਜਾਰੀ ਹੈ ਜਿਸ ਕਰਕੇ ਪੰਜਾਬੀ ਭਾਸ਼ਾ ਨੂੰ ਸਕੂਲਾਂ ਵਿਚ ਹਟਾ ਕੇ ਸੰਸਕ੍ਰਿਤ ਲਾਈ ਜਾ ਰਹੀ ਹੈ। ਇਸ ਸਬੰਧ ਵਿਚ 24 ਮਈ, ਮੰਗਲਵਾਰ ਨੂੰ ਮੁੱਖ ਮੰਤਰੀ ਰਾਜਸਥਾਨ ਦੇ ਨਾਮ ਪੰਜਾਬੀ ਭਾਸ਼ਾ ਪ੍ਰਚਾਰ ਸਭਾ ਨੇ ਇਕ ਮੰਗ ਪੱਤਰ ਐਸ.ਡੀ.ਐਮ. ਸੰਗਰੀਆ ਨੂੰ ਦਿੱਤਾ ਗਿਆ ਜਿਸ ਵਿਚ ਸਰਕਾਰੀ ਸਕੂਲਾਂ ਵਿਚ ਪੰਜਾਬੀ ਭਾਸ਼ਾ ਨੂੰ ਹਟਾ ਕੇ ਸੰਸਕ੍ਰਿਤ ਭਾਸ਼ਾ ਲਾਉਣ ਦਾ ਸਖਤ ਨੋਟਿਸ ਲਿਆ ਗਿਆ।
ਪੰਜਾਬ ਅਤੇ ਸਿੱਖ ਪੰਥ ਦੇ ਮੌਜੂਦਾ ਭਖਦੇ ਮਸਲਿਆਂ 'ਤੇ ਵਿਚਾਰਾਂ ਕਰਨ ਲਈ ਹਨੂਮਾਨਗੜ੍ਹ ਟਾਊਨ ਦੇ ਗੁਰਦੁਆਰਾ ਸਾਹਿਬ ਭਾਈ ਸੁੱਖਾ ਸਿੰਘ, ਮਹਿਤਾਬ ਸਿੰਘ ਵਿੱਚ ਇੱਕ ਇਕੱਤਰਤਾ 30 ਮਾਰਚ ਨੂੰ ਰੱਖੀ ਗਈ ਹੈ।
ਜੈਪੁਰ ਰਾਜਸਥਾਨ(18 ਮਾਰਚ, 2016): ਜੈਪੁਰ ਦੇ ਜਲਾਨਾ ਡੋਂਗਰੀ ਖੇਤਰ ਦੇ ਗੁਰਦੁਆਰਾ ਸਾਹਿਬ ਵਿੱਚ ਪੁਲਿਸ ਦੇ ਦਾਖਲ ਹੋਣ ਦੀਆਂ ਖਬਰਾਂ ਮਿਲੀਆਂ ਹਨ। ਇਹ ਖੇਤਰ ਜੈਪੁਰ ਦੇ ਗਾਂਧੀ ਨਗਰ ਦੇ ਪੁਲਿਸ ਥਾਣੇ ਅਧੀਨ ਆਉਂਦਾ ਹੈ।
ਪੰਜਾਬ ਦੀ ਸੱਤਾ 'ਤੇ ਕਾਬਜ਼ ਬਾਦਲ ਦਲ ਦੇ ਸੀਨੀਆਰ ਆਗੂਆਂ ਅਤੇ ਮੰਤਰੀਆਂ ਨੂ ਕੈਨੇਡਾ ਦੇ ਸਿੱਖ ਭਾਈਚਾਰੇ ਦੇ ਤਕੜੇ ਵਿਰੋਧ ਦਾ ਸਾਹਮਣਾ ਕਰਨਾ ਪਿਆ।ਸ਼ੁਕਰਵਾਰ 17 ਜੁਲਾਈ ਨੂੰ ਟਰਾਂਟੋ ਵਿੱਚ ਰੱਖੀ ਗਈ ਬਾਦਲ ਦਲ ਦੀ ਕਾਨਫਰੰਸ ਮੁਕੰਮਲ ਤੌਰ ਤੇ ਠੁੱਸ ਹੋ ਕੇ ਰਹਿ ਗਈ ਅਤੇ ਅਕਾਲੀ ਮੰਤਰੀ ਕਾਨਫਰੰਸ ਵਿੱਚ ਆਉਣ ਦਾ ਹੌਸਲਾ ਨਾ ਕਰ ਸਕੇ ਅਤੇ ਹੋਟਲ ਵਿੱਚ ਹੀ ਬੈਠੇ ਰਹੇ।