Tag Archive "tax"

442 ਰੁ: ਦੇ 2 ਕੇਲੇ ਦੇਣ ਵਾਲਾ ਚੰਡੀਗੜ੍ਹ ਦਾ ਮਸ਼ਹੂਰ ਹੋਟਲ ਗੈਰ-ਕਾਨੂੰਨੀ ਟੈਕਸ ਵਸੂਲਦਾ ਫੜਿਆ ਗਿਆ

ਚੰਡੀਗੜ੍ਹ ਦੇ ਸੈਕਟਰ 35 ਵਿਚ ਵਿਚਲੇ ਜੇ. ਡਬਲਯੂ. ਮੈਰੀਅਟ ਹੋਟਲ ਨੂੰ ਇਕ ਅਦਾਕਾਰ ਕੋਲੋਂ 2 ਕੇਲਿਆਂ ਦੇ 442 ਰੁਪਏ ਤੇ 50 ਪੈਸੇ ਵਸੂਲਣੇ ਉਸ ਵੇਲੇ ਮਹਿੰਗੇ ਪੈ ਗਏ ਜਦੋਂ ਕਰ ਮਹਿਕਮੇਂ ਵਲੋਂ ਇਸ ਹੋਟਲ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਟੈਕਸ ਵਸੂਲਣ ਲਈ ਜੁਰਮਾਨਾ ਲਾਇਆ ਗਿਆ।

ਲੋਕਾਂ ਦੀਆਂ ਜੇਬ ਕੱਟਣ ਉੱਤੇ ਉਤਰੀ ਕੈਪਟਨ ਸਰਕਾਰ, ਬਰਦਾਸ਼ਤ ਨਹੀਂ ਕਰਾਗੇ ਨਵੇਂ ਕਰ : ਆਪ

ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਪੰਜਾਬ ਵਿੱਚ ਲਗਾਏ ਜਾ ਰਹੇ ਨਵੇਂ ਟੈਕਸਾਂ ਉੱਤੇ ਸਖਤ ਪ੍ਰਤੀਕਿਿਰਆ ਦਿੰਦੇ ਹੋਏ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਹੁਣ ਕਾਂਗਰਸ ਪਹਿਲਾਂ ਤੋਂ ਹੀ ਆਰਥਿਕ ਤੰਗੀ ਦਾ ਸ਼ਿਕਾਰ ਲੋਕਾਂ ਦੀ ‘ਜੇਬ ਕੱਟਣ’ ਉੱਤੇ ਉੱਤਰ ਆਈ ਹੈ, ਪਰੰਤੂ ਕੈਪਟਨ ਸਰਕਾਰ ਦਾ ਇਹ ਧੋਖਾ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਇਸ ਲਈ ਕੈਪਟਨ ਸਰਕਾਰ ਆਪਣਾ ਇਹ ਸਿਧਾਂਤਕ ਫ਼ੈਸਲਾ ਤੁਰੰਤ ਵਾਪਸ ਲਵੇ।