Tag Archive "ugc"

ਯੂਜੀਸੀ ਦਾ ਫੈਸਲਾ ਵਾਪਿਸ ਕਰਾਉਣ ਲਈ ਭਾਜਪਾ ‘ਤੇ ਦਬਾਅ ਪਾਵੇ ਬਾਦਲ ਦਲ

ਯੂਨੀਵਰਸਿਟੀ ਗਰਾਂਟ ਕਮਿਸ਼ਨ ਵੱਲੋਂ ਪੰਜਾਬੀ ਭਾਸ਼ਾ ਅਤੇ ਸਿੱਖ ਧਰਮ ਨਾਲ ਸਬੰਧਤ ਯੂਨੀਵਰਸਿਟੀਆਂ ਦੇ ਖੋਜ ਪੱਤਰਾਂ ਨੂੰ ਰੱਦ ਕੀਤੇ ਜਾਣ ਦੇ ਫ਼ੈਸਲੇ ਨੂੰ ਸਿੱਖ ਵਿਦਵਾਨ ਭਾਈ ਅਸ਼ੋਕ ਸਿੰਘ ਬਾਗੜੀਆਂ ਨੇ ਮੰਦਭਾਗਾ ਕਰਾਰ ਦਿੱਤਾ ਹੈ।

ਯੂਜੀਸੀ ਵਲੋਂ ਪੰਜਾਬੀ ਭਾਸ਼ਾ ਅਤੇ ਧਾਰਮਿਕ ਰਸਾਲਿਆਂ ਨੂੰ ਸਾਜਿਸ਼ ਅਧੀਨ ਰੱਦ ਕੀਤੇ ਜਾਣ ਦਾ ਫੈਂਸਲਾ ਮੰਦਭਾਗਾ: ਬਡੂੰਗਰ

ਪਟਿਆਲਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਵੱਲੋਂ ਪੰਜਾਬੀ ਭਾਸ਼ਾ ਅਤੇ ਧਾਰਮਿਕ ਰਸਾਲਿਆਂ ਨੂੰ ਸਾਜਿਸ਼ ਅਧੀਨ ...

ਖੇਤਰੀ ਭਾਸ਼ਾਵਾਂ ‘ਤੇ ਕੇਂਦਰ ਦਾ ਇਕ ਹੋਰ ਵਾਰ

ਚੰਡੀਗੜ੍ਹ: ਭਾਰਤ ਵਿਚ ਕੇਂਦਰੀਕਰਨ ਅਤੇ ਖੇਤਰੀ ਭਾਸ਼ਾਵਾਂ ਨੂੰ ਮਾਰ ਕੇ ਇਕ ਭਾਸ਼ਾਈ ਖੇਤਰ ਬਣਾਉਣ ਦੀਆਂ ਅਕਾਦਮਿਕ ਕੋਸ਼ਿਸ਼ਾਂ ਦੀ ਇਕ ਹੋਰ ਕੜੀ ਸਾਹਮਣੇ ਆਈ ਹੈ। ਯੂਨੀਵਰਸਿਟੀ ...

ਯੂ.ਜੀ.ਸੀ ਨੇ ਕਾਲਜਾਂ ਵਿੱਚ ਸਹਾਇਕ ਪ੍ਰੋਫੈਸਰ ਦੀ ਨੌਕਰੀ ਲਈ ਪੀ.ਐਚ.ਡੀ ਲਾਜ਼ਮੀ ਕੀਤੀ

ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਕਾਲਜ ਅਧਿਆਪਕਾਂ ਦੀ ਨਿਯੁਕਤੀ ਅਤੇ ਤਰੱਕੀ ਲਈ ਪੀਐਚਡੀ ਲਾਜ਼ਮੀ ਕਰ ਦਿੱਤੀ ਹੈ। ਯੂਜੀਸੀ ਵਲੋਂ ਜਾਰੀ ਤਾਜ਼ਾ ਹਦਾਇਤਾਂ ਵਿੱਚ ਪੀਐਚਡੀ ਤੋਂ ਬਗ਼ੈਰ ਅਧਿਆਪਕਾਂ ਨੂੰ ਅੱਠ ਹਜ਼ਾਰ ਗਰੇਡ ਪੇਅ ਨਹੀਂ ਦਿੱਤਾ ਜਾਵੇਗਾ।ਇਸ ਤੋਂ ਪਹਿਲਾਂ ਨੈੱਟ ਪਾਸ ਉਮੀਦਵਾਰਾਂ ਨੂੰ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਸਹਾਇਕ ਪ੍ਰੋਫੈਸਰ ਦੇ ਅਹੁਦੇ ’ਤੇ ਨਿਯੁਕਤ ਕੀਤਾ ਜਾਂਦਾ ਰਿਹਾ ਹੈ ।

ਯੂ.ਜੀ.ਸੀ. ਅਧੀਨ ਚਲ ਰਹੇ ਇਨਫਲੀਬੀਨੈੱਟ ਸੈਂਟਰ ਨੇ ਯੂਨੀਵਰਸਿਟੀਆਂ ਨੂੰ ਈ.ਈ. ਜਰਨਲ ਭੇਜਣੇ ਬੰਦ ਕੀਤੇ

ਯ.ੂਜੀ.ਸੀ. ਅਧੀਨ ਚਲ ਰਹੇ ਇਨਫਲੀਬੀਨੈੱਟ ਸੈਂਟਰ ਅਹਿਮਦਾਬਾਦ ਵੱਲੋਂ ਵੱਖ ਵੱਖ ਵਿਿਸ਼ਆਂ ਦੇ ਜਨਰਲ ਤਿਆਰ ਕਰਨ ਵਾਲੇ ਪਬਲਿਸ਼ਰਾਂ ਨਾਲ ਸੰਪਰਕ ਕਰਕੇ ਸਾਰੇ ਜਨਰਲਾਂ ਦਾ ਮੁੱਲ ਉਤਾਰ ਕੇ ਉਹ ਜਨਰਲ ਭਾਰਤ ਦੀਆਂ ਯੂਨੀਵਰਸਿਟੀਆਂ ਨੂੰ ਭੇਜੇ ਜਾਂਦੇ ਸਨ, ਜਿਨ੍ਹਾਂ ਦਾ ਅਕਸੈਸ ਹਰੇਕ ਯੂਨੀਵਰਸਿਟੀ ਦੀ ਲਾਇਬ੍ਰੇਰੀ ਕੋਲ ਹੀ ਕੋਡ ਰਾਹੀਂ ਉਪਲਬਧ ਹੁੰਦੀ ਹੈ, ਇਸ ਦੀ ਸਾਰੀ ਪੇਮੈਂਟ ਯੂਜੀਸੀ ਵੱਲੋਂ ਗਰਾਂਟ ਦੇ ਰੂਪ ਵਿਚ ਦਿੱਤੀ ਜਾਂਦੀ ਸੀ।

ਨੈੱਟ: 3 ਦੀ ਥਾਂ 2 ਪਰਚੇ, ਜੇ.ਆਰ.ਐੱਫ. ਲਈ ਉਮਰ 28 ਤੋਂ 30 ਸਾਲ ਕੀਤੀ

ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ ਨੈਸ਼ਨਲ ਐਲਿਜੀਬਿਲਟੀ ਟੈਸਟ (ਨੈੱਟ) ਵਿੱਚ ਕਈ ਬਦਲਾਅ ਕੀਤੇ ਹਨ। ਇਸ ਵਰ੍ਹੇ ਟੈਸਟ ਅੱਠ ਜੁਲਾਈ ਨੂੰ ਨਵੇਂ ਪੈਟਰਨ ਦੇ ਆਧਾਰ ’ਤੇ ਲਿਆ ਜਾਵੇਗਾ। ਇਸ ਵਾਸਤੇ 6 ਮਾਰਚ ਤੋਂ 5 ਅਪਰੈਲ ਤੱਕ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਫ਼ੀਸ ਭਰਵਾਉਣ ਦੀ ਆਖ਼ਰੀ ਤਰੀਕ 6 ਅਪਰੈਲ ਰੱਖੀ ਗਈ ਹੈ।

ਪੰਜਾਬੀ ਦੇ ਸਤਿਕਾਰ ਵਿਚ: “ਹੱਥਾਂ ਬਾਝ ਕਰਾਰਿਆਂ, ਵੈਰੀ ਮਿੱਤ ਨਾ ਹੋਏ” (ਲੇਖ)

ਲਗਭਗ ਤਿੰਨ ਸਾਲ ਪਹਿਲਾਂ, ਮੋਦੀ ਦੀ ਅਗਵਾਈ ਵਿੱਚ ਦਿੱਲੀ ਵਿੱਚ ਹੋਂਦ ਵਿੱਚ ਆਈ ਭਾਜਪਾ ਦੀ ਸਰਕਾਰ ਵਲੋਂ ਘੱਟਗਿਣਤੀਆਂ ਦੇ ਖਿਲਾਫ ਦਮਨਚੱਕਰ ਤਾਂ ਪੂਰੀ ਤੇਜ਼ੀ ਨਾਲ ਘੁੰਮ ਰਿਹਾ ਹੈ ਪਰ ਨਾਲ ਹੀ ਨਾਲ ਅੱਡ-ਅੱਡ ਇਲਾਕਿਆਂ ਦੀਆਂ ਖੇਤਰੀ ਬੋਲੀਆਂ ਉ¤ਪਰ ਹਿੰਦੀ ਅਤੇ ਸੰਸਕ੍ਰਿਤ ਨੂੰ ਸਵਾਰ ਕੀਤਾ ਜਾ ਰਿਹਾ ਹੈ।