ਵਿਦੇਸ਼ » ਸਿੱਖ ਖਬਰਾਂ

ਗੁਰਦੁਆਰਾ ਸਾਹਿਬ ਫਰੀਮਾਂਟ ਵਿੱਚ ਸ਼ਹੀਦ ਭਾਈ ਜਿੰਦਾ-ਸੁੱਖਾ ਨੂੰ ਸਮਰਪਿਤ ਵਿਸ਼ਾਲ ਸ਼ਹੀਦੀ ਸਮਾਗਮ

October 12, 2011 | By

Fremont Gurudwara sahib organisersਕੈਲੇਫੋਰਨੀਆ (8 ਅਕਤੂਬਰ, 2011 – ਬਲਵਿੰਦਰਪਾਲ ਸਿੰਘ): 19 ਵਰ•ੇ ਪਹਿਲਾਂ ਫਾਂਸੀ ਚੜ• ਜਾਣ ਵਾਲੇ ਮਹਾਨ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਮਹਾਨ ਯਾਦ ਨੂੰ ਸਮਰਪਿਤ ਇੱਕ ਵਿਸ਼ਾਲ ਸ਼ਹੀਦੀ ਸਮਾਗਮ ਗੁਰਦੁਆਰਾ ਸਾਹਿਬ ਫਰੀਮਾਂਟ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ, ਸੁਪਰੀਮ ਕੌਂਸਲ, ਸਿੱਖ ਯੂਥ ਆਫ ਅਮਰੀਕਾ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼ਹੀਦ ਪਰਿਵਾਰਾਂ ਅਤੇ ਦੂਜੀਆਂ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ, ਜਿਸ ਵਿੱਚ ਤਿੰਨ ਦਿਨ ਅਖੰਡਜਾਪ ਹੋਏ, ਜਿਸ ਦੀ ਸੇਵਾ ਭਾਈ ਗੁਰਦੇਵ ਸਿੰਘ ਪਰਿਵਾਰ ਵਲੋਂ ਕੀਤੀ ਗਈ। ਇਲਾਹੀ ਗੁਰਬਾਣੀ ਦੇ ਕੀਰਤਨ ਹੋਏ, ਕਥਾ ਰਾਹੀਂ ਭਾਈ ਜਸਪਾਲ ਸਿੰਘ ਲੁਧਿਆਣੇ ਵਾਲਿਆਂ ਨੇ ਸਿੱਖ ਧਰਮ ਵਿੱਚ ਸ਼ਹਾਦਤ ਦੇ ਮਹਾਨ ਫਲਸਫੇ ਬਾਰੇ ਵਿਚਾਰ ਪੇਸ਼ ਕਰਦਿਆਂ ਭਾਈ ਜਿੰਦਾ ਅਤੇ ਭਾਈ ਸੁੱਖਾ ਦੀ ਮਹਾਨ ਕੁਰਬਾਨੀ ਦੀ ਗਾਥਾ ਸੰਗਤਾਂ ਨਾਲ ਸਾਂਝੀ ਕੀਤੀ। ਗੁਰਦੁਆਰਾ ਸਾਹਿਬ ਦੇ ਸਕੱਤਰ ਭਾਈ ਗੁਰਿੰਦਰ ਸਿੰਘ ਨੇ ਕ੍ਰਮਵਾਰ ਵੱਖ ਵੱਖ ਪੰਥਕ ਬੁਲਾਰਿਆਂ ਨੂੰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਸਮਾਂ ਦਿੱਤਾ। ਬੁਲਾਰਿਆਂ ਵਿੱਚ ਏ. ਜੀ. ਪੀ. ਸੀ. ਦੇ ਪ੍ਰਧਾਨ ਭਾਈ ਜਸਵੰਤ ਸਿੰਘ ਹੋਠੀ, ਸ਼ਹੀਦ ਪਰਿਵਾਰਾਂ ਵਲੋਂ ਭਾਈ ਬਲਵਿੰਦਰਪਾਲ ਸਿੰਘ ਖਾਲਸਾ, ਡੈਮੋਕਰੈਟਿਕ ਪਾਰਟੀ ਦੇ ਪ੍ਰਸਿੱਧ ਆਗੂ ਭਾਈ ਹਰਪ੍ਰੀਤ ਸਿੰਘ ਸੰਧੂ, ਯੂਨੀਅਨ ਸਿਟੀ ਐਜੂਕੇਸ਼ਨ ਬੋਰਡ ਦੇ ਚੁਣੇ ਹੋਏ ਮੈਂਬਰ ਬੀਬੀ ਸਰਬਜੀਤ ਕੌਰ ਚੀਮਾ, ਫਰੀਮਾਂਟ ਦੇ ਸਰਗਰਮ ਆਗੂ ਬਲਬੀਰ ਸਿੰਘ ਰਾਗੀ, ਜਸਪਾਲ ਸਿੰਘ, ਗੁਰਦੁਆਰਾ ਸਾਹਿਬ ਫਰੀਮਾਂਟ ਦੇ ਸਾਬਕਾ ਸਕੱਤਰ ਅਤੇ ਸਾਡੇ ਲੋਕ ਅਖਬਾਰ ਦੇ ਮੁੱਖ ਪ੍ਰਬੰਧਕ ਭਾਈ ਸਤਨਾਮ ਸਿੰਘ ਖਾਲਸਾ ਅਤੇ ਗੁਰਦੁਆਰਾ ਸਾਹਿਬ ਸੈਨਹੋਜ਼ੇ ਦੀ ਸੁਧਾਰ ਕਮੇਟੀ ਦੇ ਸਰਗਰਮ ਮੈਂਬਰ ਭਾਈ ਗੁਰਮੇਲ ਸਿੰਘ ਬਾਠ ਸਨ।
ਵਾਸ਼ਿੰਗਟਨ ਡੀ. ਸੀ. ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਖਾਲਿਸਤਾਨ ਅਫੇਅਰਜ਼ ਸੈਂਟਰ ਦੇ ਸੰਚਾਲਕ ਡਾ. ਅਮਰਜੀਤ ਸਿੰਘ ਨੇ ਆਪਣੀ ਵਿਸ਼ੇਸ਼ ਤਕਰੀਰ ਵਿੱਚ ਸ਼ਹਾਦਤ ਦੇ ਉ¤ਚੇ ਸੁੱਚੇ ਦਰਜੇ ਦੀ ਚਰਚਾ ਕਰਦਿਆਂ ਕਈ ਇਤਿਹਾਸਕ ਹਵਾਲਿਆਂ ਨਾਲ ਕਿਹਾ ਕਿ ਆਪਣੀ ਕੌਮ ਦੀ ਆਜ਼ਾਦੀ ਦੀ ਤਾਂਘ ਹੀ ਫਾਂਸੀ ਦੇ ਰੱਸਿਆਂ ਨਾਲ ਪਿਆਰ ਪਾਉਂਦੀ ਹੈ ਤੇ ਜਦੋਂ ਸਿੱਖ ਗੁਰੂ ਦੇ ਬਹੁਤ ਨੇੜੇ ਮਹਿਸੂਸ ਕਰਦਾ ਹੈ, ਉਹ ਕੁਝ ਵੀ ਕੁਰਬਾਨ ਕਰਨ ਨੂੰ ਤਿਆਰ ਹੋ ਜਾਂਦਾ ਹੈ ਕਿਉਂਕਿ ਉਸ ਦਾ ਅਹਿਸਾਸ ਇਲਾਹੀ ਜਜ਼ਬੇ ਦੀ ਮੁਹੱਬਤ ਨਾਲ ਸਰਸ਼ਾਰ ਹੁੰਦਾ ਹੈ। ਇਸੇ ਕਰਕੇ ਹੀ ਸ਼ਹਾਦਤਾਂ ਦੇ ਪਵਿੱਤਰ ਲਹੂ ਨੇ ਅਜਾਈਂ ਨਹੀਂ ਜਾਣਾ ਬਲਕਿ ਇੱਕ ਨਾ ਇੱਕ ਦਿਨ ਖਾਲਸਾ ਰਾਜ ਬਣਕੇ ਰਹਿਣਾ ਹੈ ਤੇ ਸਾਨੂੰ ਇਸ ਵਾਸਤੇ ਤਿਆਰੀ ਕਰਨੀ ਚਾਹੀਦੀ ਹੈ, ਅਰਦਾਸ ਕਰਨੀ ਚਾਹੀਦੀ ਹੈ, ਰਾਜ ਕਰੇਗਾ ਖਾਲਸਾ ਦੇ ਹੁਕਮ ਨੇ ਸੱਚ ਹੋ ਕੇ ਰਹਿਣਾ ਹੈ। ਅੰਤ ਵਿੱਚ ਸੁਪਰੀਮ ਕੌਂਸਲ ਦੇ ਚੇਅਰਮੈਨ ਭਾਈ ਜਸਵਿੰਦਰ ਸਿੰਘ ਜੰਡੀ ਨੇ ਸਮੂਹ ਜਥੇਬੰਦੀਆਂ, ਸੰਗਤਾਂ ਤੇ ਬੁਲਾ

ਰਿਆਂ ਦਾ ਧੰਨਵਾਦ ਕੀਤਾ ਤੇ ਆਪਣੇ ਵਲੋਂ ਅਤੇ ਸਮੁੱਚੀ ਸੁਪਰੀਮ ਕੌਂਸਲ ਵਲੋਂ ਵੀ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਨੂੰ ਸ਼ਰਧਾਂਜਲੀ ਭੇਟ ਕੀਤੀ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਾਰੇ ਬੁਲਾਰਿਆਂ ਨੂੰ ਸਿਰੋਪਾ ਸਾਹਿਬ ਦੀ ਬਖਸ਼ਿਸ਼ ਨਾਲ ਨਿਵਾਜਿਆ ਗਿਆ। ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਦਿਲਬਾਗ ਸਿੰਘ, ਗੁਰਪ੍ਰੀਤ ਸਿੰਘ, ਜਗਤਾਰ ਸਿੰਘ ਅਤੇ ਤਬਲਾਵਾਦਕ ਭਾਈ ਗਜਿੰਦਰ ਸਿੰਘ ਹੁਰਾਂ ਗੁਰਬਾਣੀ ਦੇ ਰਸਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,