
May 16, 2023 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ – 6 ਮਈ 2023 ਨੂੰ ਭਾਈ ਪਰਮਜੀਤ ਸਿੰਘ ‘ਪੰਜਵੜ’ ਨੂੰ ਪੰਜਾਬ ਦੇ ਗੁਆਢੀਂ ਮੁਲਕ ਪਕਿਸਤਾਨ ਦੇ ਸ਼ਹਿਰ ਲਹੋਰ ਚ ਗੋਲੀਆ ਮਾਰ ਕੇ ਸ਼ਹੀਦ ਕਰ ਦਿਤਾ ਗਿਆ। ਸ਼ਹੀਦ ਜਥੇਦਾਰ ਭਾਈ ਪਰਮਜੀਤ ਸਿੰਘ ਪੰਜਵੜ ਖਾਲਿਸਤਾਨ ਕਮਾਂਡੋ ਫੋਰਸ ਦੇ ਚੋਥੇ ਜੱਥੇਦਾਰ ਸਨ। 1984 ਵਿਚ ਭਾਰਤੀ ਸਟੇਟ ਵਲੋ ਅਕਾਲ ਤਖਤ ਸਾਹਿਬ ਉਤੇ ਕੀਤੇ ਹਮਲੇ ਤੋਂ ਬਾਅਦ ਚੱਲੇ ਖਾੜਕੂ ਸੰਘਰਸ਼ ਵਿਚ ਭਾਈ ਪਰਮਜੀਤ ਸਿੰਘ ਪੰਜਵੜ ਨੇ ਵੱਡੀਆਂ ਗੁਰੀਲਾ ਕਾਰਵਾਈਆਂ ਕੀਤੀਆਂ, ਜਿਸ ਉਤੇ ਸਿੱਖ ਪੰਥ ਨੂੰ ਮਾਣ ਰਹੇਗਾ ।ਸਿੱਖ ਕੌਮ ਦੀ ਅਜ਼ਾਦੀ ਦੀ ਲੜਾਈ ਲੜਦਿਆਂ ਭਾਈ ਪਰਮਜੀਤ ਸਿੰਘ “ਪੰਜਵੜ” ਪਾਕਿਸਤਾਨ ਵਿੱਚ ਜਲਾਵਤਨ ਹੰਢਾ ਰਹੇ ਸਨ । ਭਾਈ ਸਾਬ ਹੋਰ ਸਿੱਖ ਗੁਰੀਲਾ ਕਮਾਂਡਰਾਂ ਵਾਂਗ, ਲੰਬੇ ਸਮੇਂ ਤੋਂ ਭਾਰਤੀ ਸਟੇਟ ਦੇ ਨਿਸ਼ਾਨੇ ਤੇ ਸਨ।
ਭਾਈ ਸਾਬ ਦੀ ਸ਼ਹਾਦਤ ਮਗਰੋਂ ਜਿਸ ਤਰੀਕੇ ਨਾਲ ਭਾਰਤੀ ਮੀਡੀਆ ਵਲੋਂ ਖਬਰਾਂ ਨਸ਼ਰ ਕੀਤੀਆ ਕਿ ਦੋ ਹਮਲਾਵਰ ਸ਼ਾਮਲ ਸਨ ਅਤੇ ਸ਼ੂਟਿੰਗ ਦਾ ਸਹੀ ਸਥਾਨ, “ਸਨਫਲਾਵਰ ਸੁਸਾਇਟੀ ਜੌਹਰ ਟਾਊਨ” ਵਿੱਚ ਉਸਦੀ ਰਿਹਾਇਸ਼ ਸੀ। ਇਸ ਜਾਣਕਾਰੀ ਤੋਂ ਸਪੱਸ਼ਟ ਹੈ ਕਿ ਇਹ ਖਾਸ ਵੇਰਵੇ ਸਿਰਫ ਭਾਰਤੀ ਫੌਜਾਂ ਤੇ ਭਾਰਤੀ ਅਜੰਸੀਆਂ ਤੋਂ ਹੀ ਆ ਸਕਦੇ ਹਨ। ਭਾਰਤੀ ਮੀਡੀਆ ਤੰਤਰ ਤੇ ਹੋਰਨਾ ਸ਼ੋਸ਼ਲ ਖਾਤਿਆਂ ਰਾਹੀ ਜਿਸ ਤਰੀਕੇ ਨਾਲ ਭਾਈ ਦੇ ਕਿਰਦਾਰ ਸਬੰਧੀ ਪ੍ਰੋਪੇਗੰਡਾ ਕੀਤਾ ਗਿਆ ਉਸ ਤੋਂ ਸਿਖ ਪੰਥ ਨੂੰ ਸੁਚੇਤ ਹੋਣ ਦੀ ਲੋੜ ਹੈ। ਭਾਰਤੀ ਸਟੇਟ ਨੂੰ ਵੀ ਇਹ ਸਮਝਣਾ ਚਾਹੀਦਾ ਹੈ ਕਿ ਜਿਸ ਤਰੀਕੇ ਨਾਲ ਉਹ ਸਿੱਖ ਜੂਝਾਰੂਆਂ ਅਤੇ ਜਰਨੈਲਾਂ ਦੀਆਂ ਸਖਸ਼ੀਅਤਾਂ ਨੂੰ ਬਦਨਾਮ ਕਰਨ ਦੀ ਕੌਸ਼ਿਸ਼ ਕਰ ਰਹੇ ਨੇ ਉਹ ਕਦੀ ਕਾਮਯਾਬ ਨਹੀ ਹੋਣਗੇ ਕਿਉਂਕਿ “ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥” ਦਾ ਸਿਧਾਂਤ ਸਦੀਵ ਰੂਪ ਵਿਚ ਸਿੱਖਾਂ ਦੀ ਰਹਿਨੁਮਾਈ ਕਰਦਾ ਹੈ। ਜੇਕਰ ਪੰਥ ਦੇ ਕਿਸੇ ਹਿਸੇ ਨੂੰ ਸ਼ੱਕ ਹੋਵੇ ਤਾਂ ਉਹ ਭਾਈ ਪੰਜਵੜ ਦੇ ਪਰਿਵਾਰ ਨਾਲ ਕੀ ਬੀਤਿਆ ਉਸ ਬਾਰੇ ਪੜ ਤੇ ਸੁਣ ਲੈਣਾ ਚਾਹੀਦਾ ਹੈ।
ਪੰਥ ਦੀ ਅਜ਼ਾਦੀ ਵਾਸਤੇ ਜੂਝਣ ਵਾਲੇ ਜੂਝਾਰੂਆਂ ਨੇ “ਜੰਗ ਅਤੇ ਸ਼ਹਾਦਤ” ਦੇ ਸਿਧਾਂਤ ਉਤੇ ਪਹਿਰਾ ਦਿਤਾ ਹੈ। ਭਾਈ ਪਰਮਜੀਤ ਸਿੰਘ ‘ਪੰਜਵੜ’ ਦੀ ਇਹ ਸਭ ਤੋਂ ਤਾਜ਼ੀ ਸ਼ਹਾਦਤ ਸਿੱਖ ਖਾੜਕੂ ਆਗੂਆਂ ਨੂੰ ਨਿਸ਼ਾਨਾ ਬਣਾਉਣ ਲਈ ਪਾਕਿਸਤਾਨ ਵਿੱਚ ਗੁਪਤ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਭਾਰਤੀ ਐਜੰਸੀਆਂ ਦੇ ਇੱਕ ਵੱਡੇ ਤੇ ਗੁਪਤ ਇਰਾਦਿਆਂ ਨੂੰ ਦਰਸਾਉਂਦਾ ਹੈ। ਜਿਵੇ ਬੀਤੇ ਸਮੇ ਦੋਰਾਨ 27 ਜਨਵਰੀ 2020 ਨੂੰ ਭਾਈ ਹਰਮੀਤ ਸਿੰਘ ‘ਪੀ.ਐਚ.ਡੀ.’ ਨੂੰ ਵੀ ਭਾਰਤੀ ਹਮਲਾਵਰਾਂ ਵੱਲੋਂ ਸ਼ਹੀਦ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਵੀ ਅਤੇ ਇਸ ਤੋਂ ਬਾਅਦ ਵੀ ਪਾਕਿਸਤਾਨ ਤੇ ਦੁਨੀਆ ਭਰ ਦੇ ਹੋਰ ਹਿਸਿਆਂ ਅੰਦਰ ਖਾੜਕੂ ਲਹਿਰ ਨਾਲ ਸਬੰਧਤ ਆਗੂਆਂ ਨੂੰ ਖਤਮ ਕਰਨ ਦੀਆਂ ਕਈ ਕੋਸ਼ਿਸ਼ਾਂ ਹੋ ਚੁੱਕੀਆਂ ਹਨ।
ਖਾਲਸਾ ਪੰਥ ਨੂੰ ਸਮੁੱਚੇ ਰੂਪ ਉਹਨਾ ਖਾੜਕੂ ਆਗੂਆਂ ਤੇ ਪੰਥਕ ਧਿਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਚਹੀਦਾ ਹੈ ਜਿੰਨਾ ਨੇ ਇੰਡੀਅਨ ਸਟੇਟ ਵਿਰੁਧ ਜੰਗ ਲੜੀ ਤੇ ਅਜੇ ਵੀ ਖਾਲਸਾ ਰਾਜ ਦੀ ਪ੍ਰਾਪਤੀ ਤੇ ਅਨਿਆ ਵਿਰੁਧ ਸੰਘਰਸ਼ ਕਰ ਰਹੇ ।ਖਾਲਸਾ ਪੰਥ ਖਾਲਿਸਤਾਨ ਦੇ ਸੰਘਰਸ਼ ਪ੍ਰਤੀ ਭਾਈ ਪੰਜਵੜ ਦੀ ਵਚਨਬੱਧਤਾ ਨੂੰ ਸਦਾ ਯਾਦ ਰੱਖੇਗਾ ਅਤੇ ਇਹ ਖਾਲਿਸਤਾਨੀ ਸਿੱਖ ਜਰਨੈਲ ਸਾਡੇ ਮਾਣਮੱਤੇ ਸ਼ਹੀਦ ਹਨ। ਸਿੱਖ ਪੰਥ ਦੀਆਂ ਆਉਣ ਵਾਲੀਆਂ ਪੀੜੀਆਂ ਨੂੰ ਹਮੇਸ਼ਾ ਇਹਨਾਂ ਸ਼ਹੀਦਾਂ ਅਤੇ ਜੁਝਾਰੂ ਯੋਧਿਆਂ ਉੱਪਰ ਫ਼ਖਰ ਰਹੇਗਾ। 15 ਮਈ 2023 ਦਿਨ ਸੋਮਵਾਰ ਉਹਨਾ ਦੇ ਪਿੰਡ ‘ਪੰਜਵੜ’ ਵਿਖੇ ਭਾਈ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ, ਸਮੁੱਚੇ ਖਾਲਸਾ ਪੰਥ ਨੂੰ ਇਸ ਵਿਚ ਸ਼ਮੂਲੀਅਤ ਕਰਨੀ ਦੀ ਬੇਨਤੀ ਕੀਤੀ ਜਾਂਦੀ ਹੈ।
Related Topics: Shaheed Paramjeet Singh panjwarh, Sikh Youth of America