ਵਿਦੇਸ਼

ਯੂਨਾਈਟਿਡ ਖਾਲਸਾ ਦਲ ਵਲੋਂ ਸ਼ਹੀਦ ਜਥੇਦਾਰ ਕਾਉਂਕੇ ਨੂੰ ਪ੍ਰਣਾਮ ਅਤੇ ਨਵੇਂ ਵਰ੍ਹੇ ਦੀ ਮੁਬਾਰਕਵਾਦ

December 30, 2011 | By

ਲੰਡਨ (31 ਦਸੰਬਰ, 2011): ਕਾਫੀ ਸਮੇਂ ਬਾਅਦ 26 ਜਨਵਰੀ 1986 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਸਰਬੱਤ ਖਾਲਸਾ ਹੋਇਆ ਸੀ ।ਜਿਸ ਵਿੱਚ ਖਾਲਸਈ ਰਵਾਇਤਾਂ ਅਨੁਸਾਰ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਗਿਆ ਸੀ।ਜਿਹਨਾਂ ਨੇ ਕਹਿਣੀ ਅਤੇ ਕਰਨੀ ਵਿੱਚ ਪਰਪੱਕ ਰਹਿੰਦਿਆਂ ਸਿੱਖ ਕੌਮ ਦੀ ਚੜ੍ਹਦੀ ਕਲਾ ਅਤੇ ਕੌਮੀ ਅਜ਼ਾਦੀ ਲਈ ਸਾਰਥਕ ਅਗਵਾਈ ਕੀਤੀ।

ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਪ੍ਰਧਾਨ ਸ੍ਰ.ਨਿਰਮਲ ਸਿੰਘ ਸੰਧੁ ਅਤੇ ਜਨਰਲ ਸਕੱਤਰ ਸ੍ਰ.ਲਵਸਿ਼ੰਦਰ ਸਿੰਘ ਡੱਲੇਵਾਲ ਨੇ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਦੀ ਪੰਥ ਪ੍ਰਤੀ ਕੀਤੀ ਮਹਾਨ ਕੁਰਬਾਨੀ ਨੂੰ ਤਹਿ ਦਿਲੋਂ ਪ੍ਰਣਾਮ ਕਰਦਿਆਂ ਸ਼ਰਧਾ ਦੇ ਫੁੱਲ ਅਰਪਤ ਕੀਤੇ ਹਨ। ਦਲ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਪੰਜਾਬ ਦੀਆਂ ਸਮੂਹ ਪੰਥਕ ਧਿਰਾਂ ਨੂੰ ਅਪੀਲ ਕੀਤੀ ਹੈ ਗਈ ਹੈ ਕਿ ਜਥੇਦਾਰ ਕਾਉਂਕੇ ਜਿਹਨਾਂ ਦਾ ਸ਼ਹੀਦੀ ਦਿਹਾੜਾ ਪਹਿਲੀ ਜਨਵਰੀ ਨੂੰ ਆਉਂਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਤੇ ਹਰ ਸਾਲ ਮਨਾਉਣ ਦੀ ਪਿਰਤ ਪਾਈ ਜਾਵੇ।ਯੂਨਾਈਟਿਡ ਖਾਲਸਾ ਦਲ ਵਲੋਂ ਸਮੁੱਚੀ ਸਿੱਖ ਕੌਮ ਨੂੰ ਅਪੀਲ ਕਰਦਿਆਂ ਆਖਿਆ ਗਿਆ ਕਿ ਜਥੇਦਾਰ ਕਾਉਂਕੇ ਦਾ ਹਰ ਕਦਮ ਹਰ ਕਾਰਜ ਸਿੱਖ ਕੌਮ ਦੇ ਉੱਜਲ ਭਵਿੱਖ ਨੂੰ ਸਮਰਪਤ ਸੀ ਇਸੇ ਕਰਕੇ ਜਗਰਾਉਂ ਦੇ ਤੱਤਕਾਲੀ ਪੁਲੀਸ ਮੁਖੀ ਦੁਸ਼ਟ ਸਵਰਨੇ ਘੋਟਣੇ ਨੇ ਉਹਨਾਂ ਨੂੰ ਅਣਮਨੁੱਖੀ ਤਸੀਹੇ ਦੇਣ ਮਗਰੋਂ ਪਹਿਲੀ ਜਨਵਰੀ 1993 ਨੂੰ ਸੇਵਸਾਰ ਸ਼ਹੀਦ ਕਰ ਦਿੱਤਾ ਸੀ।ਅੱਜ ਸਿੱਖ ਕੌਮ ਦਾ ਫਰਜ ਹੈ ਕਿ ਨਵੇਂ ਸਾਲ ਦੀ ਆਮਦ ਤੇ ਉਹਨਾਂ ਦੀ ਮਹਾਨ ਕੁਰਬਾਨੀ ਨੂੰ ਯਾਦ ਕਰਦਿਆਂ ਸਿਜਦਾ ਕੀਤਾ ਜਾਵੇ। ਯੂਨਾਈਟਿਡ ਖਾਲਸਾ ਦਲ ਵਲੋਂ ਨਵੇਂ ਸਾਲ ਦੀ ਆਮਦ ਤੇ ਸਮੂਹ ਸਿੱਖ ਜਗਤ ਨੂੰ ਮੁਬਾਰਕਵਾਦ ਦਿੰਦਿਆਂ ਆਖਿਆ ਗਿਆ ਕਿ ਅਸਲ ਮੁਬਾਰਕ ਉਦੋਂ ਹੋਵੇਗੀ ਜਦੋਂ ਸਿੱਖ ਕੌਮ ਅਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਮਾਲਕ ਹੋਵੇਗੀ । ਨਵੇਂ ਵਰ੍ਹੇ ਦੀ ਆਮਦ ਤੇ ਭਾਈ ਦਲਜੀਤ ਸਿੰਘ ਬਿੱਟੂ ,ਭਾਈ ਜਗਤਾਰ ਸਿੰਘ ਹਾਵਾਰਾ ,ਪ੍ਰਫੈਸਰ ਦਵਿੰਦਰਪਾਲ ਸਿੰਘ ਭੁੱਲਰ ਸਮੇਤ ਜੇਹਲਾਂ ਵਿੱਚ ਬੰਦ ਸਮੂਹ ਸਿੰਘਾਂ ਦੀ ਰਿਹਾਈ ਲਈ ਸ਼ੁੱਭ ਕਾਮਨਾ ਕਰਦਿਆਂ ਸਿੱਖ ਸੰਘਰਸ਼ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: