December 23, 2011 | By ਸਿੱਖ ਸਿਆਸਤ ਬਿਊਰੋ
ਲੰਡਨ (23 ਦਸੰਬਰ, 2011): ਪਿਛਲੇ ਦਿਨੀਂ ਭਾਰਤ ਦੀ ਸੁਪਰੀਮ ਕੋਰਟ ਵਲੋਂ ਸੈਂਕੜੇ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਨੂੰ ਰਾਹਤ ਦਿੱਤੀ ਗਈ,ਜਿਹੜਾ ਸੈਣੀ ਸਿੱਖ ਨੌਜਵਾਨਾਂ ਨੂੰ ਝੂਠੇ ਪੁਲੀਸ ਮੁਕਾਬਲਿਆਂ ਅੰਦਰ ਸ਼ਹੀਦ ਕਰਨ ਦਾ ਦੋਸ਼ੀ ਹੈ ਅਤੇ ਪੰਜਾਬ ਹਰਿਆਣਾ ਦੀ ਹਾਈਕੋਰਟ ਵਲੋਂ ਸਹਿਜਧਾਰੀ ਸਿੱਖਾਂ ਨੂੰ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਲਈ ਵੋਟ ਦਾ ਹੱਕ ਦੇਣ ਦਾ ਸਾਂਝਾ ਅਤੇ ਲੁਕਵਾਂ ਮੰਤਵ ਸਿੱਖ ਕੌਮ ਨੂੰ ਗੁਲਾਮੀਂ ਦੀਆਂ ਜ਼ੰਜੀਰਾਂ ਵਿੱਚ ਸਥਾਈ ਕਾਲ ਤੱਕ ਜਕੜ ਕੇ ਰੱਖਣਾ ਹੈ।ਹਾਲ ਹੀ ਦੌਰਾਨ ਭਾਰਤੀ ਨਿਆਂ ਪਾਲਿਕਾ ਦੇ ਦੋਵੇਂ ਫੈਂਸਲੇ ਸਿੱਖਾਂ ਨੂੰ ਅਹਿਸਾਸ ਕਰਵਾ ਰਹੇ ਹਨ ਕਿ ਉਹ ਭਾਰਤ ਵਿੱਚ ਗੁਲਾਮ ਹਨ ਅਤੇ ਹੁਣ ਉਹਨਾਂ ਦੇ ਗੁਰਧਾਮ ਵੀ ਆਰ.ਐੱਸ.ਐੱਸ ਦੇ ਕਬਜ਼ੇ ਹੇਠ ਚਲੇ ਜਾਣਗੇ।ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਜਰਨਲ ਸਕੱਤਰ ਸ੍ਰ.ਲਵਸਿ਼ੰਦਰ ਸਿੰਘ ਡੱਲੇਵਾਲ ਵਲੋਂ ਨਿਆਂਪਾਲਿਕਾ ਦੇ ਇਸ ਪੱਖਪਾਤੀ ਅਤੇ ਭਗਵੇਂ ਵਤੀਰੇ ਦੀ ਨਿਖੇਧੀ ਕਰਦਿਆਂ ਆਖਿਆ ਕਿ ਅਜਾਦ ਸਿੱਖ ਰਾਜ ਤੋਂ ਬਗੈਰ ਸਿੱਖਾਂ ਦਾ ਕੋਈ ਭਵਿੱਖ ਨਹੀਂ ਹੈ।ਹਿੰਦੂ,ਮੁਸਲਮਾਨ,ਈਸਾਈ,ਜੈਨੀ,ਬੋਧੀਆਂ ਵਿੱਚ ਸਹਿਜਧਾਰੀ ਸੰਕਪਲ ਨਹੀਂ ਹੈ ਤਾਂ ਸਿੱਖਾਂ ਵਿੱਚ ਕਿਵੇਂ ਹੋ ਸਕਦਾ ਹੈ।ਸਿੱਖ ਰਹਿਤਨਾਲਿਮਆਂ ਦੀ ਰੌਸ਼ਨੀ ਵਿੱਚ ਸਿੱਖ ਧਰਮ ਵਿੱਚ ਸ਼ਾਮ ਹੋਣ ਲਈ ਪਹਿਲੀ ਰਹਿਤ ਹੀ ਖੰਡੇ ਦੀ ਪਾਹੁਲ ਲੈਣੀ ਹੈ।ਹਿੰਦੂਤਵੀਆਂ ਦੇ ਵਰਕਰ ਅਤੇ ਅਖੌਤੀ ਸਹਿਜਧਾਰੀ ਫੈਡਰੇਸ਼ਨ ਦੇ ਮੁਖੀ ਵਲੋਂ ਇਹ ਤਰਕ ਦੇਣਾ ਕਿ “ਸਿੱਖਾਂ ਦੇ ਘਰਾਂ ਵਿੱਚ ਪੈਦਾ ਹੋਣ ਵਾਲੇ ਆਪਣੇ ਨਾਮ ਨਾਲ ਸਿੰਘ ਸ਼ਬਦ ਲਗਾਉਂਦੇ ਹਨ ਇਸ ਲਈ ਉਹ ਸਿੱਖ ਹਨ ਭਾਵੇਂ ਉਹ ਕੇਸਾਂ ਦੀ ਬੇਅਦਬੀ ਕਰਦੇ ਹੋਣ”ਸਰਾਸਰ ਅਧਾਰਹੀਣ ਅਤੇ ਗੁੰਮਰਾਹਕੁੰਨ ਹੈ।ਯੂਨਾਈਟਿਡ ਖਾਲਸਾ ਦਲ ਵਲੋ ਇਸ ਹਿੰਦੂਤਵੀ ਵਿਆਕਤੀ ਨੂੰ ਚੁਣਤੀ ਦਿੱਤੀ ਗਈ ਕਿ ਦੱਸਣ ਦੀ ਖੇਚਲ ਕਰੇ ਕਿ ਆਪਣੇ ਨਾਵਾਂ ਨਾਲ ਸਿੰਘ ਸ਼ਬਦ ਲਗਾਉਣ ਵਾਲੇ ਮਰਹੱਟੇ ਅਤੇ ਯਾਦਵ ਆਦਿ ਕਿਹੜੇ ਗੁਰੂ ਦੇ ਸਿੱਖ ਹਨ?ਇਸ ਕਰਕੇ ਸਿੱਖ ਬਣਨ ਵਾਸਤੇ ਗੁਰੂ ਸਾਹਿਬ ਦੇ ਹੁਕਮ ਦੀ ਪਾਲਣਾ ਕਰਨੀ ਜਰੂਰੀ ਹੈ।
Related Topics: United Khalsa Dal U.K