
May 20, 2023 | By ਸਿੱਖ ਸਿਆਸਤ ਬਿਊਰੋ
ਗੋਸਟਿ ਸਭਾ ਪੰਜਾਬੀ ਯੂਨੀਵਰਸਿਟੀ,ਪਟਿਆਲਾ ਵੱਲੋਂ ਦੱਖਣੀ ਏਸ਼ੀਆ ਭਾਖਾ ਅਤੇ ਸੱਭਿਆਚਾਰ ਕੇਂਦਰ ਦੇ ਸਹਿਯੋਗ ਨਾਲ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੈਨੇਟ ਹਾਲ ਵਿੱਚ ਮਿਤੀ 11 ਮਈ 2023 ਨੂੰ “ਬਿਜਲ ਸੱਥ (Social Media) ਅਤੇ ਬੋਲਣ ਦੀ ਆਜਾਦੀ : ਇੱਕ ਪੜਚੋਲ” ਵਿਸ਼ੇ ਉੱਤੇ ਸੈਮੀਨਾਰ ਕਰਵਾਇਆ ਗਿਆ । ਇਸ ਸੈਮੀਨਾਰ ਵਿੱਚ ਵੱਖ ਵੱਖ ਖੇਤਰਾਂ ਅੰਦਰ ਕੰਮ ਕਰ ਰਹੇ ਮਾਹਰ ਵਿਦਵਾਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਸੈਮੀਨਾਰ ਨੂੰ ਦੋ ਸੈਸਨਾਂ ਵਿੱਚ ਵੰਡਿਆ ਗਿਆ ਸੀ। ਪਹਿਲੇ ਸੈਸਨ ਵਿੱਚ 5 ਬੁਲਾਰਿਆਂ ( ਪਰਮਜੀਤ ਸਿੰਘ ਗਾਜੀ, ਹਰਮੀਤ ਸਿੰਘ ਫਤਿਹ, ਡਾ. ਸੁਰਜੀਤ ਸਿੰਘ, ਡਾ. ਅਰਵਿੰਦ ਅਤੇ ਅਜੇਪਾਲ ਸਿੰਘ ਬਰਾੜ) ਨੇ ਆਪਣੇ ਵਿਚਾਰ ਸਾਝੇ ਕੀਤੇ ਅਤੇ ਦੂਜੇ ਸੈਸਨ ਵਿੱਚ ਡਾ. ਸਿਕੰਦਰ ਸਿੰਘ, ਡਾ. ਗੁਰਮੁੱਖ ਸਿੰਘ ਅਤੇ ਡਾ. ਸੇਵਕ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਸੈਮੀਨਾਰ ਦੌਰਾਨ ਸ. ਪਰਮਜੀਤ ਸਿੰਘ ਗਾਜੀ ਵੱਲੋਂ ਸਾਂਝੇ ਕੀਤੇ ਗਏ ਵਿਚਾਰਾਂ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ।
Related Topics: Goshti Sabha, Parmjeet Singh Gazi, Punjabi University Patiala, Social Media