ਪਿੰਡ ਕਿੰਗਰਾ ਦੇ ਸ਼ੈਲਰ ਮਾਲਕਾਂ ਦੁਆਰਾ ਮਿਲਿੰਗ ਕੀਤੇ ਸਰਕਾਰੀ ਚਾਵਲਾਂ ਦਾ ਕਥਿਤ ਤੌਰ ਤੇ ਢਾਈ ਕਰੋੜ ਦਾ ਘਪਲਾ?
May 15, 2010 | By ਸਿੱਖ ਸਿਆਸਤ ਬਿਊਰੋ
ਸਾਦਿਕ (8 ਮਈ, 2010 – ਗੁਰਭੇਜ ਸਿੰਘ ਚੌਹਾਨ): ਸ਼ੈਲਰ ਮਾਲਕ ਵੱਲੋਂ ਪਨਸਪ ਮਹਿਕਮੇ ਦੀ ਮਿਲਿੰਗ ਲਈ ਲਗਾਏ ਗਏ ਝੋਨੇ ਦੇ ਸਟਾਕ ਵਿੱਚ ਕਥਿਤ ਤੌੋਰ ਤੇ ਘਪਲੇਬਾਜੀ ਕਰਕੇ ਕਰੀਬ ਦੋ ਤੋਂ ਢਾਈ ਕਰੋੜ ਰੁਪਏ ਦਾ ਗਬਨ ਕਰਨ ਦਾ ਮਾਮਲਾ ਪ੍ਰਕਾਸ਼ ਵਿੱਚ ਆਇਆ ਹੈ। ਜਿਕਰਯੋਗ ਹੈ ਕਿ ਪਹਿਲਾਂ ਤੋਂ ਡਿਫਾਲਟਰ ਚਲ ਰਹੇ ਸ਼ੈਲਰ ਮਾਲਕਾਂ ਨੂੰ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਕਥਿਤ ਮਿਲੀ ਭੁਗਤ ਨਾਲ ਸੈਂਕੜੇ ਟਨ ਝੋਨਾ ਦੁਬਾਰਾ ਫਿਰ ਮਿਲਿੰਗ ਲਈ ਦਿੱਤਾ ਗਿਆ। ਹੁਣ ਵਿਭਾਗ ਦੇ ਉੱਚ ਅਧਿਕਾਰੀ ਆਪਣੇ ਆਪ ਨੂੰ ਬਚਾ ਕੇ ਮਾਮਲੇ ਤੋਂ ਦੂਰ ਰਹਿਣ ਲਈ ਸ਼ੈਲਰ ਵਿੱਚ ਵਿਭਾਗ ਦੇ ਕੰਮ ਕਰ ਰਹੇ ਚੌਂਕੀਦਾਰਾਂ ਨੂੰ ਲਪੇਟਣ ਦੀ ਕੋਸ਼ਿਸ਼ ਵਿੱਚ ਹਨ । ਮਿਲੀ ਜਾਣਕਾਰੀ ਅਨੁਸਾਰ ਜਿਲ੍ਹਾ ਫਰੀਦਕੋਟ ਦੇ ਕਸਬਾ ਸਾਦਿਕ ਦੇ ਨਜਦੀਕ ਪਿੰਡ ਕਿੰਗਰੇ ਵਿਖੇ ਮਾਲਵਾ ਰਾਈਜ਼ ਮਿੱਲ ਵਿੱਚ ਪਿਛਲੇ ਸਾਲ ਪਨਸਪ ਦੁਆਰਾ ਲਗਾਏ ਗਏ ਝੋਨੇ ਦੀ ਮਿਲਿੰਗ ਲਈ ਕਰੀਬ 57,000 ਕੁਇੰਟਲ ਝੋਨੇ ਦੀ ਮਿਲਿੰਗ ਕੀਤੇ ਗਏ ਇਕਰਾਰ ਮੁਤਾਬਿਕ ਨਾ ਕੀਤੇ ਜਾਣ ਕਾਰਨ ਵਿਭਾਗ ਨੇ ਇਸ ਨੂੰ ਡਿਫਾਲਟਰ ਕਰਾਰ ਦੇ ਦਿੱਤਾ ਸੀ। ਪਰ ਫੇਰ ਸਾਰੇ ਨਿਯਮਾਂ ਦੀ ਉਲੰਘਣਾਂ ਕਰਦੇ ਹੋਏ ਵਿਭਾਗ ਦੇ ਉੱਚ ਅਧਿਕਾਰੀਆਂ ਦੁਆਰਾ ਪੈਡੀ ਸੀਜ਼ਨ 2009 ਵਿੱਚ 67,000 ਕੁਇੰਟਲ ਝੋਨਾ ਹੋਰ ਮਿਲਿੰਗ ਲਈ ਇੱਥੇ ਲਗਾ ਦਿੱਤਾ ਗਿਆ। ਸ਼ੈਲਰ ਮਾਲਕਾਂ ਵੱਲੋਂ ਕਥਿਤ ਤੌਰ ਤੇ ਵਿਭਾਗ ਦੇ ਇਸ ਝੋਨੇ ਦੀ ਮਿਲਿੰਗ ਕਰਕੇ ਖੁੱਲ੍ਹੀ ਮਾਰਕਿਟ ਵਿੱਚ ਚਾਵਲ ਵੇਚੇ ਜਾਣ ਦੀਆਂ ਸ਼ਿਕਾਇਤਾਂ, ਡਿਊਟੀ ਤੇ ਤੈਨਾਤ ਵਿਭਾਗ ਦੇ ਚੌਂਕੀਦਾਰਾਂ ਦੁਆਰਾ ਸਮੇਂ ਸਮੇਂ ਸਿਰ ਜਿਲ੍ਹਾ ਦਫਤਰ ਵਿਖੇ ਲਿਖਤੀ ਤੌਰ ਤੇ ਕੀਤੀਆਂ ਗਈਆਂ।
ਪਰ ਜਿਨ੍ਹਾਂ ਤੇ ਕੋਈ ਵੀ ਅਸਰਦਾਰ ਕਾਰਵਾਈ ਨਹੀਂ ਹੋਈ। ਹੁਣ ਵਿਭਾਗ ਦੇ ਅਧਿਕਾਰੀਆਂ ਦੁਆਰਾ ਸ਼ੈਲਰ ਵਿੱਚ ਪਏ ਆਪਣੇ ਸਟਾਕ ਦੀ ਗਿਣਤੀ ਮਿਣਤੀ ਕੀਤੇ ਜਾਣ ਤੇ ਕਰੀਬ 30-35 ਹਜ਼ਾਰ ਗੱਟਾ ਘੱਟ ਪਾਇਆ ਗਿਆ। ਜਿਸ ਦੀ ਕੀਮਤ ਕਰੀਬ ਦੋ ਤੋਂ ਢਾਈ ਕਰੋੜ ਰੁਪਿਆ ਬਣਦੀ ਹੈ। ਇਸ ਸਬੰਧ ਵਿੱਚ ਜਦ ਜਿਲ੍ਹਾ ਪ੍ਰਬੰਧਕ ਪਨਸਪ ਨਾਲ ਟੈਲੀਫੂਨ ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਇਹ ਤਾਂ ਮੰਨਿਆ ਕਿ ਸਟਾਕ ਵਿੱਚ ਕਮੀ ਤਾਂ ਪਾਈ ਗਈ ਅਤੇ ਇਸ ਸਬੰਧੀ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਜਿਸ ਦੀ ਕਿ ਪੁਲਿਸ ਜਾਂਚ ਚੱਲ ਰਹੀ ਹੈ ਇਸ ਤੋਂ ਇਲਾਵਾ ਉਨ੍ਹਾ ਕਿਹਾ ਕਿ ਉਹ ਇਸ ਮੌਕੇ ਆਪਣੇ ਦਫਤਰ ਵਿਚ ਨਾ ਹੋਣ ਕਰਕੇ ਇਸ ਸੰਬੰਧੀ ਰਿਕਾਰਡ ਦੇਖੇ ਬਿਨਾ ਸਹੀ ਜਾਣਕਾਰੀ ਨਹੀਂ ਦੇ ਸਕਦੇ। ਸ਼ੈਲਰ ਮਾਲਕ ਰਜਿੰਦਰ ਕੁਮਾਰ ਨਾਲ ਜਦੋਂ ਫੋਨ ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਨਸਪ ਦੁਆਰਾ ਸਾਲ 2008 ਚ ਜੋ ਝੋਨਾ ਜਾਰੀ ਕੀਤਾ ਗਿਆ ਸੀ ਉਸ ਦੀ ਮਿਲਿੰਗ ਕਰਨ ਉਪਰੰਤ ਮਹਿਕਮੇ ਦੁਆਰਾ ਜੋ ਸਟਾਕ ਘੱਟ ਪਾਇਆ ਗਿਆ ਸੀ ਉਸ ਦਾ ਉਨ੍ਹਾਂ ਦੁਆਰਾ ਕੋਈ 2 ਕਰੋੜ 97 ਲੱਖ ਦਾ ਮਹਿਕਮੇ ਨੂੰ ਚੈੱਕ ਦਿੱਤਾ ਗਿਆ ਸੀ ਜੋ ਕਿ ਬਾਊਸ ਹੋ ਗਿਆ ,ਜਿਸ ਦਾ ਮਹਿਕਮੇ ਦੁਆਰਾ ਉਨ੍ਹਾਂ ਤੇ ਕੇਸ ਕੀਤਾ ਗਿਆ ਹੈ।
ਸਾਦਿਕ (8 ਮਈ, 2010 – ਗੁਰਭੇਜ ਸਿੰਘ ਚੌਹਾਨ): ਸ਼ੈਲਰ ਮਾਲਕ ਵੱਲੋਂ ਪਨਸਪ ਮਹਿਕਮੇ ਦੀ ਮਿਲਿੰਗ ਲਈ ਲਗਾਏ ਗਏ ਝੋਨੇ ਦੇ ਸਟਾਕ ਵਿੱਚ ਕਥਿਤ ਤੌਰ ਤੇ ਘਪਲੇਬਾਜੀ ਕਰਕੇ ਕਰੀਬ ਦੋ ਤੋਂ ਢਾਈ ਕਰੋੜ ਰੁਪਏ ਦਾ ਗਬਨ ਕਰਨ ਦਾ ਮਾਮਲਾ ਪ੍ਰਕਾਸ਼ ਵਿੱਚ ਆਇਆ ਹੈ। ਜਿਕਰਯੋਗ ਹੈ ਕਿ ਪਹਿਲਾਂ ਤੋਂ ਡਿਫਾਲਟਰ ਚਲ ਰਹੇ ਸ਼ੈਲਰ ਮਾਲਕਾਂ ਨੂੰ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਕਥਿਤ ਮਿਲੀ ਭੁਗਤ ਨਾਲ ਸੈਂਕੜੇ ਟਨ ਝੋਨਾ ਦੁਬਾਰਾ ਫਿਰ ਮਿਲਿੰਗ ਲਈ ਦਿੱਤਾ ਗਿਆ। ਹੁਣ ਵਿਭਾਗ ਦੇ ਉੱਚ ਅਧਿਕਾਰੀ ਆਪਣੇ ਆਪ ਨੂੰ ਬਚਾ ਕੇ ਮਾਮਲੇ ਤੋਂ ਦੂਰ ਰਹਿਣ ਲਈ ਸ਼ੈਲਰ ਵਿੱਚ ਵਿਭਾਗ ਦੇ ਕੰਮ ਕਰ ਰਹੇ ਚੌਂਕੀਦਾਰਾਂ ਨੂੰ ਲਪੇਟਣ ਦੀ ਕੋਸ਼ਿਸ਼ ਵਿੱਚ ਹਨ । ਮਿਲੀ ਜਾਣਕਾਰੀ ਅਨੁਸਾਰ ਜਿਲ੍ਹਾ ਫਰੀਦਕੋਟ ਦੇ ਕਸਬਾ ਸਾਦਿਕ ਦੇ ਨਜਦੀਕ ਪਿੰਡ ਕਿੰਗਰੇ ਵਿਖੇ ਮਾਲਵਾ ਰਾਈਜ਼ ਮਿੱਲ ਵਿੱਚ ਪਿਛਲੇ ਸਾਲ ਪਨਸਪ ਦੁਆਰਾ ਲਗਾਏ ਗਏ ਝੋਨੇ ਦੀ ਮਿਲਿੰਗ ਲਈ ਕਰੀਬ 57,000 ਕੁਇੰਟਲ ਝੋਨੇ ਦੀ ਮਿਲਿੰਗ ਕੀਤੇ ਗਏ ਇਕਰਾਰ ਮੁਤਾਬਿਕ ਨਾ ਕੀਤੇ ਜਾਣ ਕਾਰਨ ਵਿਭਾਗ ਨੇ ਇਸ ਨੂੰ ਡਿਫਾਲਟਰ ਕਰਾਰ ਦੇ ਦਿੱਤਾ ਸੀ। ਪਰ ਫੇਰ ਸਾਰੇ ਨਿਯਮਾਂ ਦੀ ਉਲੰਘਣਾਂ ਕਰਦੇ ਹੋਏ ਵਿਭਾਗ ਦੇ ਉੱਚ ਅਧਿਕਾਰੀਆਂ ਦੁਆਰਾ ਪੈਡੀ ਸੀਜ਼ਨ 2009 ਵਿੱਚ 67,000 ਕੁਇੰਟਲ ਝੋਨਾ ਹੋਰ ਮਿਲਿੰਗ ਲਈ ਇੱਥੇ ਲਗਾ ਦਿੱਤਾ ਗਿਆ। ਸ਼ੈਲਰ ਮਾਲਕਾਂ ਵੱਲੋਂ ਕਥਿਤ ਤੌਰ ਤੇ ਵਿਭਾਗ ਦੇ ਇਸ ਝੋਨੇ ਦੀ ਮਿਲਿੰਗ ਕਰਕੇ ਖੁੱਲ੍ਹੀ ਮਾਰਕਿਟ ਵਿੱਚ ਚਾਵਲ ਵੇਚੇ ਜਾਣ ਦੀਆਂ ਸ਼ਿਕਾਇਤਾਂ, ਡਿਊਟੀ ਤੇ ਤੈਨਾਤ ਵਿਭਾਗ ਦੇ ਚੌਂਕੀਦਾਰਾਂ ਦੁਆਰਾ ਸਮੇਂ ਸਮੇਂ ਸਿਰ ਜਿਲ੍ਹਾ ਦਫਤਰ ਵਿਖੇ ਲਿਖਤੀ ਤੌਰ ਤੇ ਕੀਤੀਆਂ ਗਈਆਂ।
ਪਰ ਜਿਨ੍ਹਾਂ ਤੇ ਕੋਈ ਵੀ ਅਸਰਦਾਰ ਕਾਰਵਾਈ ਨਹੀਂ ਹੋਈ। ਹੁਣ ਵਿਭਾਗ ਦੇ ਅਧਿਕਾਰੀਆਂ ਦੁਆਰਾ ਸ਼ੈਲਰ ਵਿੱਚ ਪਏ ਆਪਣੇ ਸਟਾਕ ਦੀ ਗਿਣਤੀ ਮਿਣਤੀ ਕੀਤੇ ਜਾਣ ਤੇ ਕਰੀਬ 30-35 ਹਜ਼ਾਰ ਗੱਟਾ ਘੱਟ ਪਾਇਆ ਗਿਆ। ਜਿਸ ਦੀ ਕੀਮਤ ਕਰੀਬ ਦੋ ਤੋਂ ਢਾਈ ਕਰੋੜ ਰੁਪਿਆ ਬਣਦੀ ਹੈ। ਇਸ ਸਬੰਧ ਵਿੱਚ ਜਦ ਜਿਲ੍ਹਾ ਪ੍ਰਬੰਧਕ ਪਨਸਪ ਨਾਲ ਟੈਲੀਫੂਨ ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਇਹ ਤਾਂ ਮੰਨਿਆ ਕਿ ਸਟਾਕ ਵਿੱਚ ਕਮੀ ਤਾਂ ਪਾਈ ਗਈ ਅਤੇ ਇਸ ਸਬੰਧੀ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਜਿਸ ਦੀ ਕਿ ਪੁਲਿਸ ਜਾਂਚ ਚੱਲ ਰਹੀ ਹੈ ਇਸ ਤੋਂ ਇਲਾਵਾ ਉਨ੍ਹਾ ਕਿਹਾ ਕਿ ਉਹ ਇਸ ਮੌਕੇ ਆਪਣੇ ਦਫਤਰ ਵਿਚ ਨਾ ਹੋਣ ਕਰਕੇ ਇਸ ਸੰਬੰਧੀ ਰਿਕਾਰਡ ਦੇਖੇ ਬਿਨਾ ਸਹੀ ਜਾਣਕਾਰੀ ਨਹੀਂ ਦੇ ਸਕਦੇ। ਸ਼ੈਲਰ ਮਾਲਕ ਰਜਿੰਦਰ ਕੁਮਾਰ ਨਾਲ ਜਦੋਂ ਫੋਨ ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਨਸਪ ਦੁਆਰਾ ਸਾਲ 2008 ਚ ਜੋ ਝੋਨਾ ਜਾਰੀ ਕੀਤਾ ਗਿਆ ਸੀ ਉਸ ਦੀ ਮਿਲਿੰਗ ਕਰਨ ਉਪਰੰਤ ਮਹਿਕਮੇ ਦੁਆਰਾ ਜੋ ਸਟਾਕ ਘੱਟ ਪਾਇਆ ਗਿਆ ਸੀ ਉਸ ਦਾ ਉਨ੍ਹਾਂ ਦੁਆਰਾ ਕੋਈ 2 ਕਰੋੜ 97 ਲੱਖ ਦਾ ਮਹਿਕਮੇ ਨੂੰ ਚੈੱਕ ਦਿੱਤਾ ਗਿਆ ਸੀ ਜੋ ਕਿ ਬਾਊਸ ਹੋ ਗਿਆ ,ਜਿਸ ਦਾ ਮਹਿਕਮੇ ਦੁਆਰਾ ਉਨ੍ਹਾਂ ਤੇ ਕੇਸ ਕੀਤਾ ਗਿਆ ਹੈ।
ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:
ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।