ਰੋਜਾਨਾ ਖਬਰ-ਸਾਰ » ਵਿਦੇਸ਼ » ਸਿਆਸੀ ਖਬਰਾਂ » ਸਿੱਖ ਖਬਰਾਂ

ਖ਼ਬਰਸਾਰ – ਸਿੱਖ ਜਗਤ ਦੇ ਰੋਹ ਅੱਗੇ ਝੁਕਿਆ ਪੀ.ਟੀ.ਸੀ., ਮਾਮਲੇ ਨੂੰ ਵਿਚਾਰਨ ਲਈ ਅਹਿਮ ਇਕੱਤਰਤਾ 17 ਨੂੰ, ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ, ਇਰਾਨ ਨੇ ਫਿਰ ਅਮਰੀਕਾ ਦੇ ਏਅਰਬੇਸ ‘ਤੇ ਕੀਤਾ ਹਮਲਾ ਅਤੇ ਹੋਰ ਖਬਰਾਂ

January 15, 2020 | By

ਅੱਜ ਦਾ ਖ਼ਬਰਸਾਰ (15 ਜਨਵਰੀ 2020)

ਖ਼ਬਰਾਂ ਸਿੱਖ ਜਗਤ ਦੀਆਂ

• ਸਿੱਖ ਜਗਤ ਦੇ ਰੋਹ ਅੱਗੇ ਝੁਕਿਆ ਪੀ.ਟੀ.ਸੀ.
• ਪੀ.ਟੀ.ਸੀ. ਤੇ ਇਸ ਦੇ ਸਿਆਸੀ ਆਕਾ ਬੀਤੇ ਸਮੇਂ ਚ ਸਿੱਖ ਭਾਵਨਾਵਾਂ ਨੂੰ ਟਿੱਚ ਜਾਣਦੇ ਸਨ
• ਪੀ.ਟੀ.ਸੀ. ਨੇ ਲਿਖਤੀ ਬਿਆਨ ਜਾਰੀ ਕੀਤਾ
• ਕਿਹਾ ਕਿ ਕੋਈ ਵੀ ਆਪਣੇ ਮੰਚਾਂ ਉੱਤੇ ਹੁਕਮਨਾਮਾ ਸਾਹਿਬ ਪਾਵੇ ਪੀ.ਟੀ.ਸੀ. ਨੂੰ ਇਤਰਾਜ ਨਹੀਂ ਹੋਵੇਗਾ

• ਪੀ.ਟੀ.ਸੀ. ਦੇ ਬਿਆਨ ਬਾਰੇ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਸਿੱਖ ਸੰਗਤ ਨੂੰ ਇਸ ਮਸਲੇ ਵਿੱਚ ਪਹਿਲੀ ਸਫਲਤਾ ਮਿਲੀ ਹੈ
• ਪੀਟੀਸੀ ਵੱਲੋਂ ਇਹ ਆਪਣੇ ਗੁਨਾਹਾਂ ਦਾ ਇਕਬਾਲ ਹੈ ਜੋ ਉਹ ਆਪਣੇ ਚੈਨਲ ਉਪਰ ਅਸ਼ਲੀਲਤਾ ਵਿਖਾ ਕੇ ਕਰ ਰਹੇ ਹਨ ਅਤੇ ਖੁਦ ਕਬੂਲ ਵੀ ਕਰ ਰਹੇ ਹਨ ਕਿ ਜਿਸ ਚੈਨਲ ਉੱਪਰ ਗੁਰਬਾਣੀ ਦਾ ਪ੍ਰਸਾਰਣ ਹੋਵੇ ਉਸ ਉੱਪਰ ਅਸ਼ਲੀਲਤਾ ਨਹੀਂ ਵਿਖਾਈ ਜਾ ਸਕਦੀ
• ਪਰਮਜੀਤ ਸਿੰਘ ਨੇ ਕਿਹਾ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਅਪੀਲ ਕਰਦੇ ਹਾਂ ਕਿ ਇਸ ਚੈਨਲ ਤੋਂ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਗੁਰਬਾਣੀ ਦਾ ਹੋ ਰਿਹੈ ਸਿੱਧਾ ਪ੍ਰਸਾਰਣ ਬੰਦ ਕਰਵਾਇਆ ਜਾਵੇ
• ਉਨ੍ਹਾਂ ਨੇ ਕਿਹਾ ਕਿ ਜਿਵੇਂ ਪੀਟੀਸੀ ਵਾਲੇ ਕਹਿ ਰਹੇ ਹਨ ਕਿ ਕੋਈ ਵੀ ਹੁਕਮਨਾਮਾ ਸਾਹਿਬ ਸਾਂਝਾ ਕਰੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਮਸਲਾ ਇਹ ਹੈ ਕਿ ਇਹ ਇਤਰਾਜ ਕਰਨ ਵਾਲੇ ਹੁੰਦੇ ਕੌਣ ਹਨ?
• ਪਰਮਜੀਤ ਸਿੰਘ ਨੇ ਕਿਹਾ ਕਿ ਪੀਟੀਸੀ ਵਾਲੇ ਇਹ ਕਹਿ ਕੇ ਝੂਠਾ ਪ੍ਰਾਪੇਗੰਡਾ ਕਰ ਰਹੇ ਹਨ ਕਿ ਅਸੀਂ ਉਨ੍ਹਾਂ ਮੰਚਾਂ ਤੋਂ ਹੁਕਮਨਾਮਾ ਸਾਹਿਬ ਰੁਕਵਾਇਆ ਹੈ ਜਿਨ੍ਹਾਂ ਮੰਚਾਂ ਉੱਪਰ ਅਸ਼ਲੀਲ ਸਮੱਗਰੀ ਪਰੋਸੀ ਜਾਂਦੀ ਹੈ, ਉਨ੍ਹਾਂ ਕਿਹਾ ਕਿ ਪੀ ਟੀ ਸੀ ਵਾਲੇ ਇਹ ਸਾਬਤ ਕਰ ਦੇਣ ਕਿ ਸਿੱਖ ਸਿਆਸਤ ਦੇ ਮੰਚ ਤੋਂ ਕਿਸੇ ਵੀ ਤਰ੍ਹਾਂ ਦੀ ਅਸ਼ਲੀਲ ਸਮੱਗਰੀ ਪਰੋਸੀ ਜਾਂਦੀ ਹੋਵੇ ਨਹੀਂ ਤਾਂ ਅਸੀਂ ਉਨ੍ਹਾਂ ਉੱਪਰ ਮਾਣਹਾਨੀ ਦਾ ਕੇਸ ਦਰਜ ਕਰਾਂਗੇ

ਅਹਿਮ ਇਕੱਤਰਤਾ 17 ਨੂੰ:

• ਪੀ.ਟੀ.ਸੀ. ਅਤੇ ਗੁਰਬਾਣੀ ਪ੍ਰਸਾਰਣ ਦੇ ਮਾਮਲੇ ਨੂੰ ਵਿਚਾਰਨ ਲਈ 17 ਜਨਵਰੀ ਨੂੰ ਕੇਂਦਰੀ ਸਿੰਘ ਸਭਾ, ਸੈਕਟਰ 28, ਚੰਡੀਗੜ੍ਹ ਵਿਖੇ ਇਕੱਰਤਾ ਹੋਵੇਗੀ

ਵਿਰਾਸਤੀ ਮਾਰਗ ਉੱਪਰ ਲੱਗੇ ਬੁੱਤਾਂ ਨੂੰ ਸਿੱਖ ਨੌਜਵਾਨਾਂ ਵੱਲੋਂ ਭੰਨਣ ਦੀ ਕੋਸ਼ਿਸ਼:

• ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਾਂਦੇ ਰਾਹ(ਵਿਰਾਸਤੀ ਮਾਰਗ) ਉੱਪਰ ਲੱਗੇ ਹੋਏ ਗਿੱਧੇ ਤੇ ਭੰਗੜੇ ਵਾਲੇ ਨਚਾਰਾਂ ਦੇ ਬੁੱਤਾਂ ਨੂੰ ਕੁਝ ਸਿੱਖ ਨੌਜਵਾਨਾਂ ਨੇ ਭੰਨਣ ਦੀ ਕੋਸ਼ਿਸ਼ ਕੀਤੀ
• ਰਾਤ ਤਕਰੀਬਨ 1:30 ਵਜੇ ਦੇ ਕਰੀਬ ਇਨ੍ਹਾਂ ਅੱਠ ਨੌਜਵਾਨਾਂ ਨੇ ਇਹ ਬੁੱਤ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਪੁਲਸ ਨੇ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ
• ਇਹ ਨੌਜਵਾਨ ਜੋ ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ ਹਨ ਜਿਨ੍ਹਾਂ ਵਿਰੁੱਧ ਪੁਲਸ ਨੇ ਧਾਰਾ 307, 295ਏ ਸਮੇਤ ਹੋਰ ਵੀ ਕਈ ਧਾਰਾਵਾਂ ਲਾ ਕੇ ਮਾਮਲਾ ਦਰਜ ਕਰ ਲਿਆ ਹੈ
• ਜ਼ਿਕਰਯੋਗ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਾਂਦੇ ਇਸ ਰਾਹ ਉੱਪਰ ‘ਜਿਸ ਨੂੰ ਕਿ ਵਿਰਾਸਤੀ ਮਾਰਗ ਦਾ ਨਾਮ ਦਿੱਤਾ ਗਿਆ ਹੈ’ ਲੱਗੇ ਇਨ੍ਹਾਂ ਗਿੱਧੇ-ਭੰਗੜੇ ਵਾਲੇ ਨਚਾਰਾਂ ਦੇ ਬੁੱਤਾਂ ਖਿਲਾਫ ਸਿੱਖ ਜਗਤ ਵਿੱਚ ਬਹੁਤ ਚਿਰ ਤੋਂ ਆਵਾਜ਼ ਉਠਾਈ ਜਾਂਦੀ ਰਹੀ ਹੈ

ਖ਼ਬਰਾਂ ਦੇਸ ਪੰਜਾਬ ਦੀਆਂ :

• ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕੈਬਨਿਟ ਦੀ ਇੱਕ ਗੈਰ ਰਸਮੀ ਮੀਟਿੰਗ ਵਿੱਚ ਪੰਜਾਬ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਅਨੁਸ਼ਾਸਨਹੀਣਤਾ ਦੀ ਕਾਰਵਾਈ ਕਰਨ ਬਾਰੇ ਵਿਚਾਰ ਚਰਚਾ ਚੱਲੀ
• ਮੰਤਰੀਆਂ ਅਨੁਸਾਰ ਬਾਜਵਾ ਵੱਲੋਂ ਦਿੱਤੇ ਜਾ ਰਹੇ ਬਿਆਨਾਂ ਨਾਲ ਪਾਰਟੀ ਦਾ ਅਕਸ ਖ਼ਰਾਬ ਹੋ ਰਿਹਾ ਹੈ
• ਜਿਕਰਯੋਗ ਹੈ ਕਿ ਕੈਪਟਨ ਖਿਲਾਫ਼ ਅਕਸਰ ਆਪਣੇ ਬਿਆਨਾਂ ਨਾਲ ਸੁਰਖੀਆਂ ਵਿੱਚ ਰਹਿਣ ਵਾਲੇ ਪ੍ਰਤਾਪ ਬਾਜਵਾ ਨੇ ਹਾਲ ਹੀ ਵਿੱਚ ਇਕ ਇਟੰਰਵਿਊ ਦੌਰਾਨ ਕੈਪਟਨ ਦੀ ਕਾਰਗੁਜ਼ਾਰੀ ਤੇ ਸਵਾਲ ਚੁਕਦਿਆਂ ਉਹਨਾਂ ਨੂੰ ਲਾਭੇਂ ਕਰਨ ਦੀ ਗੱਲ ਆਖੀ ਹੈ

• ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੀਏਏ,ਐੱਨਆਰਸੀ ਅਤੇ ਐੱਨਪੀਆਰ ਉਪਰ ਫੈਸਲਾ ਸਦਨ ਮੁਤਾਬਕ ਹੀ ਲਿਆ ਜਾਵੇਗਾ
• ਕੈਬਨਿਟ ਦੀ ਗੈਰ ਰਸਮੀ ਮੀਟਿੰਗ ਦੌਰਾਨ ਕੈਪਟਨ ਨਗ ਕਿਹਾ ਕਿ ਇਹਨਾਂ ਮੁੱਦਿਆਂ ਉਪਰ ਸਰਕਾਰ ਪੰਜਾਬ ਵਿਧਾਨ ਸਭਾ ਦੀ ਇੱਛਾ ਸ਼ਕਤੀ ਅਨੁਸਾਰ ਹੀ ਚੱਲੇਗੀ

• ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਦੀ ਯੋਜਨਾ ਤਹਿਤ ਸਟੇਸ਼ਨ ਨੂੰ ਵਿਰਾਸਤੀ ਦਿੱਖ ਦੇਣ ਤੇ ਸ਼ੁਰੂ ਹੋਇਆ ਵਿਵਾਦ
• ਡਿਜ਼ਾਈਨ ਅਨੁਸਾਰ ਸਟੇਸ਼ਨ ਦੇ ਦਾਖਲਾ ਸਥਾਨ ਉੱਤੇ ਬਣਨ ਜਾ ਰਹੇ ਸਰੋਵਰ ਦੀ ਦਿੱਖ ਕਮਲ ਦੇ ਫੁੱਲ ਵਾਲੀ ਹੋਵੇਗੀ
• ਮਾਹਿਰ ਇਸ ਵਿਸ਼ਵ ਪੱਧਰੀ ਪ੍ਰਾਜੈਕਟ ਦੀ ਦਿੱਖ ਨੂੰ ਸਿੱਖ ਵਿਰਾਸਤ ਅਨੁਸਾਰ ਬਣਾਉਣ ਦੇ ਹੱਕ ਵਿੱਚ
• ਮਾਹਿਰਾਂ ਨੇ ਇਸ ਕਮਲ ਦੀ ਦਿੱਖ ਨੂੰ ਉਭਾਰ ਕੇ ਅਤੇ ਇਸ ਨੂੰ ਸਿੱਖ ਵਿਰਾਸਤ ਨਾਲ ਜੋੜਨ ਨੂੰ ਗਲਤ ਕਰਾਰ ਦਿੱਤਾ

ਖ਼ਬਰਾਂ ਭਾਰਤੀ ਉਪਮਹਾਂਦੀਪ ਦੀਆਂ:

• ਭਾਰਤੀ ਫੌਜ ਦੇ ਮੁਖੀ ਮਨੋਜ ਮੁਕੰਦ ਨਰਵਾਣੇ ਨੇ ਕਿਹਾ ਕਿ 1965 ਅਤੇ 1971 ਦੇ ਯੁੱਧ ਵਿੱਚ ਸ਼ਾਮਲ ਫੌਜੀਆਂ ਨੂੰ ਫਰੀਡਮ ਫਾਈਟਰ ਪੈਨਸ਼ਨ ਦਿੱਤੀ ਜਾਵੇ
• ਭਾਰਤੀ ਫੌਜ ਮੁਖੀ ਨੇ ਕਿਹਾ ਕਿ ਅਸੀਂ ਫੌਜ ਵਿੱਚ ਔਰਤਾਂ ਨੂੰ ਵੀ ਸ਼ਾਮਿਲ ਕਰ ਰਹੇ ਹਾਂ ਅਤੇ ਔਰਤਾਂ ਦੀ ਬਕਾਇਦਾ ਟ੍ਰੇਨਿੰਗ ਵੀ ਸ਼ੁਰੂ ਕੀਤੀ ਜਾ ਚੁੱਕੀ ਹੈ
• ਨੋਟ ਕਰਨ ਵਾਲੀ ਗੱਲ ਇਹ ਹੈ ਕਿ ਅੱਜ ਕੱਲ੍ਹ ਭਾਰਤੀ ਫ਼ੌਜ ਦੇ ਮੁਖੀ ਰਾਜਨੀਤਿਕ ਨੇਤਾਵਾਂ ਵਾਂਗੂੰ ਬਿਆਨਬਾਜੀ ਕਰ ਰਹੇ ਹਨ

• ਪਾਕਿਸਤਾਨੀ ਕਸ਼ਮੀਰ ਉਪਰ ਕਬਜੇ ਨੂੰ ਲੈ ਕੇ ਭਾਰਤੀ ਫੌਜ ਮੁੱਖੀ ਵੱਲੋਂ ਦੇ ਦਿੱਤੇ ਬਿਆਨ ਨੂੰ ਭਾਰਤ ਦੇ ਰੱਖਿਆ ਰਾਜ ਮੰਤਰੀ ਨੇ ਸਹਿਮਤੀ ਪ੍ਰਗਟਾਈ
• ਭਾਰਤ ਦੇ ਰੱਖਿਆ ਰਾਜ ਮੰਤਰੀ ਸ੍ਰੀਪਦ ਨਾਇਕ ਨੇ ਕਿਹਾ ਇਸਦੇ ਬਾਰੇ ਜਰੂਰ ਵਿਚਾਰ ਕਰੇਗੀ
• ਰੱਖਿਆ ਰਾਜ ਮੰਤਰੀ ਨੇ ਕਿਹਾ ਕਿ ਇਹ ਮੁੱਦਾ ਤਾਂ ਸਰਕਾਰ ਦੀ ਪਸੰਦੀਦਾ ਸੂਚੀ ਵਿੱਚ ਹੈ ਅਤੇ ਸਾਡੀ ਫੌਜ ਇਹ ਕਰਨ ਲਈ ਪੂਰੀ ਤਰਾਂ ਸਮਰੱਥ ਵੀ ਹੈ ਇਸ ਲਈ ਸਰਕਾਰ ਇਸ ਗੱਲ ਉਪਰ ਨਿਸਚਿਤ ਤੌਰ ਤੇ ਗੌਰ ਕਰੇਗੀ

ਦਿੱਲੀ ਵਿਧਾਨ ਸਭਾ ਚੋਣਾਂ:

• 70 ਸੀਟਾਂ ਵਾਲੀ ਦਿੱਲੀ ਵਿਧਾਨ ਸਭਾ ਲਈ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ
• ਆਮ ਆਦਮੀ ਪਾਰਟੀ ਨੇ 15 ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਵੀ ਕੱਟੀਆਂ ਹਨ ਉੱਥੇ 8 ਔਰਤਾਂ ਦੀਆਂ ਟਿਕਟਾਂ ਵੀ ਕੱਟ ਦਿੱਤੀਆਂ ਹਨ
• ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆਂ ਨੇ ਕਿਹਾ ਕਿ ਅਸੀਂ ਜ਼ਮੀਨੀ ਪੱਧਰ ਦੇ ਸਰਵੇ ਅਨੁਸਾਰ ਹੀ ਉਮੀਦਵਾਰਾਂ ਦੀ ਚੋਣ ਕੀਤੀ ਹੈ

•ਦਿੱਲੀ ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦੇ ਵਿਚਾਲੇ ਸੀਟਾਂ ਦੀ ਵੰਡ ਨੂੰ ਲੈ ਕੇ ਅੱਜ ਬੈਠਕ ਹੋਣ ਜਾ ਰਹੀ ਹੈ
• ਸ਼੍ਰੋਮਣੀ ਅਕਾਲੀ ਦਲ ਬਾਦਲ ਭਾਜਪਾ ਕੋਲੋਂ ਅੱਠ ਸੀਟਾਂ ਦੀ ਮੰਗ ਕਰ ਰਿਹਾ ਹੈ

• ਰਾਮਵਿਲਾਸ ਪਾਸਵਾਨ ਦੀ ਲੋਕ ਜਨ ਸ਼ਕਤੀ ਪਾਰਟੀ ਦਿੱਲੀ ਦੀਆਂ ਸਾਰੀਆਂ 70 ਵਿਧਾਨ ਸਭਾ ਸੀਟਾਂ ਉੱਪਰ ਚੋਣ ਲੜੇਗੀ
• ਇਸ ਤਹਿਤ ਉਨ੍ਹਾਂ ਨੇ 15 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ
• ਰਾਮਵਿਲਾਸ ਪਾਸਵਾਨ ਨਾਲ ਭਾਰਤ ਦੀ ਮੋਦੀ ਸਰਕਾਰ ਦੇ ਕੇਂਦਰੀ ਮੰਤਰੀ ਹਨ

ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ:

• ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਪਹੁੰਚਿਆ ਕ੍ਰਿਕਟ ਦੇ ਮੈਦਾਨ ਤੱਕ
• ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਭਾਰਤ ਅਤੇ ਆਸਟਰੇਲੀਆ ਦੇ ਦਰਮਿਆਨ ਹੋ ਰਹੇ ਮੈਚ ਵਿੱਚ ਪਹੁੰਚੇ ਦਰਸ਼ਕਾਂ ਨੇ ਵੱਖਰੇ ਤਰੀਕੇ ਨਾਲ ਸੀਏਏ ਦਾ ਵਿਰੋਧ ਕੀਤਾ
• ਕਾਫੀ ਸਾਰੇ ਲੋਕ ਚਿੱਟੀਆਂ ਟੀ ਸ਼ਰਟਾਂ ਪਾ ਕੇ ਆਏ ਸਨ ਜਿਨ੍ਹਾਂ ਉੱਪਰ ਨੋ-ਸੀਏਏ, ਨੋ-ਐੱਨਆਰਸੀ ਅਤੇ ਨੋ-ਐੱਨਪੀਆਰ ਲਿਖਿਆ ਹੋਇਆ ਸੀ

ਖ਼ਬਰਾਂ ਆਰਥਿਕ ਜਗਤ ਦੀਆਂ:

• ਅਮਰੀਕਾ ਨੇ ਚੀਨ ਨੂੰ ਆਪਣੇ ਦੇਸ਼ ਦੀ ਮੁਦਰਾ ਨਾਲ ਛੇੜਛਾੜ ਕਰਨ ਵਾਲਾ ਦੇਸ਼ ਐਲਾਨ ਕਰਨ ਦੇ ਫਰਮਾਨ ਨੂੰ ਵਾਪਸ ਲੈ ਲਿਆ ਹੈ
• ਅਮਰੀਕਾ ਦੇ ਚੀਨ ਨਾਲ ਪਹਿਲੀ ਸਟੇਜ ਦੇ ਵਪਾਰਕ ਕਰਾਰ ਉੱਪਰ ਦਸਤਖਤ ਕਰਨ ਤੋਂ ਪਹਿਲਾਂ ਅਮਰੀਕਾ ਵੱਲੋਂ ਇਹ ਬਿਆਨ ਆਇਆ ਹੈ
• ਜ਼ਿਕਰਯੋਗ ਹੈ ਕਿ ਬੀਤੇ ਸਾਲ ਵਿੱਚ ਦੁਨੀਆਂ ਦੇ ਦੋ ਪ੍ਰਮੁੱਖ ਅਰਥ ਵਿਵਸਥਾ ਵਾਲੇ ਦੇਸ਼ ਚੀਨ ਅਤੇ ਅਮਰੀਕਾ ਵਪਾਰਕ ਯੁੱਧ ਵਿੱਚ ਉਲਝੇ ਰਹੇ ਜਿਸ ਦੀ ਵਜ੍ਹਾ ਕਰਕੇ ਚੀਨ ਦਾ ਅਮਰੀਕਾ ਨਾਲ ਵਾਧੂ ਵਪਾਰ 8.5 ਫੀਸਦੀ ਘੱਟ ਕੇ 296 ਅਰਬ ਡਾਲਰ ਹੀ ਰਿਹਾ
• ਪਿਛਲੇ ਸਾਲ ਅਮਰੀਕਾ ਅਤੇ ਚੀਨ ਦਾ ਇਹ ਵਪਾਰ 323.3 ਅਰਬ ਡਾਲਰ ਰਿਹਾ ਸੀ

• ਭਾਰਤ ਦੇ ਦੌਰੇ ਤੇ ਆ ਰਹੇ ਐਮਾਜ਼ਾਨ ਦੇ ਬਾਨੀ ਅਤੇ ਮੁੱਖ ਕਾਰਜਕਾਰੀ ਜੇਫ ਬੇਜੋਸ ਦੇ ਖਿਲਾਫ ਭਾਰਤੀ ਵਪਾਰੀ ਰੋਹ ਵਿਖਾਵੇ ਕਰਨਗੇ

ਕੌਮਾਂਤਰੀ ਖ਼ਬਰਾਂ:

• ਇਰਾਨ ਨੇ ਇੱਕ ਵਾਰ ਫਿਰ ਅਮਰੀਕਾ ਦੇ ਏਅਰਬੇਸ ਉੱਪਰ ਕੀਤਾ ਹਮਲਾ
• ਰਾਕਟਾਂ ਦੇ ਇਸ ਹਮਲੇ ਦੇ ਨਾਲ ਹਾਲੇ ਤੱਕ ਕਿਸੇ ਦੇ ਮਰਨ ਦੀ ਪੁਸ਼ਟੀ ਨਹੀਂ
• ਇਹ ਹਮਲਾ ਬਗਦਾਦ ਦੇ ਉੱਤਰ ਵਿੱਚ ਸਥਿੱਤ ਅਮਰੀਕੀ ਅਗਵਾਈ ਵਾਲੀ ਗੱਠਜੋੜ ਫੌਜ ਦੇ ਹਵਾਈ ਅੱਡੇ ਤੇ ਹੋਇਆ

• ਅਮਰੀਕਾ ਦੀ ਔਰਤ ਸਾਂਸਦ ਡੇਬੀ ਡਿੰਗੇਲ ਨੇ ਕਿਹਾ ਕਿ ਭਾਰਤ ਦੇ ਜੰਮੂ ਕਸ਼ਮੀਰ ਵਿੱਚ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੋ ਰਿਹਾ ਹੈ
• ਅਮਰੀਕੀ ਸਾਂਸਦ ਨੇ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਹਜ਼ਾਰਾਂ ਲੋਕਾਂ ਨੂੰ ਅਨਿਆਂਪੂਰਨ ਤਰੀਕੇ ਨਾਲ ਹਿਰਾਸਤ ਵਿੱਚ ਲਿਆ ਗਿਆ ਹੈ
• ਡੇਬੀ ਡਿੰਗੇਲ ਨੇ ਕਿਹਾ ਕਿ ਕਸ਼ਮੀਰ ਵਿੱਚ ਲੱਖਾਂ ਲੋਕਾਂ ਦੀ ਪਹੁੰਚ ਵਿੱਚ ਇੰਟਰਨੈੱਟ ਅਤੇ ਟੈਲੀਫੋਨ ਨਹੀਂ ਹਨ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , ,