ਕੌਮਾਂਤਰੀ ਖਬਰਾਂ » ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ » ਵਿਦੇਸ਼ » ਸਿਆਸੀ ਖਬਰਾਂ » ਸਿੱਖ ਖਬਰਾਂ

ਖਬਰਸਾਰ: ਪੀਟੀਸੀ ਮਾਮਲਾ ਠੰਡਾ ਹੋਣ ਦੀ ਥਾਂ ਹੋਰ ਭਖਿਆ, ਪੁਲਿਸ ਮੁਖੀ ਦਿਨਕਰ ਗੁਪਤਾ ਦੀ ਨਿਯੁਕਤੀ ਰੱਦ, ਆਪ ਨੂੰ ਝਟਕਾ, ਜਪਾਨ ਪਰਮਾਣੂ ਰਿਐਕਟਰ ਮੁੜ ਨਹੀਂ ਚਲਾਏਗਾ ਅਤੇ ਹੋਰ ਖਬਰਾਂ

January 18, 2020 | By

ਅੱਜ ਦਾ ਖਬਰਸਾਰ (18 ਜਨਵਰੀ 2020)

ਖਬਰਾਂ ਸਿੱਖ ਜਗਤ ਦੀਆਂ:

ਪੀ.ਟੀ.ਸੀ. ਮਾਮਲੇ ਤੇ ਅਗਲੀ ਕਾਰਵਾਈ ਦਾ ਐਲਾਨ:

 • ਸਿੱਖ ਸੰਗਤ ਦੀ ਚੰਡੀਗੜ੍ਹ ਵਿੱਚ ਅਹਿਮ ਇੱਕਤਰਤਾ ਹੋਈ।
 • ਸਿੱਖ ਸਖਸ਼ੀਅਤਾਂ ਅਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ।
 • ਚਾਰ ਅਹਿਮ ਮਤੇ ਸਰਬ-ਸੰਮਤੀ ਨਾਲ ਪ੍ਰਵਾਣ ਕੀਤੇ।
 • ਸਿੱਖ ਸੰਗਤ ਨੇ ਕਿਹਾ ਕਿ ਪੀ.ਟੀ.ਸੀ. ਨੇ ਗੁਰਬਾਣੀ ਨੂੰ ਆਪਣੀ ਬੌਧਿਕ ਜਗੀਰ ਦੱਸ ਕੇ ਬੇਅਦਬੀ ਕੀਤੀ।
 • ਪਿਛਲੇ ਦੋ ਦਹਾਕਿਆਂ ਦੌਰਾਨ ਗੁਰਬਾਣੀ ਪ੍ਰਸਾਰਣ ਵਿੱਚ ਗੁਰਮਤਿ, ਕਾਨੂੰਨੀ ਅਤੇ ਵਿੱਤੀ ਪੱਖਾਂ ਤੋਂ ਹੋਈਆਂ ਉਲੰਘਣਾਵਾਂ ਦੀ ਜਾਂਚ ਦਾ ਫੈਸਲਾ ਕੀਤਾ।
 • ਜਾਂਚ ਕਰਨ ਲਈ 6 ਜੀਆਂ ਦਾ ਜਥਾ ਕਾਇਮ ਕੀਤਾ।
 • ਜਾਂਚ ਜਥਾ 6 ਹਫ਼ਤੇ ਵਿੱਚ ਪੜਤਾਲ ਕਰਕੇ ਲੇਖਾ ਸੰਗਤ ਦੇ ਸਨਮੁਖ ਪੇਸ਼ ਕਰੇਗਾ।
 • ਗੁਰਬਾਣੀ ਪ੍ਰਸਾਰਣ ਦੇ ਆਦਰਸ਼ਕ ਪ੍ਰਬੰਧ ਦੀ ਰੂਪ ਰੇਖਾ ਬਾਰੇ ਸਿੱਖ ਸੰਗਤ, ਸਿੱਖ ਸੰਸਥਾਵਾਂ ਅਤੇ ਜਥੇਬੰਦੀਆਂ ਤੋਂ ਸੁਝਾਅ ਲਏ ਜਾਣਗੇ, ਅਤੇ
 • ਗੁਰਬਾਣੀ ਪ੍ਰਸਾਰਣ ਦੇ ਆਦਰਸ਼ਕ ਪ੍ਰਬੰਧ ਦੀ ਰੂਪ-ਰੇਖਾਂ ਵੀ 6 ਹਫਤੇ ਵਿੱਚ ਤਿਆਰ ਕਰਕੇ ਸੰਗਤ ਦੇ ਸਨਮੁਖ ਪੇਸ਼ ਕੀਤੀ ਜਾਵੇਗੀ।

ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਸੈਕਟਰ 28 ਚੰਡੀਗੜ੍ਹ ਵਿਖੇ ਹੋਈ ਇਕੱਤਰਤਾ ਦੀ ਇਕ ਤਸਵੀਰ

ਬੁੱਤ ਮਾਮਲਾ:

 • ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਰਸਤੇ ਉਪਰ ਲੱਗੇ ਬੁੱਤਾਂ ਨੂੰ ਤੋੜਨ ਵਾਲੇ 10ਵੇਂ ਨੌਜਵਾਨ ਅੰਮ੍ਰਿਤਪਾਲ ਸਿੰਘ ਨੇ ਗ੍ਰਿਫਤਾਰੀ ਦਿੱਤੀ।
 • ਗ੍ਰਿਫਤਾਰੀ ਚੰਡੀਗੜ੍ਹ ਪਹੁੰਚ ਕੇ ਦਿੱਤੀ।
 • ਗ੍ਰਿਫਤਾਰੀ ਤੋਂ ਪਹਿਲਾਂ ਵੱਖ-ਵੱਖ ਖਬਰ ਅਦਾਰਿਆਂ ਨਾਲ ਗੱਲਬਾਤ ਭਰਵਾਈ।
 • ਦਾਅਵਾ ਕੀਤਾ ਕਿ ਬੁੱਤਾਂ ਦੇ ਥੰਮ ’ਤੇ ਹਥੌੜੇ ਮਾਰ ਕੇ ਉਹਨਾਂ ਭਾਈ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਦਾ ਇਤਿਹਾਸ ਦਹੁਰਇਆ ਹੈ।
 • ਕਿਹਾ ਹੈ ਜਾਂ ਤਾਂ ਸੰਗਤ ਇਹ ਗੱਲ ਮੰਨੇ ਕਿ ਉਹਨਾਂ ਸਹੀ ਕੀਤਾ ਹੈ ਜਾਂ ਫਿਰ ਇਤਿਹਾਸ ਪੜ੍ਹਨਾ ਛੱਡ ਦੇਵੇ।
 • ਧਾਰਾ 307 ਤਹਿਤ ਇਰਾਦਾ ਕਤਲ ਦਾ ਮੁਕੱਦਮਾ ਦਰਜ ਕਰਨ ਨੂੰ ਗਲਤ ਕਾਰਵਾਈ ਦੱਸਿਆ
 • ਕਿਹਾ ਕਿਸੇ ਪੁਲਿਸ ਵਾਲੇ ’ਤੇ ਹਮਲਾ ਨਹੀਂ ਸੀ ਕੀਤਾ
 • ਸਬੂਤ ਵਜੋਂ ਸੀ.ਸੀ.ਟੀ.ਵੀ. ਦੇ ਦ੍ਰਿਸ਼ਾਂ ਦਾ ਹਵਾਲਾ ਦਿੱਤਾ
 • ਕਿਹਾ ਪਹਿਲਾਂ ਬੁੱਤ ਹਟਾਉਣ ਲਈ ਅਰਜੀਆਂ ਦਿੱਤੀਆਂ ਸਨ
 • ਅਰਜੀਆਂ ’ਤੇ ਅਮਲ ਨਾ ਹੋਣ ਕਰਕੇ ਮਜਬੂਰੀ ਵੱਸ ਬੁੱਤ ਭੰਨਣ ਦੀ ਕਾਰਵਾਈ ਕੀਤੀ
 • ਅੰਮ੍ਰਿਤਪਾਲ ਸਿੰਘ ਦੇ ਵਕੀਲ ਸਿਮਰਨ ਸਿੰਘ ਨੇ ਕਿਹਾ ਸੀ.ਸੀ.ਟੀ.ਵੀ. ਦੇ ਦ੍ਰਿਸ਼ ਸਬੂਤ ਵਜੋਂ ਪੁਲਿਸ ਨੂੰ ਦੇ ਦਿੱਤੇ ਹਨ
 • ਕਿਹਾ ਕਿ ਨੌਜਵਾਨਾਂ ਦੋ ਮਿਨਟ ਤੱਕ ਸੰਕੇਤਕ ਕਾਰਵਾਈ ਹੀ ਕੀਤੀ ਸੀ ਅਤੇ ਕਿਸੇ ਪੁਲਿਸ ਵਾਲੇ ਉੱਤੇ ਹਮਲਾ ਨਹੀਂ ਕੀਤਾ

ਬੁੱਤਾਂ ਵਾਲੀ ਕਾਰਵਾਈ ਦੀ ਹਿਮਾਇਤ:

 • ਸ਼੍ਰੋਮਣੀ ਰਾਗੀ ਸਭਾ ਨੇ ਦਰਬਾਰ ਸਾਹਿਬ ਨੂੰ ਜਾਂਦੇ ਰਾਹ ਵਿੱਚੋਂ ਨਾਚ ਵਾਲੇ ਬੁੱਤ ਹਟਵਾਉਣ ਦੀ ਹਿਮਾਇਤ ਕੀਤੀ।
 • ਦਮਦਮੀ ਟਕਸਾਲ ਵੱਲੋਂ ਬੁੱਤ ਭੰਨਣ ਵਾਲੇ ਨੌਜਵਾਨਾਂ ਦੀ ਹਿਮਾਇਤ।
 • ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਨੇ ਕਿਹਾ ਨੌਜਵਾਨਾਂ ਨੂੰ ਤੁਰਤ ਰਿਹਾਅ ਕੀਤਾ ਜਾਵੇ।
 • ਕਿਹਾ ਕਿ ਬੁੱਤ ਤੋੜਨ ਦੀ ਘਟਨਾ ਤੇ ਨੌਜਵਾਨਾਂ ਉੱਤੇ 307 ਵਰਗੀਆਂ ਸੰਗੀਨ ਧਰਾਵਾਂ ਲਾ ਕੇ ਜੇਲ੍ਹ ਭੇਜਣਾ ਮਸਲੇ ਦਾ ਹੱਲ ਨਹੀਂ।

ਖਬਰਾਂ ਦੇਸ ਪੰਜਾਬ ਦੀਆਂ:

ਪੰਜਾਬ ਪੁਲਿਸ ਮੁਖੀ ਦੀ ਨਿਯੁਕਤੀ ਰੱਦ:

 • ਕੇਂਦਰੀ ਪ੍ਰਬੰਧਕੀ ਅਦਾਰੇ (ਕੈਟ) ਨੇ ਪੰਜਾਬ ਦੇ ਪੁਲਿਸ ਮੁਖੀ ਦਿਨਕਰ ਗੁਪਤਾ ਦੀ ਨਿਯੁਕਤੀ ਰੱਦ ਕੀਤੀ 
 • ਡੀਜੀਪੀ ਦੀ ਨਿਯੁਕਤੀ ਲਈ ਕੈਟ ਨੇ ਚਾਰ ਹਫਤਿਆਂ ਦੇ ਅੰਦਰ ਦੁਆਰਾ ਪੈਨਲ ਬਣਾ ਕੇ ਭੇਜਣ ਲਈ ਕਿਹਾ 
 • ਕੈਟ ਵਲੋਂ ਨਿਯੁਕਤੀ ਰੱਦ ਕਰਨ ਦੇ ਬਾਵਜੂਦ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਦਿਨਕਰ ਗੁਪਤਾ ਆਪਣੇ ਅਹੁਦੇ ਤੇ ਬਣੇ ਰਹਿਣਗੇ
 • ਕੈਪਟਨ ਨੇ ਕਿਹਾ ਕਿ ਇਸ ਮਸਲਾ ਕੈਟ, ਯੂ.ਪੀ.ਐੱਸ.ਸੀ. ਅਤੇ ਹੋਰ ਅਧਿਕਾਰੀਆਂ ਵਿਚਾਲੇ ਸੁਲਝਾਇਆ ਜਾਣਾ ਚਾਹੀਦਾ ਹੈ
 • ਇਸ ਦੌਰਾਨ ਕੈਪਟਨ ਸਰਕਾਰ ਨੇ ਇਹ ਫੈਸਲਾ ਵੀ ਕੀਤਾ ਕਿ ਡੀਜੀਪੀ ਨਿਯੁਕਤੀ ਰੱਦ ਮਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਜਾਵੇਗੀ

ਨਾ.ਸੋ.ਕਾ. ਮਾਮਲਾ:

 • ਨਾਗਰਿਕਤਾ ਸੋਧ ਕਾਨੂੰਨ ਅਤੇ ਦੇ ਖਿਲਾਫ਼ ਪੰਜਾਬ ਵਿਧਾਨ ਸਭਾ ਵੱਲੋਂ ਇਜਲਾਸ ਦੇ ਦੂਸਰੇ ਦਿਨ ਮਤਾ ਪਾਸ ਕੀਤਾ ਗਿਆ।
 • ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਮਤਾ ਪਾਸ ਕਰਨ ਦਾ ਵਿਰੋਧ ਕੀਤਾ।
 • ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਮਤਾ ਪਾਸ ਕਰਨ ਦੇ ਹੱਕ ਵਿੱਚ ਭੁਗਤੀਆਂ।
 • ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.) ਪੰਜਾਬ ਵਿੱਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। 

ਭਾਜਪਾਈਆਂ ਨੇ ਬਾਦਲਕੇ ਦੁਰਕਾਰੇ:

 • ਭਾਜਪਾ ਪ੍ਰਧਾਨ ਦੀ ਤਾਜਪੋਸ਼ੀ ਦੌਰਾਨ ਭਾਜਪਾਈ ਆਗੂਆਂ ਨੇ ਬਾਦਲਾਂ ਨੂੰ ਛੱਡਣ ਦੀ ਵਕਾਲਤ ਕੀਤੀ।
 • ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਆਪਣੇ ਬਲਬੂਤੇ ਉੱਤੇ ਇਕੱਲਿਆਂ ਲੜਨ ਦੀ ਜ਼ੋਰਦਾਰ ਵਕਾਲਤ ਕੀਤੀ।
 • ਭਾਜਪਾ ਨੇ ਅਸ਼ਵਨੀ ਸ਼ਰਮਾ ਨੂੰ ਪੰਜਾਬ ਦਾ ਪ੍ਰਧਾਨ ਬਣਾਇਆ। 
 • ਸ਼ਵੇਤ ਮਲਿਕ ਦੀ ਥਾਂ ਮਿਲੀ ਪ੍ਰਧਾਨਗੀ।
 • ਅਸ਼ਵਨੀ ਸ਼ਰਮਾ ਪਠਾਨਕੋਟ ਤੋਂ ਵਿਧਾਇਕ ਰਹਿ ਚੁੱਕਾ ਹੈ।
 • ਇਹ ਦੂਸਰਾ ਮੌਕਾ ਹੈ ਜਦ ਉਸ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਇਆ ਗਿਆ ਹੈ।

ਕਾਂਗਰਸ ਦਾ ਕਾਟੋ-ਕਲੇਸ਼:

 • ਪੰਜਾਬ ਤੋਂ ਰਾਜ ਸਭਾ ਮੈਂਬਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਜਾਰੀ।
 • ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਐਡਵੋਕੇਟ ਜਨਰਲ ਅਤੁਲ ਨੰਦਾ ਦੀ ਨਿਯੁਕਤੀ ਉੱਪਰ ਸਵਾਲ ਚੁੱਕੇ।
 • ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅਤੁਲ ਨੰਦਾ ਯੋਗ ਨਾ ਹੋਣ ਦੇ ਬਾਵਜੂਦ ਵੀ ਇਸ ਅਹੁਦੇ ਉੱਤੇ ਤਾਂ ਨਿਯੁਕਤ ਕੀਤਾ ਗਿਆ ਕਿਉਂਕਿ ਉਹ ਕੈਪਟਨ ਅਮਰਿੰਦਰ ਸਿੰਘ ਦੇ ਨੇੜੇ ਹੈ।
 • ਕਈ ਕੇਸਾਂ ਦਾ ਹਵਾਲਾ ਦਿੰਦਿਆਂ ਬਾਜਵਾ ਨੇ ਕਿਹਾ ਕਿ ਨੰਦਾ ਵੱਖ ਵੱਖ ਕੇਸਾਂ ਵਿੱਚ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਵਿਚ ਬਿਲਕੁਲ ਅਸਫਲ ਰਿਹਾ ਹੈ।
 • ਕੈਪਟਨ ਨੇ ਬਾਜਵਾ ਨੂੰ ਕਿਹਾ ਕਿ “ਨੰਦਾ ਨੂੰ ਹਟਾਉਣ ਦੇ ਮਾਮਲੇ ਵਿੱਚ ਤੇਰਾ ਕੋਈ ਲੈਣਾ ਦੇਣਾ ਨਹੀਂ”।
 • ਖ਼ਬਰ ਖਾਨੇ ਵਿੱਚ ਚਰਚਾ ਹੈ ਕਿ ਅਤੁਲ ਨੰਦਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
 • ਹਾਲਾਂਕਿ ਅਧਿਕਾਰਕ ਤੌਰ ਤੇ ਇਸ ਦੀ ਪੁਸ਼ਟੀ ਨਹੀਂ ਹੋਈ। 

ਸਰਕਾਰ ਨੂੰ ਪੰਜਾਬ ਦਾ ਪਾਣੀ ਚੇਤੇ ਆਇਆ, ਰੱਬ ਖੈਰ ਕਰੇ:

 • ਪੰਜਾਬ ਦੇ ਪਾਣੀ ਸੰਕਟ ਸਬੰਧੀ ਰਣਨੀਤੀ ਘੜਨ ਲਈ ਪੰਜਾਬ ਸਰਕਾਰ ਨੇ 23 ਜਨਵਰੀ ਨੂੰ ਸਰਬ ਪਾਰਟੀ ਮੀਟਿੰਗ ਸੱਦੀ।
 • ਕੈਪਟਨ ਸਰਕਾਰ ਨੇ ਕਿਹਾ ਕਿ ਸਰਬਪਾਰਟੀ ਮੀਟਿੰਗ ਦੌਰਾਨ ਸਤਲੁਜ ਯਮੁਨਾ ਨਹਿਰ ਮੁੱਦਾ, ਧਰਤੀ ਹੇਠਲੇ ਪਾਣੀ ਦੀ ਕਮੀ ਅਤੇ ਪ੍ਰਦੂਸ਼ਣ ਕਾਰਨ ਖਰਾਬ ਹੋ ਰਹੇ ਪਾਣੀ ਸਬੰਧੀ ਮਾਮਲਿਆਂ ਉੱਪਰ ਵਿਚਾਰ ਵਟਾਂਦਰਾ ਕੀਤਾ ਜਾਵੇਗਾ।
 • ਵਿਧਾਨ ਸਭਾ ਸਦਨ ਦੇ ਆਖਰੀ ਦਿਨ ਕੈਪਟਨ ਸਰਕਾਰ ਦੇ ਸਿੰਚਾਈ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ “ਪੰਜਾਬ ਜਲ ਸ੍ਰੋਤ”(ਪ੍ਰਬੰਧਨ ਅਤੇ ਵਿਨਿਯਮ) ਬਿੱਲ-2020 ਪੇਸ਼ ਕੀਤਾ ਜੋ ਕਿ ਸਰਬਸੰਮਤੀ ਨਾਲ ਪਾਸ ਹੋ ਗਿਆ।
 • ਇਹ ਬਿੱਲ ਪਾਸ ਹੋਣ ਦੇ ਨਾਲ “ਪੰਜਾਬ ਜਲ ਨੇਮਬੰਦੀ ਅਤੇ ਵਿਕਾਸ ਅਥਾਰਟੀ” ਬਣਾਉਣ ਦਾ ਰਾਹ ਪੱਧਰਾ ਹੋ ਗਿਆ।

ਖਬਰਾਂ ਭਾਰਤੀ ਉਪਮਹਾਂਦੀਪ ਦੀਆਂ

ਫਾਂਸੀ ਦੀ ਤਰੀਕ ਬਦਲੀ:

 • ਦਿੱਲੀ ਦੇ ਨਿਰਭਿਆ ਬਲਾਤਕਾਰ ਅਤੇ ਕਤਲ ਮਾਮਲੇ ਦੇ ਦੋਸ਼ੀਆਂ ਦੀ ਫਾਂਸੀ ਦੀ ਤਰੀਕ 22 ਜਨਵਰੀ ਤੋਂ ਬਦਲ ਕੇ 1 ਫਰਵਰੀ ਕੀਤੀ ਗਈ।
 • ਦੋਸ਼ੀਆਂ ਵਿੱਚੋਂ ਇੱਕ ਮੁਕੇਸ਼ ਵੱਲੋਂ ਪਾਈ ਰਹਿਮ ਦੀ ਅਪੀਲ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਰੱਦ ਕਰਨ ਤੋਂ ਬਾਅਦ ਅਦਾਲਤ ਨੇ ਫਾਂਸੀ ਦੀ ਨਵੀਂ ਤਰੀਕ ਤੈਅ ਕੀਤੀ।

ਦਿੱਲੀ ਚੋਣਾਂ: ਆਪ ਨੂੰ ਝਟਕਾ:

 • ਦਿੱਲੀ ਦੇ ਕਾਲਕਾ ਜੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਅਵਤਾਰ ਸਿੰਘ ਕਾਲਕਾ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਿਹਾ। 
 • ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਕਾਲਕਾ ਦੀ ਥਾਂ ਆਪਸੀ ਨੂੰ ਟਿਕਟ ਦੇਣ ਤੇ ਨਾਰਾਜ਼ ਕਾਲਕਾ ਨੇ ਕਿਹਾ ਕਿ ਕੇਜਰੀਵਾਲ ਤਾਨਾਸ਼ਾਹ ਹੈ।
 • ਉਨ੍ਹਾਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਉੱਪਰ ਟਿਕਟਾਂ ਵੇਚਣ ਦਾ ਦੋਸ਼ ਵੀ ਲਾਇਆ।

ਅਵਤਾਰ ਸਿੰਘ ਕਾਲਕਾ

ਰ.ਸ.ਸ. ਦੀ ਆਬਾਦੀ ਤੇ ਕਾਬੂ ਪਾਉਣ ਲਈ ਸਰਕਾਰ ਨੂੰ ਸਲਾਹ

 • ਰਾਸ਼ਟਰੀ ਸੇਵਕ ਸੰਘ (ਰ.ਸ.ਸ.) ਹੁਣ ਆਬਾਦੀ ਤੇ ਕਾਬੂ ਪਾਉਣ ਉੱਪਰ ਦੇਵੇਗਾ ਜ਼ੋਰ।
 • ਰ.ਸ.ਸ. ਦੇ ਨਿਸ਼ਾਨੇ ਤੇ ਹੁਣ ਮਥੁਰਾ ਜਾਂ ਕਾਸ਼ੀ ਨਹੀਂ।
 • ਰ.ਸ.ਸ.  ਮੁਖੀ ਨੇ ਆਪਣੇ ਦੌਰੇ ਦੋਰਾਨ ਕਿਹਾ ਕਿ ਸਰਕਾਰ ਨੂੰ ਪਰਿਵਾਰ ਵਿਚ ਦੋ ਬੱਚਿਆਂ ਦਾ ਕਾਨੂੰਨ ਲੈ ਕੇ ਆਉਣ ਚਾਹੀਦਾ।
 • ਕਿਹਾ ਕਿ ਇਹ ਕਾਨੂੰਨ ਹਿੰਦੂਆਂ ਤੇ ਹੀ ਨਹੀਂ ਸਗੋ ਸਾਰਿਆਂ ਧਰਮਾਂ ਤੇ ਲਾਗੂ ਹੋਵੇਗਾ।

ਕੌਮਾਂਤਰੀ ਖਬਰਾਂ:

ਇਰਾਨ-ਅਮਰੀਕਾ:

 • ਇਰਾਨ ਦੇ ਹਮਲੇ ‘ਚ 11 ਅਮਰੀਕੀ ਫੌਜੀ ਜਖਮੀ ਹੋਏ।
 • ਇਰਾਨ ਦੇ ਵਿਦੇਸ਼ ਮੰਤਰੀ ਜਵਾਦ ਜਰੀਫ ਨੇ ਕਿਹਾ ਕਿ ਅਮਰੀਕਾ ਨਾਲ ਈਰਾਨ ਦਾ ਤਣਾਅ ਘੱਟ ਕਰਨ ਲਈ ਭਾਰਤ ਅਹਿਮ ਭੂਮਿਕਾ ਨਿਭਾ ਸਕਦਾ ਹੈ।
 • ਜ਼ਰੀਫ ਨੇ ਕਿਹਾ ਅਮਰੀਕਾ ਤੇ ਇਰਾਨ ਦੇ ਵਿਚਕਾਰ ਮੌਜੂਦਾ ਸਥਿਤੀ ਬੇਹੱਦ ਖਤਰਨਾਕ ਹੈ।
 • ਜਵਾਦ ਜਰੀਫ ਨੇ ਅਮਰੀਕਾ ਦੀ ਅੰਬੈਸੀ ਉਪਰ ਕਾਸਮ ਸੁਲੇਮਾਨੀ ਵੱਲੋਂ ਹਮਲਾ ਕਰਨ ਦੀ ਸਾਜਿਸ਼ ਰਚਣ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਇਹ ਅਮਰੀਕਾ ਤਾਲਿਬਾਨ ਖਿਲਾਫ ਮੁਹਿੰਮ ਛੱਡ ਕੇ ਅਫਗਾਨਿਸਤਾਨ ਚੋਂ ਨਿੱਕਲਣ ਲਈ ਆਈਐੱਸ ਨਾਲ ਸਮਝੌਤਾ ਕਰ ਰਿਹਾ ਹੈ।

ਰੂਸ-ਭਾਰਤ ਹਥਿਆਰ ਮਾਮਲਾ:

 • ਰੂਸ ਨੇ ਕਿਹਾ ਕਿ ਭਾਰਤ ਨੂੰ ਦੇਣ ਲਈ ਐੱਸ-400 ਹਵਾਈ ਰੱਖਿਆ ਮਿਜ਼ਾਈਲ ਪ੍ਰਣਾਲੀ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਗਿਆ ਹੈ।
 • ਰੂਸ ਦੇ ਡਿਪਟੀ ਚੀਫ ਆਫ ਮਿਸ਼ਨ ਰੋਮਨ ਬਬੁਸ਼ਕਿਨ ਨੇ ਕਿਹਾ ਕਿ ਭਾਰਤ ਨੂੰ ਇਹ ਸਪਲਾਈ 2025 ਤੱਕ ਕਰ ਦਿੱਤੀ ਜਾਵੇਗੀ।
 • ਡਿਪਟੀ ਚੀਫ ਆਫ ਮਿਸ਼ਨ ਨੇ ਕਿਹਾ ਕਿ ਮਿਜ਼ਾਈਲ ਸਿਸਟਮ ਦੀ ਸ਼ੁਰੂਆਤੀ ਖੇਪ ਇਸ ਸਾਲ ਅਕਤੂਬਰ ਤੱਕ ਭਾਰਤ ਵਿੱਚ ਪਹੁੰਚ ਜਾਏਗੀ।
 • ਖਬਰਖਾਨੇ ਮੁਤਾਬਕ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਭਾਰਤ,ਚੀਨ ਅਤੇ ਰੂਸ ਦੀ ਤਿੰਨ ਪੱਖੀ ਬੈਠਕ ਵਿੱਚ ਹਿੱਸਾ ਲੈਣ ਲਈ 23 ਅਤੇ 23 ਮਾਰਚ ਨੂੰ ਰੂਸ ਜਾਣਗੇ।

ਟਰੰਪ ਨੂੰ ਜੋਕਰ ਕਿਹਾ:

 • ਈਰਾਨ ਦੇ ਚੋਟੀ ਦੇ ਧਾਰਮਿਕ ਆਗੂ  ਅਯਾਤੁੱਲਾ ਅਲੀ ਖੁਮੀਨੀ ਨੇ ਅਮਰੀਕੀ ਰਾਸ਼ਟਰਪਤੀ ਦੀ ਜੋਕਰ ਨਾਲ ਤੁਲਨਾ ਕਰਦਿਆਂ ਕਿਹਾ ਕਿ ਟਰੰਪ ਵੱਲੋਂ ਇਰਾਨੀ ਲੋਕਾਂ ਦਾ ਸਮਰਥਨ ਕਰਨਾ ਮਹਿਜ ਇਕ ਦਿਖਾਵਾ ਹੈ।
 • 2012 ਤੋਂ ਬਾਅਦ ਪਹਿਲੀ ਵਾਰ ਸ਼ੁੱਕਰਵਾਰ ਦੀ ਨਮਾਜ਼ ਨੂੰ ਸੰਬੋਧਨ ਕਰਦਿਆਂ ਖੁਮੀਨੀ ਨੇ ਕਿਹਾ ਕਿ ਅਮਰੀਕਾ ਈਰਾਨ ਦੀ ਪਿੱਠ ਤੇ ਜ਼ਹਿਰੀਲਾ ਛੁਰਾ ਮਾਰੇਗਾ।
 • ਧਾਰਮਿਕ ਆਗੂ ਨੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਇਆ ਕਿਹਾ ਕਿ ਕਾਸਮ ਸੁਲੇਮਾਨੀ ਦੇ ਜਨਾਜ਼ੇ ਨੇ ਇਹ ਦਿਖਾ ਦਿੱਤਾ ਹੈ ਕਿ ਈਰਾਨ ਦੇ ਲੋਕ ਇਸਲਾਮਿਕ ਰਿਪਬਲਿਕ ਦਾ ਸਮਰਥਨ ਕਰਦੇ ਹਨ।

ਅਫਗਾਨਿਸਤਾਨ ਦਾ ਭਾਰਤ-ਪਾਕਿਸਤਾਨ ਬਾਰੇ ਬਿਆਨ:

 • ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਕਿਹਾ ਕਿ ਭਾਰਤ ਪਾਕਿਸਤਾਨ ਦੇ ਆਪਸੀ ਮਾੜੇ ਸਬੰਧਾਂ ਦਾ ਅਸਰ ਅਫਗਾਨਿਸਤਾਨ ਉੱਤੇ ਪੈ ਰਿਹਾ ਹੈ।
 • ਹਾਮਿਦ ਕਰਜ਼ਾਈ ਨੇ ਕਿਹਾ ਕੇ ਦੋ ਗੁਆਂਢੀਆਂ ਦੇ ਨਾਲ ਸਬੰਧਾਂ ਵਿੱਚ ਸੰਤੁਲਨ ਬਣਾ ਕੇ ਰੱਖਣਾ ਸਾਡੇ ਲਈ ਬਹੁਤ ਮੁਸ਼ਕਿਲ ਹੋ ਰਿਹਾ ਹੈ।
 • ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਤਾਲਿਬਾਨ ਨਾਲ ਗੱਲਬਾਤ ਅਫਗਾਨਿਸਤਾਨ ਦਾ ਅੱਗੇ ਵਧਣ ਵੱਲ ਇੱਕ ਕਦਮ ਹੈ।
 • ਹਾਮਿਦ ਕਰਜ਼ਾਈ ਨੇ ਤਾਲਿਬਾਨ ਬਾਰੇ ਬੋਲਦਿਆਂ ਕਿਹਾ ਕਿ ਅਸੀਂ ਹੀ ਕਿਉਂ ਮਰੀਏ,ਤਾਲਿਬਾਨ ਦਾ ਖ਼ੁਦ ਆਪਣੇ ਦੇਸ਼ ਦੇ ਖਿਲਾਫ ਹੀ ਇਸਤੇਮਾਲ ਨਹੀਂ ਆਉਣਾ ਚਾਹੀਦਾ,ਆਪਣੇ ਹੀ ਦੇਸ਼ ਅਤੇ ਜਨਤਾ ਦੇ ਖਿਲਾਫ ਅਸੀਂ ਖ਼ੁਦ ਹੀ ਇਸਤੇਮਾਲ ਕਿਉਂ ਹੋਈਏ।
 • ਹਾਮਿਦ ਕਰਜ਼ਾਈ ਨੇ ਕਿਹਾ ਕਿ ਇਹ ਅਫਗਾਨ ਲੋਕਾਂ ਦੀ ਅਫਗਾਨ ਦੇ ਖਿਲਾਫ਼ ਸੰਘਰਸ਼ ਦੀ ਗੱਲ ਨਹੀਂ ਹੈ ਸਗੋਂ ਅਫਗਾਨ ਲੋਕਾਂ ਨੂੰ ਅਫ਼ਗਾਨਾਂ ਦੇ ਹੀ ਖ਼ਿਲਾਫ਼ ਲੜਾਉਣ ਦੀ ਗੱਲ ਹੈ ਜੋ ਕਿ ਹੁਣ ਖ਼ਤਮ ਹੋਵੇਗੀ।
 • ਅਫ਼ਗ਼ਾਨਿਸਤਾਨ ਵਿੱਚ ਅਮਰੀਕਾ ਦੀ ਮੌਜੂਦਗੀ ਬਾਰੇ ਕਰਜ਼ਾਈ ਨੇ ਕਿਹਾ ਕਿ ਇਹ ਫੈਸਲਾ ਅਫਗਾਨ ਲੋਕਾਂ ਨੂੰ ਆਪਣੀਆਂ ਸੰਸਥਾਵਾਂ ਰਾਹੀਂ ਕਰਨਾ ਹੋਵੇਗਾ।
 • ਹਾਮਿਦ ਕਰਜ਼ਾਈ ਨੇ ਕਿਹਾ ਕਿ ਅਫਗਾਨ ਲੋਕਾਂ ਨੂੰ ਸ਼ਾਂਤੀ ਅਤੇ ਸਨਮਾਨਜਨਕ ਤਰੀਕੇ ਨਾਲ ਰਹਿਣ ਦਾ ਮੌਕਾ ਚਾਹੀਦਾ ਹੈ ਅਤੇ ਲੋਕ ਰਾਜਨੀਤੀ ਅਤੇ ਸੰਸਥਾਵਾਂ ਵਿੱਚ ਕਿਸੇ ਵੀ ਕਿਸਮ ਦਾ ਦਖਲ ਨਹੀਂ ਚਾਹੁੰਦੇ ਅਤੇ ਨਾ ਹੀ ਉਨ੍ਹਾਂ ਦੀ ਪ੍ਰਭੂਸੱਤਾ ਨੂੰ ਦੁਖੀ ਕੀਤਾ ਜਾਵੇ।

ਚੀਨ:

 • ਚੀਨ ਦੀ ਪ੍ਰਤਿ ਵਿਅਕਤੀ ਜੀਡੀਪੀ ਪਹਿਲੀ ਵਾਰ ਦਸ ਹਜ਼ਾਰ ਡਾਲਰ ਤੋਂ ਪਾਰ ਹੋਈ।

ਜਪਾਨ ਪਰਮਾਣੂ ਰਿਐਕਟਰ ਮੁੜ ਨਹੀਂ ਚਲਾਏਗਾ:

 • ਭੂਚਾਲ ਦੇ ਖ਼ਤਰੇ ਕਾਰਨ ਜਪਾਨ ਦੀ ਅਦਾਲਤ ਨੇ ਪ੍ਰਮਾਣੂ ਰਿਐਕਟਰ ਦੁਬਾਰਾ ਸ਼ੁਰੂ ਕਰਨ ‘ਤੇ ਰੋਕ ਲਗਾਈ।
 • ਭੂਚਾਲ ਅਤੇ ਜੁਆਲਾਮੁਖੀ ਖ਼ਤਰੇ ਦੇ ਮੱਦੇਨਜ਼ਰ ਦੇਸ਼ ਦੇ ਪਛਮੀ ਖੇਤਰ ਵਿਚ ਪ੍ਰਮਾਣੂ ਰਿਐਕਟਰ ਬੰਦ ਕੀਤਾ ਜਾਵੇਗਾ।
 • 2011 ‘ਚ ਵਿਨਾਸਕਾਰੀ ਸੁਨਾਮੀ ਕਾਰਨ ਹੋਏ ਪ੍ਰਮਾਣੂ ਊਰਜਾ ਕੇਂਦਰਾਂ ਨੂੰ ਬੰਦ ਕਰ ਦਿਤਾ ਗਿਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , , , , , ,