ਖਾਸ ਖਬਰਾਂ » ਵੀਡੀਓ

ਗੁਰਦਾਸ ਮਾਨ ਦੇ ਨਵੇਂ ਗੀਤ ‘ਪੰਜਾਬ’ ਨੇ ਭਰਵੀਂ ਤਾਰੀਫ ਅਤੇ ਸਖਤ ਅਲੋਚਨਾ ਨੂੰ ਸੱਦਾ ਦਿੱਤਾ

February 12, 2017 | By

ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਆਪਣਾ ਨਵਾਂ ਗੀਤ ‘ਪੰਜਾਬ’ ਲੈ ਕੇ ਆਇਆ ਹੈ। ਇਹ ਗੀਤ ਅਤੇ ਸੰਗੀਤ ਕੁਝ ਦਿਨ ਪਹਿਲਾਂ ‘ਸਾਗਾ’ ਕੰਪਨੀ ਵਲੋਂ ਯੂ ਟਿਊਬ ‘ਤੇ ਜਾਰੀ ਕੀਤਾ ਗਿਆ ਸੀ। ‘ਪੰਜਾਬ’ ਗੀਤ ਦਾ ਵੀਡੀਓ ਇੰਟਰਨੈਟ ‘ਤੇ ਵਾਇਰਲ ਹੁੰਦੇ ਹੀ ਗੀਤ ‘ਚ ਪੰਜਾਬ ਦੀ ਮੌਜੂਦਾ ਸਮੱਸਿਆ ਨੂੰ ਪੇਸ਼ ਕਰਨ ਲਈ ਇਸਦੀ ਕਾਫੀ ਤਾਰੀਫ ਹੋਈ। ਪਰ ਦੂਜੇ ਪਾਸੇ ਗੀਤ ਦੇ ਜਾਰੀ ਹੋਣ ਦੇ ਸਮੇਂ ਅਤੇ ਇਸ ਵਿਚ ਚੁੱਕੇ ਗਏ ਮੁੱਦਿਆਂ ਨੂੰ ਲੈ ਕੇ ਗੁਰਦਾਸ ਮਾਨ ਨੇ ਸਖਤ ਅਲੋਚਨਾ ਨੂੰ ਵੀ ਸੱਦਾ ਦੇ ਦਿੱਤਾ।

ਦੇਖੋ ਗੁਰਦਾਸ ਮਾਨ ਦੇ ਨਵੇਂ ਗੀਤ ‘ਪੰਜਾਬ’ ਬਾਰੇ; ਜਿਸਦੀ ਕਿ ਭਰਵੀਂ ਤਾਰੀਫ ਅਤੇ ਸਖਤ ਅਲੋਚਨਾ ਹੋ ਰਹੀ ਹੈ:

ਅਲੋਚਨਾ ਕਰਨ ਵਾਲਿਆਂ ਦਾ ਰੋਸ ਹੈ ਕਿ ਗੁਰਦਾਸ ਮਾਨ ਨੇ ਸਮੱਸਿਆ ਲਈ ਜ਼ਿੰਮੇਵਾਰ ਲੋਕਾਂ ਵੱਲ ਇਸ਼ਾਰਾ ਨਹੀਂ ਕੀਤਾ, ਖਾਸ ਤੌਰ ‘ਤੇ ਉਸਦੇ ਆਪਣੇ ਹੀ ਗਾਣਿਆਂ ‘ਚ ਨਸ਼ਿਆਂ ਦੇ ਇਸਤੇਮਾਲ ਨੂੰ ਉਤਸ਼ਾਹਤ ਕੀਤਾ ਗਿਆ ਹੈ। ਗੀਤ ਵਿਚ 1947, 1984 ਅਤੇ ਉਸਤੋਂ ਬਾਅਦ ਵਾਪਰੀਆਂ ਮਹੱਤਵਪੂਰਨ ਦੁਖਦਾਈ ਘਟਨਾਵਾਂ ਨੂੰ ਨਜ਼ਰਅੰਦਾਜ਼ ਕਰਨ ਕਰਕੇ ਵੀ ਗਰੁਦਾਸ ਮਾਨ ਦੀ ਆਲੋਚਨਾ ਹੋ ਰਹੀ ਹੈ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Gurdas Mann’s New Song Punjab invites Massive Praise and Strong Criticism over Social Media …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,