December 11, 2014 | By ਸਿੱਖ ਸਿਆਸਤ ਬਿਊਰੋ
ਜਲੰਧਰ ( 10 ਦਸੰਬਰ, 2014): ਅੱਜ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਵੱਲੋ ਵਿਸ਼ਵ ਮਨੁੱਖੀ ਅਧਿਕਾਰ ਦਿਵਸ ਮੌਕੇ 10 ਦਸੰਬਰ ਸ਼ਾਮ ਨੂੰ ਜਲੰਧਰ ਵਿੱਖੇ ਕੈਡਲ ਮਾਰਚ ਕੱਢਿਆ ਗਿਆ, ਫ਼ੈਡਰੇਸ਼ਨ ਪ੍ਰਧਾਨ ਨੇ ਕਿਹਾ ਭਾਰਤੀ ਸਰਕਾਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਪਿਛਲੇ 65 ਸਾਲਾ ਤੋਂ ਕਰਦੀ ਆ ਰਹੀ ਹੈ।
ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੀ ਅਗਵਾਈ ਵਿੱਚ ਅੱਜ ਜਲੰਧਰ ਵਿੱਖੇ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਅਤੇ ਅਮਨਪਸੰਦ ਲੋਕਾਂ ਵੱਲੋਂ ਕੈਂਡਲ ਮਾਰਚ ਕੱਡ ਕੇ ਵਿਸ਼ਵ ਮਨੁੱਖੀ ਅਧਿਕਾਰ ਦਿਵਸ ਮਨਾਇਆ ਗਿਆ।ਮਨੁੱਖੀ ਹੱਕਾ ਹਕੂਕਾ ਦੀ ਰਾਖੀ ਲਈ ਅਤੇ ਜੇਲਾ ਵਿੱਚ ਨਜਰਬੰਦ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ ਵਿਸ਼ਵ ਮਨੁੱਖੀ ਅਧਿਕਾਰ ਦਿਵਸ ਮੌਕੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਚੌਂਕ ਤੋਂ ਗੁਰਦੁਆਰਾ ਮਾਡਲ ਟਾਉਨ ਤੱਕ, ਸ਼ਾਮ 5 ਤੋਂ 6 ਵਜੇ ਤੱਕ ਇਹ ਕੈਡਲ ਮਾਰਚ ਕੱਡਿਆ ਗਿਆ।
ਫ਼ੈਡਰੇਸ਼ਨ ਪ੍ਰਧਾਨ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਭਾਰਤੀ ਸਰਕਾਰ ਵੱਲੋਂ ਕੀਤੀ ਜਾ ਰਹੀ ਮਨੁੱਖੀ ਹੱਕਾਂ ਦੀ ਉਲੰਘਣਾ ਦੀ ਤਾੜਨਾ ਕੀਤੀ, ਉਹਨਾਂ ਕਿਹਾ ਕਿ ਭਾਵੇ ਉਹ 1984 ਸਿੱਖ ਨਸ਼ਲਕੁਸ਼ੀ ਦਾ ਮੁੱਦਾ ਹੋਵੇ ਜਾਂ ਸਜਾ ਕੱਟ ਚੁੱਕੇ ਪਰ ਫਿਰ ਵੀ ਨਜਰਬੰਦ ਸਮੂਹ ਸਿੰਘਾਂ ਦਾ ਜਾਂ ਫਿਰ ਭਾਰਤ ਦੇ ਸਵੀਧਾਨ ਆਰਟੀਕਲ 25ਬੀ ਵਿੱਚ ਸਿੱਖਾਂ ਨੂੰ ਹਿੰਦੂ ਦੱਸਣਾ! ਭਾਰਤੀ ਸਰਕਾਰ ਪਿਛਲੇ 65 ਸਾਲਾ ਤੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦੀ ਆ ਰਹੀ ਹੈ।
ਫ਼ੈਡਰੇਸ਼ਨ ਪ੍ਰਧਾਨ ਨੇ ਸਮੂਹ ਅਮਨਪਸੰਦ ਲੋਕਾਂ ਅਤੇ ਮਨੁੱਖਤਾ ਨਾਲ ਪਿਆਰ ਕਰਨ ਵਾਲੇ ਹਰੇਕ ਭਾਈਚਾਰੇ ਦੇ ਲੋਕਾ ਦਾ ਇਸ ਮਾਰਚ ਵਿੱਚ ਸ਼ਾਮਲ ਹੋਣ ਤੇ ਧੰਨਵਾਦ ਕੀਤਾ।
Related Topics: All India Sikh Students Federation (AISSF), Karnail Singh Peer Mohammad, World Human Rights Day