April 2016 Archive

ਫ਼ਰਾਂਸ ਦੇ ਰੀਫੇਲ ਜ਼ਹਾਜ ਖਰੀਦਣ ਤੋਂ ਪਹਿਲੇ ਮੋਦੀ ਹਕੂਮਤ ਦਸਤਾਰ ਦਾ ਮਸਲਾ ਹੱਲ ਕਰਵਾਏ: ਮਾਨ

ਫ਼ਤਹਿਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਭਾਰਤ ਸਰਕਾਰ ਵੱਲੋਂ ਸਿੱਖ ਕੌਮ ਦੀ ਦਸਤਾਰ ਦੇ ਮਸਲੇ ਨੂੰ ਹੱਲ ਕਰਵਾਉਣ ...

ਫੂਲਕਾ ਨੇ ਆਮ ਆਦਮੀ ਪਾਰਟੀ ਵੱਲੋਂ ਨਜ਼ਰ ਅੰਦਾਜ਼ ਕਰਨ ਦਾ ਦਿੱਤਾ ਇਸ਼ਾਰਾ

ਆਮ ਆਦਮੀ ਪਾਰਟੀ ਦੇ ਮੁੱਖ ਆਗੂਆਂ ਵਿੱਚੋਂ ਸੀਨੀਅਰ ਐਡਵੋਕੇਟ ਅਤੇ ਐਚ.ਐਸ. ਫੂਲਕਾ ਵੱਲੋਂ ਆਪਣੇ ਫੇਸਬੁੱਕ ਖਾਤੇ 'ਤੇ ਜਾਰੀ ਕੀਤੀ ਵੀਡੀਓੁ ਵਿੱਚ ਉਨ੍ਹਾਂ ਨੇ ਪਾਰਟੀ ਵੱਲੋਂ ਨਜ਼ਰ ਅੰਦਾਜ਼ ਕਰਨ ਦਾ ਇਸ਼ਾਰਾ ਕੀਤਾ ਹੈ।

ਸੁਖਬੀਰ ਬਾਦਲ ਦੀ ਰਿਹਾਇਸ ‘ਤੇ ਬਾਦਲ ਦਲ ਦੇ ਦੋ ਧੜਿਆਂ ਨੇ ਕੀਤੀ ਮਾਰ ਕੁਟਾਈ

ਮਾਨਸਾ ਦੇ ਦੋ ਬਾਦਲ ਦਲ ਦੇ ਧੜਿਆਂ ਨੇ ਅੱਜ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਰਿਹਾਇਸ਼ 'ਤੇ ਖੂਬ ਮਾਰ ਕੁਟਾਈ ਕੀਤੀ। ਨਗਰ ਕੌਸਲ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ ਦਾ ਦੋਸ਼ ਹੈ ਕਿ ਨਗਰ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਅਤੇ ਉਸ ਦੇ ਸਾਥੀਆਂ ਨੇ ਉਸ 'ਤੇ ਹਮਲਾ ਕਰਕੇ ਉਸ ਦੀ ਮਾਰਕੁੱਟ ਕਰਦਿਆਂ ਉਸ ਦੀ ਪੱਗ ਲਾਹ ਦਿੱਤੀ ਅਤੇ ਉਸ ਦੇ ਸਾਥੀ ਕੌਾਸਲਰ ਮਨਦੀਪ ਸਿੰਘ ਗੋਰਾ ਨੂੰ ਜ਼ਖ਼ਮੀ ਕਰ ਦਿੱਤਾ ।

ਸੁਪਰੀਮ ਕੋਰਟ ਨੇ ਮੁਹੰਮਦ ਸਦੀਕ ਦੀ ਮੈਂਬਰੀ ਰੱਖੀ ਬਰਕਰਾਰ

ਕਾਂਗਰਸ ਦੀ ਟਿਕਟ ਤੇ ਹਲਕਾ ਭਦੌੜ ਤੋਂ ਵਿਧਾਇਕ ਬਣੇ ਮੁਹੰਮਦ ਸਦੀਕ ਨੂੰ ਅੱਜ ਸੁਪਰੀਮ ਕੋਰਟ ਵੱਲੋਂ ਰਾਹਤ ਦਿੰਦਿਆ ਉਨ੍ਹਾਂ ਦੀ ਵਿਧਾਇਕੀ ਬਰਕਰਾਰ ਰੱਖੀ ਗਈ ਹੈ।

ਦੁਖਦਾਈ ਸਮਾਚਾਰ: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 10 ਸਰੂਪ ਅਗਨ ਭੇਟ ਹੋਏ

ਅੱਜ ਸਵੇਰੇ ਮੱਖੂ ਨੇੜੇ ਪੈਂਦੇ ਪਿੰਡ ਬਹਿਕ ਫੱਤੂ (ਘੁਰਕੀ) ਦੇ ਗੁਰਦੁਾਅਰੇ ਬਾਬਾ ਬੀਰ ਸਿੰਘ (ਨੌਰੰਗਾਬਾਦ) ਵਿਖੇ ਗੁਰੂ ਗ੍ਰੰਥ ਸਾਹਿਬ ਦੇ 10 ਸਰੂਪ ਅਗਨ ਭੇਟ ਹੋ ਗਏ ਹਨ। ਇਸ ਘਟਨਾ ਦਾ ਕਾਰਨ ਬਿਜਲੀ ਦੇ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਘਟਨਾ ਦਾ ਪਤਾ ਲੱਗਦੇ ਹੀ ਪਿੰਡ ਵਿੱਚ ਸੋਗ ਛਾ ਗਿਆ।

ਸ਼ਿਵ ਸੈਨਾ ਦੇ ਆਗੂ ਨੇ ਵੱਧ ਬਾਡੀਗਾਰਡ ਲਈ ਕਰਵਾਇਆ ਸੀ ਆਪਣੇ ਆਪ ‘ਤੇ ਹਮਲਾ

ਪਿਛਲੇ ਦਿਨੀ ਸ਼ਿਵ ਸੈਨਾ ਆਗੂ 'ਤੇ ਹੋਏ ਹਮਲੇ ਵਿੱਚ ਪੁਲਿਸ ਨੇ ਸ਼ਿਵ ਸੈਨਿਕ ਆਗੂ ਦੇ ਕਰੀਬੀ ਦੋਸਤਾਂ ਨੂੰ ਗ੍ਰਿਫਤਾਰ ਕੀਤਾ ਹੈ। ਸ਼ਿਵ ਸੈਨਾ ਆਗੂ ਦੀਪਕ ਕੰਬੋਜ ਨੇ ਪੁਲਿਸ ਤੋਂ ਵੱਧ ਬਾਡੀਗਾਰਡ ਲੈਣ ਦੀ ਮਨਸ਼ਾ ਨਾਲ ਆਪਣੇ ਹੀ ਦੋਸਤਾਂ ਆਪਣੇ ਆਪ 'ਤੇ ਹਮਲਾ ਕਰਵਾਇਆ ਸੀ।ਸਥਾਨਕ ਪੁਲੀਸ ਨੇ ਅੱਜ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਜਰਮਨੀ ਗੁਰਦੁਆਰਾ ਬੰਬ ਧਮਾਕਾ: ਗ੍ਰਿਫਤਾਰ ਵਿਦਿਆਰਥੀ ਇਸਲਾਮਿਕ ਸਟੇਟ ਅਤੇ ਅਲ ਕਾਇਦਾ ਦੇ ਸਮਰਥਕ

ਪਿਛਲੇ ਦਿਨੀ ਜਰਮਨੀ ਦੇ ਐੱਸਨ ਸ਼ਹਿਰ ਦੇ ਗਰਦੁਆਰਾ ਨਾਨਕਸਰ ਵਿੱਚ ਹੋਏ ਬੰਬ ਧਮਾਕੇ ਵਿੱਚ ਗ੍ਰਿਫਤਾਰ ਵਿਦਿਆਰਥੀ ਇਸਲਾਮਿਕ ਸਟੇਟ (ਆਈਐਸ) ਅਤੇ ਅਲ ਕਾਇਦਾ ਦੇ ਸਮਰਥਕ ਹਨ।

ਸਿੱਖ ਕੌਮ ਦੀ ਅਜ਼ਾਦੀ ਸਬੰਧੀ ਬਰਤਾਨਵੀ ਸੰਸਦ ਵਿੱਚ ਹੋਈ ਵਿਸ਼ੇਸ਼ ਕਾਨਫਰੰਸ

ਬਰਤਾਨੀਆ ਦੀ ਸੰਸਦ ਵਿੱਚ ਸਿੱਖ ਕੌਮ ਦੀ ਅਜ਼ਾਦੀ ਨਾਲ ਸਬੰਧਿਤ ਇੱਕ ਵਿਸ਼ੇਸ਼ ਕੌਮਾਂਤਰੀ ਕਾਨਫਰੰਸ ਕਰਵਾਈ ਗਈ, ਜਿਸ ਵਿੱਚ ਵੱਖ-ਵੱਖ ਦੇਸ਼ਾਂ ਤੋਂ ਸ਼ਖਸ਼ੀਅਤਾਂ ਨੇ ਹਿੱਸਾ ਲਿਆ।

ਬਾਦਲਾਂ ਦੇ ਆਪਣੇ ਹੀ ਸਰਵੇ ਨੇ ਵਿਕਾਸ ਦੇ ਦਾਅਵਿਆਂ ਦੀ ਫੂਕ ਕੱਢੀ

ਪੰਜਾਬ ਦੀ ਸੱਤਾਧਾਰੀ ਧਿਰ ਬਾਦਲ ਦਲ ਵੱਲੋਂ ਕਰਵਾਏ ਸਰਵੇ ਨੇ ਬਾਦਲਾਂ ਨੂੰ ਬੇਚੈਨ ਕਰ ਦਿੱਤਾ ਹੈ। ਮਾਰਚ ਮਹੀਨੇ ਵਿੱਚ ਹੋਏ ਇਸ ਸਰਵੇ ਵਿੱਚ ਜਿੱਥੇ ਲੋਕਾਂ ਵੱਲੋਂ ਭ੍ਰਿਸ਼ਟਾਚਾਰ ਤੋਂ ਔਖੇ ਹੋਣ ਦੀ ਗੱਲ ਸਾਹਮਣੇ ਆਈ ਹੈ, ਉਸਦੇ ਨਾਲ ਹੀ ਬਾਦਲ ਸਰਕਾਰ ਵੱਲੋਂ ਵਿਕਾਸ ਦੇ ਕੀਤੇ ਜਾਂਦੇ ਦਆਵਿਆਂ ਦੀ ਵੀ ਫੂਕ ਨਿਕਲੀ ਗਈ ਹੈ।

ਪੰਜਾਬ ਦੇ ਦਰਿਆਈ ਪਾਣੀਆਂ ਦਾ ਮਾਮਲਾ: ਪੰਜਾਬ ਵਿਧਾਨ ਸਭਾ ਨੂੰ ਕਾਨੂੰਨ ਬਣਾਉਣ ਦਾ ਪੂਰਨ ਅਧਿਕਾਰ ਹੈ

ਭਾਰਤੀ ਸੁਪੀਮ ਕੋਰਟ ਵਿੱਚ ਪੰਜਾਬ ਦੇ ਪਾਣੀਆਂ ਦੇ ਮਾਮਲੇ 'ਤੇ ਚੱਲੌ ਬਹਿਸ ਦੀ ਦੌਰਾਨ ਪੰਜਾਬ ਦੇ ਵਕੀਲ ਸ੍ਰੀ ਜੇਠਮਲਾਨੀ ਨੇ ਅੱਜ ਇਹ ਵੀ ਸਪਸ਼ਟ ਕੀਤਾ ਕਿ ਪਾਣੀਆਂ ਸਬੰਧੀ 1981 ਵਿਚ ਸਿਆਸੀ ਦਬਾਅ ਹੇਠ ਜੇਕਰ ਕੋਈ ਪ੍ਰਸ਼ਾਸਨਿਕ ਫ਼ੈਸਲਾ ਲਿਆ ਗਿਆ ਸੀ ਉਸ ਦਾ ਮਤਲਬ ਇਹ ਨਹੀਂ ਲਿਆ ਜਾ ਸਕਦਾ ਕਿ ਉਸ ਕਾਰਨ ਵਿਧਾਨ ਪਾਲਿਕਾ ਦਾ ਉਕਤ ਮੁੱਦੇ 'ਤੇ ਕਾਨੂੰਨ ਬਣਾਉਣ ਦਾ ਅਧਿਕਾਰ ਵੀ ਖ਼ਤਮ ਹੋ ਗਿਆ ਹੈ । ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਨੂੰ ਦਰਿਆਈ ਪਾਣੀਆਂ ਦੇ ਮੁੱਦੇ 'ਤੇ ਕਾਨੂੰਨ ਬਣਾਉਣ ਦਾ ਪੂਰਨ ਅਧਿਕਾਰ ਹੈ ਕਿਉਂਕਿ ਵਿਧਾਨ ਸਭਾ ਪ੍ਰਸ਼ਾਸਨਿਕ ਫ਼ੈਸਲਿਆਂ ਤੋਂ ਉੱਪਰ ਹੈ ।

Next Page »