December 2019 Archive

ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨਮਿਤ ਸ਼ਹੀਦੀ ਸਮਾਗਮ 1 ਜਨਵਰੀ ਨੂੰ ਹੋਵੇਗਾ

ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਨਮਿਤ ਸ਼ਹੀਦੀ ਸਮਾਗਮ ਉਨ੍ਹਾਂ ਦੇ ਜੱਦੀ ਪਿੰਡ ਕਾਉਂਕੇ ਵਿਖੇ ਇੱਕ ਜਨਵਰੀ (ਦਿਨ ਬੁੱਧਵਾਰ) ਨੂੰ ਕਰਵਾਇਆ ਜਾ ਰਿਹਾ ਹੈ।

ਖਬਰਸਾਰ: ਯੂ.ਪੀ. ਵਿਚ ਨਗਰ ਕੀਰਤਨ ਕੱਢਣ ‘ਤੇ 55 ਸਿੱਖਾਂ ਉੱਤੇ ਮਾਮਲਾ ਦਰਜ; ਸਰਕਾਰ ਨੇ ਫੌਜ ਮੁਖੀ ਨੂੰ ਹੋਰ ਵੱਡਾ ਅਹੁਦਾ ਦਿੱਤਾ, ਤੇ ਹੋਰ ਖਬਰਾਂ

• ਉੱਤਰ ਪ੍ਰਦੇਸ਼ ਦੇ ਪੀਲੀਭੀਤ ਦੇ ਗੁਰਦੁਆਰਾ ਕੀਰਤਪੁਰ ਸਾਹਿਬ ਤੋਂ ਨਗਰ ਕੀਰਤਨ ਕੱਢਣ 'ਤੇ ਉੱਤਰ ਪ੍ਰਦੇਸ਼ ਪੁਲਿਸ ਨੇ 55 ਸਿੱਖਾਂ ਉਪਰ ਕੇਸ ਦਰਜ ਕੀਤਾ • ਠਾਣੇਦਾਰ ਸੰਜੀਵ ਕੁਮਾਰ ਉਪਾਧਿਆਏ ਨੇ 5 ਪ੍ਰਬੰਧਕਾਂ ਅਤੇ 50 ਅਣਪਛਾਤੇ ਵਿਅਕਤੀਆਂ ਵਿਰੁੱਧ ਧਾਰਾ 188 ਤਹਿਤ ਕੇਸ ਦਰਜ ਕੀਤਾ • ਪੁਲਿਸ ਨੇ ਨਗਰ ਕੀਰਤਨ ਵਿੱਚ ਸ਼ਾਮਲ ਨਿਸ਼ਾਨ ਸਾਹਿਬ ਲੱਗੇ ਹੋਏ ਵਾਹਨ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ

ਨਾਗਰਿਕਤਾ ਸੋਧ ਕਾਨੂੰਨ ਖਿਲਾਫ ਰੰਗੋਲੀ ਵਿਰੋਧ ਹੋਰ ਭਖਿਆ

ਬੀਤੇ ਦਿਨ ਪੁਲਿਸ ਵੱਲੋਂ 8 ਸਥਾਨਕ ਵਾਸੀਆਂ ਨੂੰ ਰੰਗੋਲੀ ਵਿਰੋਧ ਵਿੱਚ ਹਿੱਸਾ ਲੈਣ ਕਾਰਨ ਗ੍ਰਿਫਤਾਰ ਕਰ ਲਿਆ ਗਿਆ ਸੀ। ਇਨ੍ਹਾਂ ਵਿੱਚੋਂ 5 ਬੀਬੀਆਂ ਸਨ।

ਚੰਡੀਗੜ੍ਹ ‘ਚ ਨਾਗਰਿਕਤਾ ਸੋਧ ਕਾਨੂੰਨ ‘ਤੇ ਮੋਦੀ ਸਰਕਾਰ ਦੇ ਫੈਸਲਿਆਂ ਵਿਰੁੱਧ 1 ਜਨਵਰੀ ਨੂੰ ਵਿਰੋਧ ਪ੍ਰਦਰਸਨ

ਚੰਡੀਗੜ੍ਹ: ਨਾਗਰਿਕਤਾ ਸੋਧ ਕਾਨੂੰਨ, ਨਾਗਰਿਕਤਾ ਰਜਿਸਟਰ ਅਤੇ ਜਨਸੰਖਿਆ ਰਜਿਸਟਰ ਬਾਰੇ ਮੋਦੀ ਸਰਕਾਰ ਦੇ ਫੈਸਲਿਆਂ ਵਿਰੁੱਧ ਇੱਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਕਈ ਵਿਦਿਆਰਥੀ ਜਥੇਬੰਦੀਆਂ, ਸਾਹਿਤਕ ਜਥੇਬੰਦੀਆਂ, ਮਨੁੱਖੀ ...

ਇਸਲਾਮਿਕ ਜਗਤ ‘ਚ ਨਵੀਂ ਧੜੇਬੰਦੀ ਕਰਕੇ ਹਲਚਲ: ਕਸ਼ਮੀਰ ਅਤੇ ਨਾਗਰਿਕਤਾ ਸੋਧ ਕਾਨੂੰਨ ਬਾਰੇ ਆਈ. ਓ. ਸੀ. ਦੀ ਅਹਿਮ ਇਕੱਤਰਤਾ ਪਾਕਿਸਤਾਨ ਵਿੱਚ ਹੋਵੇਗੀ

ਚੰਡੀਗੜ੍ਹ: ਤੁਰਕੀ ਅਤੇ ਮਲੇਸ਼ੀਆ ਦੀ ਅਗਵਾਈ ਵਿੱਚ ਇਸਲਾਮਿਕ ਮੁਲਕਾਂ ਦਰਮਿਆਨ ਖੜ੍ਹੇ ਹੋ ਰਹੇ ਨਵੇਂ ਧੜੇ ਨਾਲ ਪਾਕਿਸਤਾਨ ਵੱਲੋਂ ਨੇੜਤਾ ਬਣਾ ਲੈਣ ਦੇ ਸੰਕੇਤ ਤੋਂ ਬਾਅਦ ...

ਖਬਰਸਾਰ: ਲਾਲੂ ਦਾ ਬਿਆਨ, ਫੌਜੀ ਨਿਗਰਾਨੀ ਕੇਂਦਰ, ਭਨਿਆਰੇਵਾਲੇ ਦੀ ਮੌਤ, ਇਸਲਾਮੀ ਦੇਸ਼ਾਂ ਦੀ ਅਹਿਮ ਇਕੱਤਰਤਾ ਤੇ ਹੋਰ ਖਬਰਾਂ

ਮਹਾਂਰਾਸ਼ਟਰ ਦੀ ਊਧਵ ਠਾਕਰੇ ਸਰਕਾਰ ਵਿੱਚ ਅਜੀਤ ਪਵਾਰ ਨੂੰ ਉੱਪ-ਮੁੱਖ ਮੰਤਰੀ ਬਣਾਇਆ ਝਾਰਖੰਡ ਦਾ ਮੁੱਖ ਮੰਤਰੀ ਬਣਦਿਆਂ ਹੀ ਹੇਮੰਤ ਸੋਰੇਨ ਨੇ ਪਤਥਲਗਾਡੀ ਵਿਰੋਧ ਵਿਖਾਵਿਆਂ ਦੌਰਾਨ ਭਾਜਪਾ ਸਰਕਾਰ ਵੱਲੋਂ ਦਰਜ ਕੀਤੇ ਸਾਰੇ ਮੁਕਦਮੇ ਵਾਪਿਸ ਲਏ

ਪਿਆਰਾ ਸਿੰਘ ਭਨਿਆਰੇ ਵਾਲੇ ਦੀ ਹੋਈ ਮੌਤ

ਡੇਰੇਦਾਰ ਪਿਆਰਾ ਸਿੰਘ ਭਨਿਆਰਾਵਾਲੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਅਗਨਭੇਟ ਕੀਤਾ ਸੀ।

ਅੱਜ ਦਾ ਖਬਰਸਾਰ: ਨਾਗਰਿਕਤਾ ਸੋਧ ਕਾਨੂੰਨ ਵਿਵਾਦ; ਯੋਗੀ ਦੀ ਧਮਕੀ; ਗਿਆਨੀ ਹਰਪ੍ਰੀਤ ਸਿੰਘ ਦਾ ਸੰਦੇਸ਼ ਤੇ ਹੋਰ ਖਬਰਾਂ

● ਅਸਾਮ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਨੇਤਾ ਤਰੁਨ ਗੋਗੋਈ ਨੇ ਕਿਹਾ ਮੋਦੀ ਝੂਠਾ ਹੈ ਜੋ ਕਹਿ ਰਿਹਾ ਕਿ ਕੋਈ ਨਜਰਬੰਦ ਕੇਂਦਰ ਨਹੀਂ ਹੈ ● ਗੋਗੋਈ ਨੇ ਕਿਹਾ 2018 ਵਿੱਚ ਮੋਦੀ ਸਰਕਾਰ ਨੇ ਅਸਾਮ ਦੇ ਗਵਾਲਪਾੜਾ ਵਿੱਚ ਨਜਰਬੰਦ ਕੇਂਦਰ ਬਣਾਉਣ ਲਈ 46 ਕਰੋੜ ਰੁਪਏ ਜਾਰੀ ਕੀਤੇ ਸਨ

ਨਾਗਰਿਕਤਾ ਸੋਧ ਕਾਨੂੰਨ ਵਿਵਾਦ: ਇੰਡੀਅਨ ਹਿਸਟਰੀ ਕਾਂਗਰਸ ਦੌਰਾਨ ਵਿਦਿਆਰਥੀਆਂ ਨੇ ਕੇਰਲਾ ਦੇ ਗਵਰਨਰ ਦੀ ਤਕਰੀਰ ਦਾ ਵਿਰੋਧ ਕੀਤਾ

ਇੰਡੀਆ ਹਿਸਟਰੀ ਕਾਨਫਰੰਸ ਦੌਰਾਨ ਅੱਜ ਕੇਰਲਾ ਦੇ ਗਵਰਨਰ ਆਰਿਫ਼ ਮੁਹੰਮਦ ਖ਼ਾਨ ਨੂੰ ਉਸ ਵੇਲੇ ਆਪਣਾ ਉਦਘਾਟਨੀ ਭਾਸ਼ਣ ਰੋਕਣਾ ਪਿਆ ਜਦੋਂ ਇਸ ਕਾਨਫਰੰਸ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀ ਨੁਮਾਇੰਦਿਆਂ ਨੇ ਕਸ਼ਮੀਰ ਅਤੇ ਨਾਗਰਿਕਤਾ ਸੋਧ ਕਾਨੂੰਨ ਮਾਮਲੇ ਨੂੰ ਲੈ ਕੇ ਗਵਰਨਰ ਦੇ ਭਾਸ਼ਣ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।

ਦੁਵੱਲੀ ਗੋਲੀਬਾਰੀ ਦੇ ਚੱਲਦਿਆਂ ਚੀਨ ਨੇ ਭਾਰਤ ਅਤੇ ਪਾਕਿਸਤਾਨ ਨੂੰ ਜਾਬਤੇ ਵਿੱਚ ਰਹਿਣ ਲਈ ਕਿਹਾ

ਭਾਰਤ ਅਤੇ ਪਾਕਿਸਤਾਨ ਦੀਆਂ ਫੌਜਾਂ ਵੱਲੋਂ ਕਸ਼ਮੀਰ ਦੀ ਸਰਹੱਦ ਉੱਤੇ ਇੱਕ ਦੂਜੇ ਵੱਲ ਲੰਘੇ ਕਈ ਦਿਨਾਂ ਤੋਂ ਗੋਲੀਬਾਰੀ ਕੀਤੀ ਜਾ ਰਹੀ ਹੈ। ਇਸ ਗੋਲੀਬਾਰੀ ਵਿੱਚ ਦੋਵੇਂ ਪਾਸੇ ਫੌਜੀਆਂ ਅਤੇ ਆਮ ਨਾਗਰਿਕਾਂ ਦੇ ਮਾਰੇ ਜਾਣ ਦੀਆਂ ਖਬਰਾਂ ਹਨ।

Next Page »