ਖਾਸ ਖਬਰਾਂ » ਰੋਜਾਨਾ ਖਬਰ-ਸਾਰ

ਸ਼ਰਜੀਲ ਇਮਾਮ ਗ੍ਰਿਫਤਾਰ • ਨਾ. ਸੋ. ਕਾ. ਮਾਮਲਾ • ਭਾਜਪਾ ਮੈਂਬਰ ਦਾ ਵਿਵਾਦਿਤ ਬਿਆਨ ‘ਤੇ ਹੋਰ ਖਬਰਾਂ

January 29, 2020 | By

ਖਬਰਾਂ ਭਾਰਤੀ ਉਪਮਹਾਂਦੀਪ ਦੀਆਂ:
29 ਜਨਵਰੀ 2020 (ਦਿਨ ਬੁੱਧਵਾਰ)


ਸ਼ਰਜੀਲ ਇਮਾਮ ਗ੍ਰਿਫਤਾਰ :

  • ਜੇਐਨਯੂ ਦਾ ਵਿਦਿਆਰਥੀ ਸ਼ਰਜੀਲ ਇਮਾਮ ਗ੍ਰਿਫਤਾਰ 
  • ਬਿਹਾਰ ਦੇ ਜਹਾਨਾਬਾਦ ਤੋਂ ਦਿੱਲੀ ਪੁਲਿਸ ਦੇ ਕ੍ਰਾਈਮ ਬ੍ਰਾਂਚ ਨੇ ਕੀਤਾ ਗ੍ਰਿਫਤਾਰ 
  • ਸ਼ਰਜੀਲ ਜੇਐਨਯੂ ਵਿੱਚ  ਪੀਐੱਚਡੀ ਦਾ ਵਿਦਿਆਰਥੀ ਹੈ 
  • ਸ਼ਰਜੀਲ ਨੇ ਭਾਰਤ ਦੇ ਨਕਸ਼ੇ ਨਾਲੋਂ ਅਸਾਮ ਨੂੰ ਅਲੱਗ ਕਰਨ ਦੀ ਗੱਲ ਕਹੀ ਸੀ 
  • ਇਹ ਗੱਲ ਕਹਿਣ ਤੇ ਸ਼ਰਜੀਲ ਉੱਤੇ ਦਿੱਲੀ ਬਿਹਾਰ,ਅਸਾਮ,ਅਰੁਣਾਚਲ ਪ੍ਰਦੇਸ਼ ਮਨੀਪੁਰ ਅਤੇ ਉੱਤਰ ਪ੍ਰਦੇਸ਼ ਦੀ ਪੁਲਿਸ ਨੇ ਕੇਸ ਦਰਜ ਕੀਤੇ ਸਨ 
  • ਸ਼ਰਜੀਲ ਉੱਪਰ ਦੇਸ਼ ਧਰੋਹ ਦੇ ਮਾਮਲੇ ਦਰਜ ਕੀਤੇ ਗਏ ਹਨ

ਸ਼ਰਜੀਲ ਇਮਾਮ


ਨਾ. ਸੋ. ਕਾ. ਮਾਮਲਾ:

  • ਜੇ ਨਾਗਰਿਕਤਾ ਸੋਧ ਕਾਨੂੰਨ ਵਾਪਸ ਲਵੇ ਤਾਂ ਅਸੀਂ ਕੇਂਦਰ ਸਰਕਾਰ ਨਾਲ ਗੱਲ ਕਰਨ ਲਈ ਤਿਆਰ ਹਾਂ 
  • ਕਿਹਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ 
  • ਕਿਹਾ ਕੇਂਦਰ ਦੇ ਫ਼ੈਸਲਿਆਂ ਦਾ ਵਿਰੋਧ ਕਰਨ ਨਾਲ ਪਾਰਟੀਆਂ ਕਦੀ ਰਾਸ਼ਟਰ ਵਿਰੋਧੀ ਨਹੀਂ ਹੋ ਜਾਂਦੀਆਂ 
  • ਕਿਹਾ ਕਸ਼ਮੀਰ ਅਤੇ ਸੀਏਏ ਤੇ ਫੈਸਲਾ ਕਰਨ ਤੋਂ ਪਹਿਲਾਂ ਮੋਦੀ ਨੇ ਸਰਬ ਪਾਰਟੀ ਬੈਠਕ ਹੀ ਨਹੀਂ ਬੁਲਾਈ 
  • ਮਮਤਾ ਨੇ ਕਿਹਾ ਚਾਹੇ ਕੁਝ ਵੀ ਹੋ ਜਾਵੇ ਪੱਛਮੀ ਬੰਗਾਲ ਵਿੱਚ ਸੀਏਏ,ਐੱਨਆਰਸੀ ਅਤੇ ਐੱਨਪੀਆਰ ਵਰਗਾ ਕੁਝ ਵੀ ਲਾਗੂ ਨਹੀਂ ਹੋਵੇਗਾ

ਮਮਤਾ ਬੈਨਰਜੀ


ਭਾਜਪਾ ਮੈਂਬਰ ਦਾ ਵਿਵਾਦਿਤ ਬਿਆਨ:

  • ਭਾਜਪਾ ਸੰਸਦ ਮੈਂਬਰ ਦਾ ਵਿਵਾਦਿਤ ਬਿਆਨ
  • ਭਾਜਪਾ ਸੰਸਦ ਨੇ ਸ਼ਾਹੀਨ ਬਾਗ ਦੀ ਤੁਲਨਾ ਕਸ਼ਮੀਰ ਨਾਲ ਕੀਤੀ 
  • ਪੱਛਮੀ ਦਿੱਲੀ ਤੋਂ ਭਾਜਪਾ ਸੰਸਦ ਪਰਵੇਸ਼ ਵਰਮਾ ਨੇ ਕਿਹਾ 
  • ਕਿਹਾ ਇੱਕ ਅੱਗ ਪਹਿਲਾਂ ਕਸ਼ਮੀਰ ਵਿੱਚ ਲੱਗੀ ਸੀ 
  • ਕਿਹਾ ਉਥੇ ਕਸ਼ਮੀਰੀ ਪੰਡਤਾਂ ਦੀਆਂ ਔਰਤਾਂ ਨਾਲ ਬਲਾਤਕਾਰ ਹੋਏ ਸਨ 
  • ਕਿਹਾ ਹੁਣ ਉਹੀ ਅੱਗ ਦਿੱਲੀ ਵਿੱਚ ਸ਼ਾਹੀਨ ਬਾਗ ਵਿਖੇ ਲੱਗੀ ਹੈ 
  • ਕਿਹਾ ਇਹੀ ਲੋਕ ਤੁਹਾਡੀਆਂ ਔਰਤਾਂ ਨਾਲ ਬਲਾਤਕਾਰ ਕਰਨਗੇ ਅਤੇ ਉਨ੍ਹਾਂ ਨੂੰ ਮਾਰਨਗੇ 
  • ਕਿਹਾ ਜੇ ਦਿੱਲੀ ਵਿੱਚ ਬੀਜੇਪੀ ਸੱਤਾ ਵਿੱਚ ਆਈ ਤਾਂ ਇੱਕ ਘੰਟੇ ਵਿੱਚ ਸ਼ਾਹੀਨ ਬਾਗ ਖਾਲੀ ਕਰਵਾ ਦਿਆਂਗੇ 
  • ਭਾਜਪਾ ਸੰਸਦ ਨੇ ਭਾਜਪਾ ਕੇਂਦਰੀ ਮੰਤਰੀ ਅਨੁਰਾਗ ਠਾਕਰ ਦੇ “ਗੋਲੀ ਮਾਰੋ…” ਵਾਲੇ ਬਿਆਨਾਂ ਦਾ ਵੀ ਪੱਖ ਪੂਰਿਆ 
  • ਕਿਹਾ ਇਹ ਦੇਸ਼ ਦੀ ਜਨਤਾ ਦੀ ਭਾਵਨਾ ਹੈ ਕਿ ਗਦਾਰਾਂ ਨੂੰ ਨਾ ਬਖਸ਼ਿਆ ਜਾਵੇ
  • ਪ੍ਰਵੇਸ਼ ਵਰਮਾ ਨੇ ਕਿਹਾ ਕਿ ਮੈਂ ਕਿਸੇ ਵੀ ਹਾਲਤ ਵਿੱਚ ਅੱਤ ਨੂੰ ਬਿਆਨ ਵਾਪਸ ਨਹੀਂ ਲਵਾਂਗਾ

ਪਰਵੇਸ਼ ਵਰਮਾ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,