ਸਿੱਖ ਖਬਰਾਂ

ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੇ ਮਾਤਾ ਜੀ ਨਮਿੱਤ ਅਰਦਾਸ ਸਮਾਗਮ 5 ਸਤੰਬਰ ਨੂੰ ਗੁ: ਬੁੱਢਾ ਜੌਹੜ ਵਿਖੇ

September 1, 2020 | By

ਗੰਗਾਨਗਰ: ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੇ ਮਾਤਾ, ਮਾਤਾ ਸੁਰਜੀਤ ਕੌਰ ਜੀ ਬੀਤੀ 27 ਅਗਸਤ ਨੂੰ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦੇ ਨਮਿੱਤ ਅਰਦਾਸ ਸਮਾਗਮ 5 ਸਤੰਬਰ ਨੂੰ ਹੋਵੇਗਾ।

ਇਹ ਅਰਦਾਸ ਸਮਾਗਮ ਗੁਰਦੁਆਰਾ ਬੁੱਢਾ ਜੌਹੜ ਵਿਖੇ ਹੋਣਾ ਹੈ ਜੋ ਕਿ ਰਾਜਸਥਾਨ ਦੇ ਗੰਗਾਨਗਰ ਜ਼ਿਲ੍ਹੇ ਦੇ ਪਿੰਡ ਡਾਬਲਾ ਵਿਖੇ ਪਦਮਪੁਰ-ਜੈਤਸਰ ਸੜਕ ਤੇ ਸਥਿਤ ਹੈ।

ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੇ ਪਿਤਾ ਬਾਪੂ ਮਹਿੰਗਾ ਸਿੰਘ ਅਤੇ ਮਾਤਾ ਸੁਰਜੀਤ ਕੌਰ ਜੀ

ਭਾਈ ਸੁਖਦੇਵ ਸਿੰਘ ਸੁੱਖਾ ਦੇ ਮਾਤਾ ਪਿਤਾ ਆਪਣੇ ਜੱਦੀ ਪਿੰਡ 16FF (ਤਹਿਸੀਲ ਕਰਨਪੁਰ), ਜਿਲ੍ਹਾ ਗੰਗਾਨਗਰ (ਰਾਜਸਥਾਨ) ਵਿਖੇ ਰਹਿ ਰਹੇ ਸਨ।

ਭਾਈ ਸੁਖਦੇਵ ਸਿੰਘ ਸੁੱਖਾ ਅਤੇ ਭਾਈ ਹਰਜਿੰਦਰ ਸਿੰਘ ਜਿੰਦਾ ਨੇ ਦਰਬਾਰ ਸਾਹਿਬ ਦੇ ਹਮਲੇ ਦੇ ਦੋਸ਼ੀ ਜਨਰਲ ਅਰੁਣ ਵੈਦਿਆ ਨੂੰ ਸੋਧਿਆ ਸੀ ਅਤੇ 9 ਅਕਤੂਬਰ 1992 ਨੂੰ ਫਾਂਸੀ ਦੇ ਰੱਸੇ ਗਲਾਂ ਚ ਪਾ ਸ਼ਹੀਦੀ ਜਾਮ ਪੀਤਾ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,