
September 8, 2022 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ – ਜੀਰੇ ਨੇੜੇ ਮੈਲਬਰੋਸ ਸ਼ਰਾਬ ਕਾਰਖਾਨੇ ਵੱਲੋਂ ਕਥਿਤ ਤੌਰ ਉੱਤੇ ਰਸਾਇਣ ਪ੍ਰਦੂਸ਼ਿਤ ਪਾਣੀ ਜਮੀਨ ਵਿਚ ਪਾ ਕੇ ਧਰਤੀ ਹੇਠਲਾ ਪਾਣੀ ਗੰਧਲਾ ਕਰਨ ਦੇ ਮਾਮਲੇ ਉੱਤੇ ਇੰਡੀਆ ਦੇ ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਕੇਂਦਰੀ ਪਰਦੂਸ਼ਣ ਕਾਬੂਕਰ ਬੋਰਡ, ਪੰਜਾਬ ਪਰਦੂਸ਼ਣ ਕਾਬੂਕਰ ਬੋਰਡ, ਪੰਜਾਬ ਦੇ ਭੂ-ਜਲ ਮਹਿਕਮੇਂ ਅਤੇ ਫਿਰੋਜ਼ਪੁਰ ਡੀ.ਸੀ. ਉੱਤੇ ਅਧਾਰਤ ਇਕ ਜਾਂਚ ਕਮੇਟੀ ਬਣਾਈ ਹੈ। ਇਸ ਕਮੇਟੀ ਨੂੰ ਮੈਲਬੋਰਸ ਕਾਰਖਾਨੇ ਵੱਲੋਂ ਧਰਤੀ ਹੇਠਲਾ ਪਾਣੀ ਗੰਧਲਾ ਕਰਨ ਦੇ ਮਾਮਲੇ ਵਿਚ ਤੱਥ-ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ। ਹਰਿਆਵਲੀ ਅਦਾਲਤ ਨੇ ਇਹ ਫੈਸਲਾ ਲੁਧਿਆਣੇ ਦੇ ਸਮਾਜਿਕ ਕਾਰਕੁੰਨਾਂ ਉੱਤੇ ਅਧਾਰਤ ਸਮਾਜਿਕ ਧਿਰ ਪਬਲਿਕ ਐਕਸ਼ਨ ਕਮੇਟੀ ਵੱਲੋਂ ਪਾਈ ਅਰਜੀ (ਪਟੀਸ਼ਨ) ਉੱਤੇ ਸੁਣਵਾਈ ਕਰਦਿਆਂ ਕੀਤਾ ਹੈ।