
ਜੁਲਾਈ 2022 ਤੋਂ ਜੀਰੇ ਦੇ ਨੇੜਲੇ ਪਿੰਡ ਮਨਸੂਰਵਾਲ ਵਿਖੇ ਲੋਕਾਂ ਨੇ ਮਾਲਬਰੋਸ ਸ਼ਰਾਬ ਫੈਕਟਰੀ ਨੂੰ ਪੂਰਨ ਤੌਰ 'ਤੇ ਬੰਦ ਕਰਵਾਉਣ ਲਈ ਧਰਨਾ ਲਗਾਇਆ ਗਿਆ ਹੈ। ਬੰਦ ਕਰਵਾਉਣ ਦੀ ਮੰਗ ਦਾ ਮੁੱਖ ਕਾਰਨ ਕਾਰਖਾਨੇ ਵੱਲੋਂ ਇਲਾਕੇ ਦੀ ਹਵਾ, ਪਾਣੀ ਅਤੇ ਮਿੱਟੀ ਨੂੰ ਗੰਧਲਾ ਕਰਨਾ ਹੈ।
ਮੈਲਬਰੋਜ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਦੀ ਜੀਰੇ ਨੇੜੇ ਸਥਿਤ ਇਕ ਸ਼ਰਾਬ ਫੈਕਟਰੀ ਦੇ ਬਾਹਰ ਇਲਾਕੇ ਦੇ ਲੋਕ ਲੰਘੇ ਕਈ ਹਫਤਿਆਂ ਤੋਂ ਧਰਨੇ ਉੱਤੇ ਬੈਠੇ ਹੋਏ ਹਨ। ਲੋਕਾਂ ਦਾ ਕਹਿਣਾ ਹੈ ਕਿ ਇਹ ਫੈਕਟਰੀ ਇਸ ਇਲਾਕੇ ਵਿੱਚ ਧਰਤੀ ਹੇਠਲੇ ਪਾਣੀ ਨੂੰ ਖਤਰਨਾਕ ਹੱਦ ਤੱਕ ਪ੍ਰਦੂਸ਼ਿਤ ਕਰ ਰਹੀ ਹੈ।
ਜੀਰੇ ਨੇੜੇ ਮੈਲਬਰੋਸ ਸ਼ਰਾਬ ਕਾਰਖਾਨੇ ਵੱਲੋਂ ਕਥਿਤ ਤੌਰ ਉੱਤੇ ਰਸਾਇਣ ਪ੍ਰਦੂਸ਼ਿਤ ਪਾਣੀ ਜਮੀਨ ਵਿਚ ਪਾ ਕੇ ਧਰਤੀ ਹੇਠਲਾ ਪਾਣੀ ਗੰਧਲਾ ਕਰਨ ਦੇ ਮਾਮਲੇ ਉੱਤੇ ਇੰਡੀਆ ਦੇ ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਕੇਂਦਰੀ ਪਰਦੂਸ਼ਣ ਕਾਬੂਕਰ ਬੋਰਡ, ਪੰਜਾਬ ਪਰਦੂਸ਼ਣ ਕਾਬੂਕਰ ਬੋਰਡ, ਪੰਜਾਬ ਦੇ ਭੂ-ਜਲ ਮਹਿਕਮੇਂ ਅਤੇ ਫਿਰੋਜ਼ਪੁਰ ਡੀ.ਸੀ. ਉੱਤੇ ਅਧਾਰਤ ਇਕ ਜਾਂਚ ਕਮੇਟੀ ਬਣਾਈ ਹੈ।