
June 19, 2023 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ – ਖਾਲਿਸਤਾਨ ਕਮਾਡੋ ਫੋਰਸ ਮਿਸਲ ਦੇ ਜਥੇਦਾਰ ਮਹਾਨ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ, ਜਰਮਨ ਦੀ ਧਰਤੀ ਤੋਂ ਸਿੱਖ ਕੌਮ ਦੇ ਗਲੋਂ ਗੁਲਾਮੀ ਲਾਹੁਣ ਵਾਸਤੇ ਚੱਲ ਰਹੇ ਸੰਘਰਸ਼ ਵਿੱਚ ਤੇ ਜੰਗੇ ਅਜ਼ਾਦੀ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਸ੍ਰੀ ਗੁਰੂ ਦਸ਼ਮੇਸ਼ ਸਿੰਘ ਸਭਾ ਕਲੋਨ ਵਿੱਚ ਮਹਾਨ ਸ਼ਹੀਦ ਸਮਾਗਮ ਕਰਵਾਏ ਗਏ । ਸ਼ਨੀਵਾਰ ਰਾਤ ਨੂੰ ਅਖੰਡ ਕੀਰਤਨੀ ਜਥੇ ਵੱਲੋਂ ਇਲਾਹੀ ਗੁਰਬਾਣੀ ਦੇ ਰੈਣ ਸਬਾਈ ਕੀਰਤਨ ਕੀਤੇ ਹੋਏ ।
ਐਤਵਾਰ ਨੂੰ ਸਜੇ ਦੀਵਾਨਾਂ ਵਿੱਚ ਅਖੰਡ ਕੀਰਤਨੀ ਜਥੇ ਦੇ ਸਿੰਘਾਂ ਵੱਲੋਂ ਕੀਰਤਨ ਕੀਤੇ ਗਏ ਅਤੇ ਭਾਈ ਸੁਰਜੀਤ ਸਿੰਘ ਵੱਲੋਂ ਗੁਰਬਾਣੀ ਕਥਾ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਉਪਰੰਤ ਸ਼ਹੀਦੀ ਸਮਾਗਮ ਰਚਾਏ ਗਏ ਤੇ ਇੰਗਲੈਂਡ, ਹਾਲੈਂਡ, ਬੈਲਜੀਅਮ ,ਫਰਾਂਸ ਤੇ ਜਰਮਨ ਦੀਆਂ ਸੰਘਰਸ਼ਸ਼ੀਲ ਪੰਥਕ ਜਥੇਬੰਦੀਆਂ ਦੇ ਪਹੁੰਚੇ ਆਗੂਆਂ ਨੇ ਸ਼ਹੀਦਾਂ ਨੂੰ ਸ਼ਰਧਾਂ ਦੇ ਫੁੱਲ ਅਰਪਣ ਕੀਤੇ ।
ਇੰਗਲੈਂਡ ਤੋਂ ਪਹੁੰਚੇ ਭਾਈ ਜੋਗਾ ਸਿੰਘ , ਭਾਈ ਗੁਰਪ੍ਰੀਤ ਸਿੰਘ, ਹਾਲੈਂਡ ਤੋਂ ਜਥੇਦਾਰ ਕਰਮ ਸਿੰਘ, ਫਰਾਂਸ ਤੋਂ ਭਾਈ ਸਤਨਾਮ ਸਿੰਘ , ਭਾਈ ਸ਼ਿਗਾਰਾ ਸਿੰਘ ਮਾਨ, ਇੰਟਰਨੈਨਲ ਸਿੱਖ ਫੈਡਰੇਸ਼ਨ ਜਰਮਨੀ ਦੇ ਭਾਈ ਲਖਵਿੰਦਰ ਸਿੰਘ ਮੱਲੀ, ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਭਾਈ ਹੀਰਾ ਸਿੰਘ ਮੱਤੇਵਾਲ, ਭਾਈ ਗੁਰਚਰਨ ਸਿੰਘ ਗੁਰਾਇਆ ,ਸਿੱਖ ਫੈਡਰੇਸ਼ਨ ਜਰਮਨੀ ਦੇ ਭਾਈ ਗੁਰਮੀਤ ਸਿੰਘ ਖਨਿਆਣ ਤੇ ਭਾਈ ਗੁਰਦਿਆਲ ਸਿੰਘ ਲਾਲੀ, ਬੱਬਰ ਖਾਲਸਾ ਜਰਮਨੀ ਦੇ ਭਾਈ ਰੇਸ਼ਮ ਸਿੰਘ ਬੱਬਰ, ਭਾਈ ਜਗਤਾਰ ਸਿੰਘ ਮਾਹਲ, ਭਾਈ ਗੁਰਪਾਲ ਸਿੰਘ ਪਾਲਾ, ਭਾਈ ਭੁਪਿੰਦਰ ਸਿੰਘ ਪਹਿਲਵਾਨ ਨੇ ਭਾਈ ਹਰਦਵਿੰਦਰ ਸਿੰਘ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤੇ ।
ਇਸ ਮੌਕੇ ਪੰਥਕ ਜਥੇਬੰਦੀਆਂ ਅਤੇ ਸ਼ਖਸੀਅਤਾਂ ਵੱਲੋਂ ਸ਼ਹੀਦ ਭਾਈ ਪੰਜਵੜ੍ਹ ਦੇ ਸਪੁੱਤਰ ਸ਼ਾਹਬਾਜ ਸਿੰਘ ਤੇ ਭਤੀਜੇ ਭਾਈ ਹਰਿੰਦਰ ਸਿੰਘ ਨੂੰ ਸਿਰੋਪਾਉ ਤੇ ਸਾਂਝੇ ਤੌਰਤੇ ਖਾਲਿਸਤਾਨ ਕਮਾਡੋ ਫੋਰਸ ਦੇ ਜਰਨੈਲ ਵੱਲੋ ਨਿਭਾਈਆਂ ਮਹਾਨ ਸੇਵਾਵਾਂ ਲਈ ਸਿੱਖ ਇਤਿਹਾਸ ਦੇ ਜਾਬਾਜ ਜਰਨੈਲ ਜਥੇਦਾਰ ਹਰੀ ਸਿੰਘ ਨਲਵਾ ਦੇ ਖ਼ਿਤਾਬ ਨਾਲ ਸਨਮਾਨ ਦੀ ਤਖ਼ਤੀ ਨਾਲ ਸਨਮਾਨਤ ਕੀਤਾ ਗਿਆ । ਸਟੇਜ ਦੀ ਸੇਵਾ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਨਿਭਾਈ । ਉਹਨਾਂ ਵੱਲੋਂ ਸਮੁੱਚੀਆਂ ਸੰਗਤਾ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਗਿਆ ।
ਵਰਲਡ ਸਿੱਖ ਪਾਰਲੀਮੈਂਟ ਤੇ ਜਰਮਨ ਦੀਆਂ ਪੰਥਕ ਜਥੇਬੰਦੀਆਂ ਵੱਲੋਂ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਦੀ ਫੋਟੋ ਗੁਰਦੁਆਰਾ ਸਾਹਿਬ ਦੇ ਅਜਾਇਬ ਘਰ ਵਿੱਚ ਪੰਥਕ ਜਥੇਬੰਦੀਆਂ ਵੱਲੋਂ ਖਾਲਿਸਤਾਨ ਦੇ ਨਾਅਰਿਆਂ ਦੀ ਗੂੰਜ ਵਿੱਚ ਲਗਾਈ । ਸ਼ਹੀਦੀ ਸਮਾਗਮ ਮੌਕੇ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਦਸ਼ਮੇਸ਼ ਸਿੰਘ ਸਭਾ ਕਲੋਨ ਦੇ ਗੁਰਦੁਆਰੇ ਦੇ ਅਹਾਤੇ ਵਿੱਚ ਖਾਲਿਸਤਾਨ ਦੇ ਸੰਘਰਸ਼ ਨੂੰ ਸਮਰਪਿਤ ਲਗਾਈ ਗਈ ਪ੍ਰਦਰਸ਼ਨੀ ।
Related Topics: Bhai Parmjeet Singh Panjwar, World Sikh Parliament