ਪੰਜਾਬ ਪੁਲਿਸ ਨੇ ਐਮ.ਪੀ. ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਉਰਫ ਹੈਪੀ ਨੂੰ ਚੀਮਾ ਬਾਠ ਪਿੰਡ ਦੇ ਲਵਪ੍ਰੀਤ ਸਿੰਘ ਨਾਲ ਚਾਰ ਗਰਾਮ ਆਈਸ ਨਸ਼ੇ ਨਾਲ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।
ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਾਲਦੀਮੀਰ ਪੂਤਿਨ ਨਾਲ ਮਾਸਕੋ ਵਿਚ ਮੁਲਾਕਾਤ ਕੀਤੀ। ਜ਼ਿਕਰਯੋਗ ਹੈ ਕਿ ਇਹ ਮੁਲਾਕਾਤ ਉਸੇ ਦਿਨ ਹੋਈ ਜਿਸ ਦਿਨ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਨਾਟੋ ਮੁਲਕਾਂ ਦੀ ਬੈਠਕ ਦਾ ਆਗਾਜ਼ ਕੀਤਾ ਗਿਆ
ਪੰਜਾਬ ਵਿਚਲੀ ਸਿੱਖ ਵੋਟ ਰਾਜਨੀਤੀ ਇਸ ਵੇਲੇ ਅਜਿਹੇ ਮੁਕਾਮ ਉੱਤੇ ਖੜੀ ਹੈ ਜਿੱਥੇ ਪੁਰਾਣੇ ਹਿੱਸੇ ਆਪਣੀ ਸਿਆਸੀ ਜ਼ਮੀਨ ਬਚਾਉਣ ਅਤੇ ਨਵੇਂ ਹਿੱਸੇ ਸਿਆਸੀ ਜ਼ਮੀਨ ਹਾਸਲ ਕਰਨ ਲਈ ਆਪੋ ਵਿੱਚ ਕਸ਼ਮਕਸ਼ ਕਰਦੇ ਨਜ਼ਰ ਆਉਣਗੇ।
ਸਰਹੰਦ ਪਟਿਆਲਾ ਸੜਕ ਨੂੰ ਚੌੜੀ ਕਰਨ ਦੀਆਂ ਤਿਆਰੀਆਂ ਆਰੰਭ ਹੋ ਚੁੱਕੀਆਂ ਹਨ। ਇਹ ਠੀਕ ਹੈ ਕਿ ਇਸ ਸੜਕ ਦਾ ਚੌੜਾ ਹੋਣਾ ਸਮੇਂ ਦੀ ਲੋੜ ਸੀ ਕਿਉਂਕਿ ਸੜਕ ਤੇ ਆਵਾਜਾਈ ਬਹੁਤ ਜਿਆਦਾ ਰਹਿੰਦੀ ਹੈ, ਪਰ ਵਾਤਾਵਰਣ ਦੇ ਪੱਖ ਤੋਂ ਇਹ ਪੰਜਾਬ ਲਈ ਬਿਲਕੁਲ ਨੁਕਸਾਨਦੇਹ ਹੈ।
ਬਾਦਲ ਦਲ ਦੇ ਦੋਹਾਂ ਧੜਿਆਂ ਨੂੰ ਆਪਣੀ ਸੁਹਿਰਦਤਾ ਸਾਬਿਤ ਕਰਨ ਲਈ ਅਕਾਲ ਤਖਤ ਸਾਹਿਬ ਦੇ ਨਿਜ਼ਾਮ ਨੂੰ ਪਾਰਟੀ ਤੇ ਸ਼੍ਰੋਮਣੀ ਕਮੇਟੀ ਦੇ ਗਲਬੇ ਤੋਂ ਮੁਕਤ ਕਰਕੇ ਪੰਥਕ ਲੀਹਾ ਉੱਤੇ ਉਸਾਰਨ ਦੀ ਹਾਮੀ ਭਰਨੀ ਚਾਹੀਦੀ ਹੈ। ਇਹਨਾ ਵਿਚਾਰਾਂ ਦਾ ਪ੍ਰਗਟਾਵਾ ਪੰਥ ਸੇਵਕ ਸਖਸ਼ੀਅਤਾਂ ਨੇ ਆਪਸੀ ਵਿਚਾਰ ਵਟਾਂਦਰੇ ਤੋਂ ਬਾਅਦ ਕੀਤਾ ਹੈ।
ਕਿਤਾਬ ਨੂੰ ਛੇ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਕਿਤਾਬ ਅੰਦਰ ਜਿੰਨੀ ਗਿਣਤੀ ਵਿੱਚ ਅਤੇ ਜਿੰਨੀ ਡੂੰਘਾਈ ਨਾਲ ਨਾਲ ਵੱਖ-ਵੱਖ ਪਹਿਲੂ ਪੇਸ਼ ਕੀਤੇ ਗਏ ਨੇ ਉਹਨਾਂ ਨੂੰ ਸਮਝਣ ਦੇ ਲਈ ਵੀ ਤਰਤੀਬਵਾਰ ਵੰਡ ਦੀ ਜ਼ਰੂਰਤ ਹੈ।
ਭਾਈ ਗਜਿੰਦਰ ਸਿੰਘ ਉਹਨਾਂ ਆਪਣੀ ਸਾਰੀ ਜ਼ਿੰਦਗੀ ਸਿੱਖ ਸੰਘਰਸ਼ ਦੇ ਲੇਖੇ ਲਾਈ ਜਿਸ ਵਿੱਚੋਂ 14 ਸਾਲ ਜੇਲ੍ਹ ਅਤੇ 29 ਸਾਲ ਜਲਾਵਤਨੀ ਦੀ ਜ਼ਿੰਦਗੀ ਬਤੀਤ ਕੀਤੀ ਹੈ
ਪਿਛਲੇ ਕੁਝ ਸਮੇਂ ਤੋਂ ਇਸ ਗੱਲ ਬਹੁਤ ਚਰਚਿਤ ਹੈ ਕਿ ਦਿੱਲੀ ਦੇ ਵਿੱਚ ਹਵਾ ਪ੍ਰਦੂਸ਼ਣ ਦਾ ਵੱਡਾ ਕਾਰਨ ਪੰਜਾਬ ਵਿੱਚ ਜੀਰੀ ਦੀ ਰਹਿੰਦ ਖੂੰਹਦ ਲੱਗਦੀ ਅੱਗ ਹੈ। ਅਕਸਰ ਇਸ ਗੱਲ ਉੱਤੇ ਵਾਦ ਵਿਵਾਦ ਚੱਲਦਾ ਰਹਿੰਦਾ ਹੈ ਇੱਕ ਪਾਸੇ ਦਿੱਲੀ ਦੀਆਂ ਜਾਂ ਦੂਜੀਆਂ ਰਾਜਨੀਤਿਕ ਧਿਰਾਂ, ਪੱਤਰਕਾਰੀ ਵੱਲੋਂ ਪੰਜਾਬ ਦੇ ਕਿਸਾਨਾਂ ਉੱਤੇ ਕਹਿ ਕੇ ਹਮਲਾ ਕੀਤਾ ਜਾਂਦਾ ਹੈ ਕਿ ਕਿਸਾਨਾਂ ਵੱਲੋਂ ਲਗਾਈ ਜਾਂਦੀ ਖੇਤਾਂ ਵਿੱਚ ਅੱਗ ਕਰਕੇ ਦਿੱਲੀ ਦੇ ਵਿੱਚ ਹਵਾ ਸਾਹ ਲੈਣ ਯੋਗ ਨਹੀਂ ਰਹੀ
ਦਲ ਖਾਲਸਾ ਜਥੇਬੰਦੀ ਦੇ ਬਾਨੀ ਮੁਖੀ ਭਾਈ ਗਜਿੰਦਰ ਸਿੰਘ ਦੇ ਜਲਾਵਤਨੀ ਦੌਰਾਨ ਪਾਕਿਸਤਾਨ ਵਿਚ ਚਲਾਣਾ ਕਰ ਜਾਣ ਉੱਤੇ ਅੱਜ ਸਨੇਹਾ ਜਾਰੀ ਕਰਦਿਆਂ ਪੰਥ ਸੇਵਕ ਸਖਸ਼ੀਅਤ ਭਾਈ ਦਲਜੀਤ ਸਿੰਘ ਨੇ ਕਿਹਾ ਹੈ ਕਿ ਖਾਲਸਾ ਪੰਥ ਲਈ ਇਹ ਗੱਲ ਤਸੱਲੀ ਦਾ ਸਬੱਬ ਹੈ ਕਿ ਖਾਲਿਸਤਾਨ ਦੀ ਅਜ਼ਾਦੀ ਦੇ ਜਿਸ ਅਕੀਦੇ ਲਈ ਭਾਈ ਗਜਿੰਦਰ ਸਿੰਘ ਨੇ ਸੰਘਰਸ਼ ਵਿਚ ਪੈਰ ਰੱਖਿਆ ਸੀ ਉਸ ਉੱਤੇ ਉਹ ਆਖਰੀ ਸਾਹਾਂ ਤੱਕ ਨਿਭੇ।
ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਅਸੀਂ ਇਹ ਪੜਚੋਲ ਪੇਸ਼ ਕੀਤੀ ਸੀ ਕਿ ਪੰਜਾਬ ਦੀ ਸਿੱਖ ਵੋਟ ਰਾਜਨੀਤੀ ਵਿਚ ਖਿੰਡਾਓ ਹੋਰ ਵਧੇਗਾ, ਅਤੇ ਬਾਦਲ ਦਲ ਦਾ ਸਿਆਸੀ ਅਧਾਰ ਹੋਰ ਖੁੱਸੇਗਾ ਅਤੇ ਨਤੀਜਿਆਂ ਤੋਂ ਬਾਅਦ ਸੁਖਬੀਰ ਬਾਦਲ ਦੀ ਅਗਵਾਈ ਵਿਰੁਧ ਬਗਾਵਤ ਹੋਵੇਗੀ ਤੇ ਪਾਰਟੀ ਵਿਚੋਂ ਇਕ ਵੱਖਰਾ ਧੜਾ ਉੱਭਰੇਗਾ।
« Previous Page