
October 29, 2011 | By ਸਿੱਖ ਸਿਆਸਤ ਬਿਊਰੋ
ਲੁਧਿਆਣਾ (27 ਅਕਤੂਬਰ, 2011): 25 ਸਾਲ ਪੁਰਾਣੇ ਲੁਧਿਆਣਾ ਬੈਂਕ ਡਕੈਤੀ ਕੇਸ ਦਾ ਫੈਸਲਾ ਲੁਧਿਆਣਾ ਸਥਿਤ ਟਾਡਾ ਖਾਸ ਅਦਾਲਤ ਵੱਲੋਂ ਆਉਂਦੀ 31 ਅਕਤੂਬਰ ਨੂੰ ਸੁਣਾਇਆ ਜਾ ਸਕਦਾ ਹੈ। ਇਸ ਕੇਸ ਵਿਚ ਸਿੱਖ ਖਾੜਕੂ ਸੰਘਰਸ਼ ਨਾਲ ਸੰਬੰਧਤ ਆਗੂਆਂ ਭਾਈ ਦਲਜੀਤ ਸਿੰਘ ਬਿੱਟੂ, ਭਾਈ ਸੁਖਦੇਵ ਸਿੰਘ ਸੁੱਖਾ ਅਤੇ ਭਾਈ ਹਰਜਿੰਦਰ ਸਿੰਘ ਜਿੰਦਾ ਸਮੇਤ ਕਈਆਂ ਨੂੰ ਨਾਮਜ਼ਦ ਕੀਤਾ ਗਿਆ ਸੀ।
ਅਦਾਲਤ ਵੱਲੋਂ ਇਸ ਕੇਸ ਦੀ ਸੁਣਵਾਈ ਪੂਰੀ ਕਰਕੇ 16 ਜੁਲਾਈ, 2011 ਦੀ ਤਰੀਕ ਫੈਸਲੇ ਲਈ ਮਿੱਥੀ ਗਈ ਸੀ, ਪਰ ਉਦੋਂ ਤੋਂ ਇਹ ਤਰੀਕ ਲਗਾਤਾਰ ਅੱਗੇ ਪੈਂਦੀ ਜਾ ਰਹੀ ਸੀ। ਹੁਣ ਇਹ ਉਮੀਦ ਕੀਤੀ ਜਾ ਰਹੀ ਹੈ ਆਉਂਦੀ 31 ਅਕਤੂਬਰ ਨੂੰ ਅਦਾਲਤ ਵੱਲੋਂ ਇਸ ਕੇਸ ਦਾ ਫੈਸਲਾ ਸੁਣਾ ਦਿੱਤਾ ਜਾਵੇਗਾ।
Related Topics: Ludhiana Bank Case